ਵਾਸ਼ਿੰਗਟਨ— ਰਾਸ਼ਟਰੀ ਐਮਰਜੰਸੀ ਐਲਾਨ ਦੇ ਤਹਿਤ ਮਿਲੇ ਫੰਡ ਦੀ ਵਰਤੋਂ ਮੈਕਸੀਕੋ ਸਰਹੱਦ 'ਤੇ ਕੰਧ ਬਣਾਉਣ 'ਚ ਕਰਨ ਦੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਯੋਜਨਾ 'ਤੇ ਇਕ ਫੈਡਰਲ ਜੱਜ ਨੇ ਅਸਥਾਈ ਰੂਪ 'ਚ ਰੋਕ ਲਗਾ ਦਿੱਤੀ ਹੈ।
ਇਹ ਹੁਕਮ ਕੈਲੀਫੋਰਨੀਆ ਦੇ ਆਕਲੈਂਡ 'ਚ ਅਮਰੀਕੀ ਜ਼ਿਲਾ ਅਦਾਲਤ ਦੇ ਜੱਜ ਹੈਵੁੱਡ ਗਿਲੀਅਮ ਨੇ ਸ਼ੁੱਕਰਵਾਰ ਨੂੰ ਪਾਸ ਕੀਤਾ। ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐੱਲ.ਯੂ.) ਨੇ ਸਿਆਰਾ ਕਲੱਬ ਇਨਵਾਇਰਮੈਂਟਲ ਆਰਗੇਨਾਈਜ਼ੇਸ਼ਨ ਤੇ ਦੱਖਣੀ ਸਰਹੱਦ ਕਮਿਊਨਿਟੀ ਸੰਗਠਨ ਵਲੋਂ ਇਹ ਮੁਕੱਦਮਾ ਦਾਖਲ ਕੀਤਾ ਸੀ। ਇਸ ਤੋਂ ਇਲਾਵਾ 20 ਅਮਰੀਕੀ ਸੂਬਿਆਂ ਦੇ ਇਕ ਸਮੂਹ ਨੇ ਵੀ ਮੁਕੱਦਮਾ ਦਾਇਰ ਕੀਤਾ ਸੀ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਇਸ ਹੁਕਮ ਨਾਲ ਹਾਲਾਂਕਿ ਟਰੰਪ ਪ੍ਰਸ਼ਾਸਨ ਨੂੰ ਯੋਜਨਾ ਪੂਰੀ ਕਰਨ ਲਈ ਹੋਰ ਸਰੋਤਾਂ ਤੋਂ ਫੰਡ ਇਕੱਠਾ ਕਰਨ ਤੋਂ ਨਹੀਂ ਰੋਕਿਆ ਜਾਵੇਗਾ। ਏ.ਸੀ.ਐੱਲ.ਯੂ. ਨੇ ਟਵਿਟਰ 'ਤੇ ਕਿਹਾ ਕਿ ਉਸ ਨੇ ਸਿਆਰਾ ਕਲੱਬ ਤੇ ਐੱਸ.ਬੀ.ਸੀ.ਸੀ. ਵਲੋਂ ਟਰੰਪ ਦੇ ਸਰਹੱਦ 'ਤੇ ਕੰਧ ਦੇ ਗੈਰ-ਕਾਨੂੰਨੀ ਨਿਰਮਾਣ ਨੂੰ ਰੋਕਣ 'ਚ ਸਫਲਤਾ ਹਾਸਲ ਕੀਤੀ ਹੈ।
ਭੂਚਾਲ ਦੇ ਝਟਕਿਆਂ ਨਾਲ ਕੰਬਿਆਂ ਜਾਪਾਨ
NEXT STORY