ਵੈਨਕੁਵਰ- ਕੈਨੇਡਾ ਦੇ ਵੈਨਕੁਵਰ ਵਿਚ ਸੈਂਟ ਪਾਉਲ ਹਸਪਤਾਲ ਦੇ ਬੱਚਿਆਂ ਵਾਲੇ ਵਾਰਡ ਵਿਚ ਕੋਰੋਨਾ ਵਾਇਰਸ ਨੇ ਦਸਤਕ ਦਿੱਤੀ ਹੈ। ਇਸ ਕਾਰਨ ਹਸਪਤਾਲ ਦੇ ਕੁਝ ਹਿੱਸੇ ਨੂੰ ਸਾਫ-ਸਫਾਈ ਲਈ ਬੰਦ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ 10 ਲੋਕ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ ਤੇ ਇਨ੍ਹਾਂ ਵਿਚ ਇਕ ਨਵਜੰਮਿਆ ਬੱਚਾ ਵੀ ਕੋਰੋਨਾ ਪੀੜਤ ਹੈ। ਪ੍ਰੋਵੀਡੈਂਸ ਹੈਲਥ ਕੇਅਰ ਦੇ ਬੁਲਾਰੇ ਨੇ ਦੱਸਿਆ ਕਿ ਐੱਨ. ਆਈ. ਸੀ. ਯੂ. ਨੂੰ ਸਫਾਈ ਲਈ ਬੰਦ ਕੀਤਾ ਗਿਆ ਹੈ, ਹਾਲਾਂਕਿ ਹਸਪਤਾਲ ਦੇ ਮੈਟਰਨਿਟੀ ਯੁਨਿਟ ਵਿਚ ਆਪਰੇਸ਼ਨ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਜੇਕਰ ਇਸ ਦੌਰਾਨ ਕਿਸੇ ਨਵਜੰਮੇ ਬੱਚੇ ਨੂੰ ਐੱਨ. ਆਈ. ਸੀ. ਯੂ. ਵਿਚ ਰੱਖਣਾ ਪਵੇ ਤਾਂ ਉਹ ਜ਼ਰੂਰ ਰੱਖਣਗੇ। ਛੋਟੇ ਬੱਚਿਆਂ ਦੇ ਮਾਪਿਆਂ ਨੂੰ ਕਿਹਾ ਗਿਆ ਹੈ ਕਿ ਉਹ ਹਸਪਤਾਲ ਆਉਣ ਸਮੇਂ ਮਾਸਕ ਪਾ ਕੇ ਰੱਖਣ। ਹਾਲਾਂਕਿ ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਘੱਟ ਰਹੀ ਹੈ ਪਰ ਫਿਰ ਵੀ ਲੋਕਾਂ ਨੂੰ ਵਧੇਰੇ ਧਿਆਨ ਰੱਖਣ, ਮਾਸਕ ਪਾ ਕੇ ਰੱਖਣ ਤੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ।
ਕੈਨੇਡਾ 'ਚ 24 ਘੰਟਿਆਂ ਦੌਰਾਨ 400 ਤੋਂ ਵੱਧ ਕੋਰੋਨਾ ਦੇ ਮਾਮਲੇ ਆਏ ਸਾਹਮਣੇ
NEXT STORY