ਲੰਡਨ (ਬਿਊਰੋ): ਪਾਲਤੂ ਜਾਨਵਰ ਦੇ ਤੌਰ 'ਤੇ ਕੁੱਤਾ ਸਭ ਤੋਂ ਵੱਧ ਪਸੰਦੀਦਾ ਮੰਨਿਆ ਜਾਂਦਾ ਹੈ। ਕਿਸੇ ਪਾਲਤੂ ਕੁੱਤੇ ਦੇ ਜਨਮਦਿਨ 'ਤੇ ਲੱਖਾਂ ਰੁਪਏ ਖਰਚ ਕਰਨ ਦਾ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਅਸਲ ਵਿਚ ਬ੍ਰਿਟੇਨ ਦੇ ਨੌਟਿੰਘਮ ਵਿਚ ਇਕ ਜੋੜੇ ਨੇ ਆਪਣੇ ਬੁਲਡੌਗ ਦਾ 9ਵਾਂ ਜਨਮਦਿਨ ਮਨਾਉਣ ਲਈ 3000 ਯੂਰੋ ਮਤਲਬ 2,61,624 ਰੁਪਏ ਖਰਚ ਕਰ ਦਿੱਤੇ। ਇੰਨਾ ਹੀ ਨਹੀਂ ਕੁੱਤੇ ਦੇ ਜਨਮਦਿਨ ਮੌਕੇ ਉਸ ਦੇ ਵੀਡੀਓਸ਼ੂਟ ਲਈ ਇਕ ਕਿਸ਼ਤੀ ਵੀ ਕਿਰਾਏ 'ਤੇ ਲਈ ਗਈ।ਇਹ ਜੋੜਾ ਕੁੱਤੇ ਦੇ 10ਵੇਂ ਜਨਮਦਿਨ 'ਤੇ ਉਸ ਨੂੰ ਯੂਰਪ ਟ੍ਰਿਪ 'ਤੇ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ।

30 ਸਾਲਾ ਲਾਰੇਨ ਬਲੇਕ ਅਤੇ ਉਹਨਾਂ ਦੀ ਪਤਨੀ ਕੀਰਨ ਨੇ ਆਪਣੇ 9 ਸਾਲ ਦੇ ਕੁੱਤੇ ਦਾ ਜਨਮਦਿਨ ਧੂਮਧਾਮ ਨਾਲ ਮਨਾਇਆ। ਉਹਨਾਂ ਕੋਲ ਆਪਣੇ ਕੁੱਤੇ ਦੀ ਆਦਮਕਦ ਪ੍ਰਤੀਕ੍ਰਿਤੀ ਵੀ ਸੀ। ਕੁੱਤੇ ਡੇਵ ਲਈ ਜਿਹੜਾ ਸਪੈਸ਼ਲ ਕੇਕ ਬਣਾਇਆ ਗਿਆ ਸੀ ਉਸ ਵਿਚ 80 ਆਂਡੇ, 2.5 ਕਿਲੋ ਮੱਖਣ, 2.5 ਕਿਲੋ ਖੰਡ ਅਤੇ 2.5 ਕਿਲੋ ਆਟਾ ਅਤੇ ਨਾਲ ਹੀ 3 ਕਿਲੋ ਬਟਰਕ੍ਰੀਮ, 3 ਕਿਲੋ ਗੰਨੇ ਅਤੇ ਲੱਗਭਗ 5 ਕਿਲੋ ਚਾਕਲੇਟ ਦੀ ਵਰਤੋਂ ਕੀਤੀ ਗਈ ਸੀ। ਜੋੜੇ ਨੇ ਕੇਕ ਬਣਾਉਣ ਵਾਲੇ ਸ਼ਖਸ ਨੂੰ ਅਪੀਲ ਕੀਤੀ ਕਿ ਕੇਕ ਨੂੰ ਡੇਵ ਨਾਲ ਮੇਲ ਖਾਂਦੀ ਕਿਸ਼ਤੀ ਪੁਸ਼ਾਕ ਜਿਹਾ ਬਣਾਇਆ ਜਾਵੇ। ਕੇਕ ਨੂੰ ਬਣਾਉਣ ਵਿਚ ਤਿੰਨ ਦਿਨ ਲੱਗੇ।

ਪੜ੍ਹੋ ਇਹ ਅਹਿਮ ਖਬਰ - ਗਲਾਸਗੋ 'ਚ ਚੂਹਿਆਂ ਦੀ ਦਹਿਸ਼ਤ, ਸਫਾਈ ਕਰਮਚਾਰੀ ਕਰ ਸਕਦੇ ਹਨ ਹੜਤਾਲ
ਲਾਰੇਨ ਬਲੇਕ ਨੇ ਟੀਮਡੌਗਸ ਨੂੰ ਕਿਹਾ,''ਹਰੇਕ ਸਾਲ ਅਸੀਂ ਉਸ ਦੇ ਜਨਮਦਿਨ ਮੌਕੇ ਬਾਹਰ ਜਾਂਦੇ ਹਾਂ। ਸਾਡੀ ਸੋਚ ਹੈ ਕਿ ਉਹ ਇੰਨੇ ਘੱਟ ਸਮੇਂ ਲਈ ਸਾਡੇ ਕੋਲ ਹੈ ਤਾਂ ਡੇਵ (ਕੁੱਤੇ) ਦੇ ਹਰ ਜਨਮਦਿਨ ਨੂੰ ਵਿਸ਼ੇਸ਼ ਢੰਗ ਨਾਲ ਮਨਾਇਆ ਜਾਣਾ ਚਾਹੀਦਾ ਹੈ।'' ਉਹਨਾਂ ਨੇ ਕਿਹਾ ਕਿ ਪਿਛਲੇ ਜਨਮਦਿਨ 'ਤੇ ਕੁੱਤਿਆਂ ਅਤੇ ਮਨੁੱਖਾਂ ਲਈ ਇਕ ਪੂਲ ਪਾਰਟੀ, ਇਕ ਕੇਕ ਸਮੈਸ਼ ਫੋਟੋਸ਼ੂਟ ਅਤੇ ਤਾਲਾਬੰਦੀ ਕਾਰਨ ਕੋਵਿਡ ਥੀਮ ਵਾਲੀ ਪਾਰਟੀ ਰੱਖੀ ਗਈ ਸੀ।

ਅਫ਼ਗਾਨ ਫ਼ੌਜ ਨੇ 24 ਘੰਟਿਆਂ ’ਚ 439 ਤਾਲਿਬਾਨ ਅੱਤਵਾਦੀ ਕੀਤੇ ਢੇਰ
NEXT STORY