ਰੋਮ (ਏਜੰਸੀ)- ਪੋਪ ਫਰਾਂਸਿਸ (83 ਸਾਲਾ) ਨੂੰ ਖੰਘਦਿਆਂ ਅਤੇ ਨੱਕ ’ਚੋਂ ਪਾਣੀ ਨਿਕਲਦਿਆਂ ਕੁਝ ਦਿਨ ਪਹਿਲਾਂ ਵੇਖਿਆ ਗਿਆ ਸੀ। ਉਨ੍ਹਾਂ ਪਿਛਲੇ ਹਫਤੇ ਆਪਣੇ ਸਾਰੇ ਪ੍ਰੋਗਰਾਮ ਵੀ ਰੱਦ ਕਰ ਦਿੱਤੇ ਸਨ। ਵੈਟੀਕਨ ਦੇ ਬੁਲਾਰੇ ਨੇ ਇਟਲੀ ਦੀਆਂ ਅਖਬਾਰਾਂ ਵਿਚ ਪੋਪ ਨੂੰ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਬਾਰੇ ਛਪੀਆਂ ਖਬਰਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਪਰ ਕਿਹਾ ਕਿ ਪੋਪ ਠੀਕ ਹਨ। ਫਰਾਂਸਿਸ ਨੇ ਬਤੌਰ ਪੋਪ ਆਪਣੇ ਕਾਰਜਕਾਲ ਵਿਚ ਪਹਿਲੀ ਵਾਰ ਬੀਤੇ ਹਫਤੇ ਆਪਣੀ ਲੇਂਟ ਰੀਟ੍ਰੀਟ ਰੱਦ ਕੀਤੀ। ਉਨ੍ਹਾਂ ਨੇ ਪਿਛਲੇ ਹਫਤੇ ਦੇ ਅਖੀਰ ਵਿਚ ਆਪਣੇ ਸਾਰੇ ਜਨਤਕ ਪ੍ਰੋਗਰਾਮ ਰੱਦ ਕਰ ਦਿੱਤੇ ਸਨ।
ਇਟਲੀ 'ਚ ਕੋਰੋਨਾ ਵਾਇਰਸ ਦੇ ਤੇਜੀ ਨਾਲ ਫੈਲਣ ਵਿਚਾਲੇ ਇਟਲੀ ਦੀ ਇਕ ਅਖਬਾਰ ਨੇ ਮੰਗਲਵਾਰ ਨੂੰ ਇਹ ਖਬਰ ਦਿੱਤੀ। ਸਰਦੀ-ਜ਼ੁਕਾਮ ਤੋਂ ਪੀੜਤ ਪੋਪ ਫਰਾਂਸਿਸ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਹਨ। ਉਨ੍ਹਾਂ ਦੇ ਵੱਖ-ਵੱਖ ਟੈਸਟਾਂ ਦੀ ਰਿਪੋਰਟ ਤੋਂ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਦੀ ਬੀਮਾਰੀ ਬਿਲਕੁਲ ਨਹੀਂ ਹੈ।
ਅਮਰੀਕਾ ਵਿਚ ਕੋਰੋਨਾ ਵਾਇਰਸ ਦੇ 91 ਮਾਮਲੇ, 2 ਮੌਤਾਂ
ਉਥੇ ਦੂਜੇ ਪਾਸੇ, ਅਮਰੀਕਾ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 91 ਹੋ ਗਈ ਹੈ, ਜਦੋਂ ਕਿ ਇਕ ਦਿਨ ਪਹਿਲਆਂ ਇਹ ਗਿਣਤੀ 60 ਸੀ। ਇਨ੍ਹਾਂ ਵਿਚ ਦੋ ਮੌਤਾਂ ਵੀ ਸ਼ਾਮਲ ਹਨ। ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਨੇ ਇਹ ਜਾਣਕਾਰੀ ਦਿੱਤੀ।
ਨਿਊਜ਼ ਏਜੰਸੀ ਸ਼ਿਨਹੁਆ ਮੁਤਾਬਕ ਜਨਤਕ ਸਿਹਤ ਨਿਗਰਾਨੀ ਪ੍ਰਣਾਲੀਆਂ ਰਾਹੀਂ ਦੇਸ਼ ਵਿਚੋਂ ਘੱਟੋ-ਘੱਟ 43 ਮਾਮਲਿਆਂ ਬਾਰੇ ਪਤਾ ਲੱਗਾ ਹੈ ਅਤੇ ਪੀੜਤਾਂ ਦੀ ਜਾਂਚ ਵੀ ਕੀਤੀ ਗਈ ਹੈ। ਇਨ੍ਹਾਂ ਵਿਚ 16 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 27 ਸੰਭਾਵਿਤ ਪਾਜ਼ੀਟਿਵ ਮਾਮਲੇ ਹਨ, ਜਿਨ੍ਹਾਂ ਨੂੰ ਪਬਲਿਕ ਹੈਲਥ ਲੈਬੋਰਟੀਜ਼ ਨੇ ਟੈਸਟ ਵਿਚ ਪਾਜ਼ੀਟਿਵ ਦੱਸਿਆ ਹੈ ਅਤੇ ਸੀਡੀਸੀ ਦੇ ਕਨਫਰਮ ਟੈਸਟ ਵਿਚ ਅਜੇ ਪੈਂਡਿੰਗ ਹਨ।
ਪਾਕਿ 'ਚ ਕੋਰੋਨਾਵਾਇਰਸ ਨਾਲ ਨਜਿੱਠਣ ਲਈ ਮੈਦਾਨ 'ਚ ਆਉਣਗੀਆਂ ਇਹ ਟੀਮਾਂ
NEXT STORY