ਗੁਰਦਾਸਪੁਰ (ਵਿਨੋਦ, ਹਰਮਨ)– ਅੱਜ ਸਥਾਨਕ ਅਮਾਮਵਾੜਾ ਚੌਂਕ ਵਿੱਚ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ‘ਜਿਊਲਰ ਛਾਪ’ ਦੇ ਮਾਲਕ ਅਜੇ ਸੂਰੀ ਦੀ ਦੁਕਾਨ ‘ਤੇ ਇਕ ਔਰਤ ਨਕਲੀ ਚਾਂਦੀ ਦਾ ਸਾਮਾਨ ਵੇਚਣ ਆਈ। ਇਸ ਦੌਰਾਨ ਇਕ ਔਰਤ ਨੂੰ ਕਾਬੂ ਕਰ ਲਿਆ ਗਿਆ, ਜਦਕਿ ਉਸ ਨਾਲ ਆਈ ਇਕ ਹੋਰ ਕੁੜੀ ਮੌਕੇ ਤੋਂ ਫਰਾਰ ਹੋ ਗਈ।
ਇਹ ਵੀ ਪੜ੍ਹੋ- ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼
ਇਸ ਸਬੰਧੀ ਅਜੇ ਸੂਰੀ ਨੇ ਦੱਸਿਆ ਕਿ ਇਕ ਔਰਤ ਅਤੇ ਇਕ ਕੁੜੀ ਦੁਕਾਨ ‘ਤੇ ਆਈਆਂ ਅਤੇ ਉਨ੍ਹਾਂ ਨੇ ਚਾਂਦੀ ਦੀ ਚੇਨ, ਕੜਾ ਅਤੇ ਦੋ ਬੱਚਿਆਂ ਦੀਆਂ ਚੇਨਾਂ ਦੇ ਕੇ ਉਸ ਦੇ ਬਦਲੇ ਚਾਂਦੀ ਦਾ ਗਿਲਾਸ ਦੇਣ ਦੀ ਮੰਗ ਕੀਤੀ। ਉਸ ਨੇ ਉਨ੍ਹਾਂ ਵੱਲੋਂ ਦਿੱਤਾ ਸਾਮਾਨ ਤੋਲਿਆ ਅਤੇ ਬਦਲੇ ਵਿੱਚ ਚਾਂਦੀ ਦਾ ਗਿਲਾਸ ਅਤੇ 2100 ਰੁਪਏ ਦੇ ਦਿੱਤੇ। ਇਸ ਦੌਰਾਨ ਉਸ ਨੇ ਔਰਤ ਤੋਂ ਪੁੱਛਿਆ ਕਿ ਉਹ ਕਿੱਥੋਂ ਦੀ ਰਹਿਣ ਵਾਲੀ ਹੈ, ਜਿਸ ‘ਤੇ ਉਸ ਨੇ ਦੱਸਿਆ ਕਿ ਉਹ ਬੱਸ ਸਟੈਂਡ ਕੋਲ ਰਹਿੰਦੀ ਹੈ।
ਇਹ ਵੀ ਪੜ੍ਹੋ-ਪੰਜਾਬ ਦੀਆਂ ਜੇਲ੍ਹਾਂ 'ਚ ਸੁਰੱਖਿਆ ਪ੍ਰਬੰਧ ਤਾਰ-ਤਾਰ: ਕਪੂਰਥਲਾ ਜੇਲ੍ਹ 'ਚ ਡਰੋਨ ਮੂਵਮੈਂਟ ਨੇ ਖੜ੍ਹੇ ਕੀਤੇ ਸਵਾਲ
ਗੱਲਬਾਤ ਦੌਰਾਨ ਅਜੇ ਸੂਰੀ ਨੂੰ ਯਾਦ ਆਇਆ ਕਿ ਪਿਛਲੇ ਸਾਲ ਵੀ ਦੋ ਔਰਤਾਂ ਨਕਲੀ ਚਾਂਦੀ ਦੇ ਕੇ ਚਾਂਦੀ ਦਾ ਗਿਲਾਸ ਲੈ ਗਈਆਂ ਸਨ। ਉਸ ਵੇਲੇ ਵੀ ਜਾਂਚ ਕਰਨ ‘ਤੇ ਪਤਾ ਲੱਗਿਆ ਸੀ ਕਿ ਸਾਮਾਨ ਚਾਂਦੀ ਦੀ ਬਜਾਏ ਗਿਲਟ ਦਾ ਸੀ ਅਤੇ ਉਸ ‘ਤੇ ਚਾਂਦੀ ਦੀ ਪਰਤ ਚੜ੍ਹਾਈ ਹੋਈ ਸੀ।
ਇਹ ਵੀ ਪੜ੍ਹੋ- ਸਕੂਲਾਂ ਦੇ ਕੰਪਿਊਟਰ 'ਆਪ' ਸਰਕਾਰ ਦੀ 'ਜਾਅਲੀ ਸਿਹਤ ਬੀਮਾ ਯੋਜਨਾ" ਨੂੰ ਲਾਗੂ ਕਰਨ 'ਚ ਲੱਗੇ : ਮਜੀਠੀਆ
ਉਸ ਨੇ ਦੱਸਿਆ ਕਿ ਜਿਵੇਂ ਹੀ ਉਸ ਨੂੰ ਸ਼ੱਕ ਹੋਇਆ, ਉਸ ਨੇ ਤੁਰੰਤ ਸਾਮਾਨ ਵਾਪਸ ਲੈ ਲਿਆ। ਇਸ ਦੌਰਾਨ ਔਰਤ ਦੇ ਨਾਲ ਬੈਠੀ ਲੜਕੀ ਮੌਕੇ ਤੋਂ ਭੱਜ ਗਈ। ਕਾਬੂ ਕੀਤੀ ਗਈ ਔਰਤ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਜਦੋਂ ਪੁਲਸ ਕਰਮਚਾਰੀ ਉਸ ਨੂੰ ਥਾਣੇ ਲੈ ਕੇ ਜਾ ਰਹੇ ਸਨ, ਤਾਂ ਉਸ ਨੇ ਰਸਤੇ ਵਿੱਚ ਇਕ ਹੋਰ ਪੈਕੇਟ ਸੁੱਟ ਦਿੱਤਾ। ਪੁਲਸ ਨੇ ਪੈਕੇਟ ਚੁੱਕ ਕੇ ਜਾਂਚ ਕੀਤੀ ਤਾਂ ਉਸ ਵਿੱਚ ਵੀ ਵੱਡੀ ਮਾਤਰਾ ਵਿੱਚ ਨਕਲੀ ਚਾਂਦੀ ਦਾ ਸਮਾਨ ਮਿਲਿਆ। ਅਜੇ ਸੂਰੀ ਦੇ ਅਨੁਸਾਰ ਕਾਬੂ ਕੀਤੀ ਗਈ ਔਰਤ ਕੋਲੋਂ ਦੋ ਵੱਖ-ਵੱਖ ਆਧਾਰ ਕਾਰਡ ਵੀ ਬਰਾਮਦ ਹੋਏ, ਜੋ ਪੁਲਸ ਨੂੰ ਸੌਂਪ ਦਿੱਤੇ ਗਏ ਹਨ। ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਪੰਜਾਬ: ਯੂਨੀਵਰਸਿਟੀ ਦੀ ਵਿਦਿਆਰਥਣ ਦੀ ਹੋਸਟਲ 'ਚੋਂ ਮਿਲੀ ਲਾਸ਼, ਹਾਲਤ ਵੇਖ ਉੱਡੇ ਹੋਸ਼
NEXT STORY