ਓਟਾਵਾ (ਇੰਟ.)- ਕੈਨੇਡਾ ਵਿਚ ਛੁੱਟੀਆਂ ਦੌਰਾਨ ਖਰੀਦਦਾਰੀ ਦਾ ਸੀਜ਼ਨ ਚੱਲ ਰਿਹਾ ਹੈ ਪਰ ਇਹ ਪ੍ਰਚੂਨ ਵਿਕਰੇਤਾਵਾਂ ਲਈ ਇਕ ਖ਼ੌਫਨਾਕ ਸੀਜ਼ਨ ਬਣ ਗਿਆ ਹੈ। ਰਿਟੇਲ ਕੌਂਸਲ ਆਫ ਕੈਨੇਡਾ (ਆਰ. ਸੀ. ਸੀ.) ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਦੇਸ਼ ’ਚ ਨਵੰਬਰ ਤੋਂ ਹੀ 20, 50, ਅਤੇ 100 ਡਾਲਰ ਦੇ ਨਕਲੀ ਨੋਟਾਂ ਦਾ ਹੜ੍ਹ ਆ ਗਿਆ ਹੈ। ਸਿਰਫ਼ ਇਕ ਮਹੀਨੇ ’ਚ ਜ਼ਬਤ ਕੀਤੇ ਗਏ ਨਕਲੀ ਨੋਟਾਂ ਦੀ ਗਿਣਤੀ ਪਿਛਲੇ ਸਾਲ ਫੜੇ ਗਏ ਨੋਟਾਂ ਦੀ ਕੁੱਲ ਗਿਣਤੀ ਤੋਂ ਵੱਧ ਹੈ।
ਆਰ. ਸੀ. ਸੀ. ਦੇ ਕਿਊਬੈਕ ਡਿਵੀਜ਼ਨ ਦੇ ਪ੍ਰਧਾਨ ਮਿਸ਼ੇਲ ਰੋਸ਼ੇਟ ਨੇ ਕਿਹਾ ਕਿ ਇਹ ਨਕਲੀ ਨੋਟ ਇੰਨੇ ਸ਼ਾਨਦਾਰ ਢੰਗ ਨਾਲ ਤਿਆਰ ਕੀਤੇ ਗਏ ਹਨ ਕਿ ਬਿਲਕੁਲ ਅਸਲੀ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਸਿਖਲਾਈ ਪ੍ਰਾਪਤ ਸਟਾਫ ਵੀ ਹੁਣ ਇਨ੍ਹਾਂ ਦਾ ਪਤਾ ਲਾਉਣ ਵਿਚ ਅਸਮਰੱਥ ਹੈ। ਪੀਕ ਕ੍ਰਿਸਮਸ ਖਰੀਦਦਾਰੀ ਸੀਜ਼ਨ ਦੌਰਾਨ ਦੁਕਾਨਾਂ ’ਚ ਭੀੜ ਹੁੰਦੀ ਹੈ ਅਤੇ ਸਾਰਿਆਂ ਨੂੰ ਚੈੱਕ ਕਰਨ ’ਚ ਮੁਸ਼ਕਲ ਪੇਸ਼ ਆਉਂਦੀ ਹੈ। ਇਸ ਦਾ ਫਾਇਦਾ ਉਠਾਉਂਦੇ ਹੋਏ ਇਹ ਨਕਲੀ ਨੋਟ ਬਾਜ਼ਾਰ ਵਿਚ ਭੇਜੇ ਜਾ ਰਹੇ ਹਨ। ਰਿਟੇਲ ਕੌਂਸਲ ਨੇ ਦੁਕਾਨਦਾਰਾਂ ਅਤੇ ਕੈਸ਼ੀਅਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਭੁਗਤਾਨ ਲੈਂਦੇ ਸਮੇਂ ਨੋਟਾਂ ਦੀ ਬਾਰੀਕੀ ਨਾਲ ਜਾਂਚ ਕਰਨ। ਖ਼ਾਸ ਕਰਕੇ ਵੱਡੇ ਨੋਟਾਂ ਨੂੰ ਲੈਂਦੇ ਸਮੇਂ ਵਧੇਰੇ ਚੌਕਸ ਰਹਿਣ ਦੀ ਲੋੜ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਵਿੱਤੀ ਨੁਕਸਾਨ ਤੋਂ ਬਚਿਆ ਜਾ ਸਕੇ।
ਟਰੰਪ ਨੇ ਭਾਰਤ-ਪਾਕਿ ਵਿਚਕਾਰ ਪ੍ਰਮਾਣੂ ਯੁੱਧ ਰੋਕਣ ਦਾ ਦਾਅਵਾ ਦੁਹਰਾਇਆ
NEXT STORY