ਇੰਟਰਨੈਸ਼ਨਲ ਡੈਸਕ- ਹਿੰਦ ਮਹਾਸਾਗਰ ’ਚ ਸਥਿਤ ਟਾਪੂ ਮੈਡਾਗਾਸਕਰ ਵਿਚ ਤਖ਼ਤਾਪਲਟ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਰਾਸ਼ਟਰਪਤੀ ਐਂਡਰੀ ਰਾਜੋਏਲੀਨਾ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਉਹ ‘ਰਾਸ਼ਟਰ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਸੂਚਿਤ ਕਰਨਾ ਚਾਹੁੰਦੇ ਹਨ ਕਿ ਗੈਰ-ਕਾਨੂੰਨੀ ਢੰਗ ਨਾਲ ਅਤੇ ਧੱਕੇ ਨਾਲ ਸੱਤਾ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਗਈ ਹੈ।
ਬਿਆਨ ’ਚ ਇਹ ਨਹੀਂ ਦੱਸਿਆ ਗਿਆ ਕਿ ਤਖਤਪਲਟ ਦੀ ਕੋਸ਼ਿਸ਼ ਕੌਣ ਕਰ ਰਿਹਾ ਹੈ ਪਰ ਹਥਿਆਰਬੰਦ ਫੋਰਸਾਂ ਦੇ ਮੈਂਬਰ ਸ਼ਨੀਵਾਰ ਨੂੰ ਰਾਜੋਏਲੀਨਾ ਵਿਰੁੱਧ ਨੌਜਵਾਨਾਂ ਦੀ ਅਗਵਾਈ ਵਾਲੇ ਵਿਰੋਧ ਪ੍ਰਦਰਸ਼ਨਾਂ ’ਚ ਸ਼ਾਮਲ ਹੋਏ। ਦੇਸ਼ ’ਚ ਕਥਿਤ ਸਰਕਾਰੀ ਭ੍ਰਿਸ਼ਟਾਚਾਰ ਅਤੇ ਭਾਈ-ਭਤੀਜਾਵਾਦ ਵਿਰੁੱਧ ਪ੍ਰਦਰਸ਼ਨ 25 ਸਤੰਬਰ ਤੋਂ ਜਾਰੀ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਗਾਜ਼ਾ ਸ਼ਾਂਤੀ ਸੰਮੇਲਨ ਤੋਂ ਪਹਿਲਾਂ ਮਿਸਰ 'ਚ ਵੱਡਾ ਸੜਕ ਹਾਦਸਾ, ਕਤਰ ਦੇ 3 ਡਿਪਲੋਮੈਟਾਂ ਦੀ ਮੌਤ
NEXT STORY