ਸਿਓਲ- ਦੱਖਣੀ ਕੋਰੀਆ ਵਿਚ ਕੋਰੋਨਾ ਵਾਇਰਸ ਦੇ ਨਵੇਂ 42 ਮਾਮਲੇ ਸਾਹਮਣੇ ਆਏ ਹਨ ਜਿਸ ਦੇ ਬਾਅਦ ਸਮਾਜਕ ਪਾਬੰਦੀਆਂ ਨੂੰ ਹੋਰ ਸਖਤ ਕਰਨ ਦਾ ਵਿਚਾਰ ਕੀਤਾ ਜਾ ਰਿਹਾ ਹੈ। ਕੋਰੀਆ ਰੋਗ ਕੰਟਰੋਲ ਕੇਂਦਰ ਵਲੋਂ ਸੋਮਵਾਰ ਨੂੰ ਜਾਰੀ ਅੰਕੜਿਆਂ ਮੁਤਾਬਕ ਹੁਣ ਤਕ ਵਾਇਰਸ ਦੇ 12,757 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਕੋਵਿਡ-19 ਨਾਲ 282 ਲੋਕਾਂ ਦੀ ਜਾਨ ਜਾ ਚੁੱਕੀ ਹੈ।
ਨਵੇਂ ਮਾਮਲਿਆਂ ਵਿਚੋਂ ਘੱਟ ਤੋਂ ਘੱਟ 12 ਵਿਦੇਸ਼ ਤੋਂ ਆਏ ਲੋਕ ਹਨ। ਸਿਹਤ ਮੰਤਰੀ ਪਾਰਕ ਨੇਉਂਗ ਹੂ ਨੇ ਐਤਵਾਰ ਨੂੰ ਕਿਹਾ ਕਿ ਮਹਾਮਾਰੀ ਦਾ ਪ੍ਰਸਾਰ ਜੇਕਰ ਘੱਟ ਨਹੀਂ ਹੁੰਦਾ ਤਾਂ ਸਮਾਜਕ ਦੂਰੀ ਦੇ ਨਿਯਮਾਂ ਦਾ ਹੋਰ ਸਖਤਾਈ ਨਾਲ ਪਾਲਣ ਕਰਵਾਉਣਾ ਹੋਵੇਗਾ।
ਉਨ੍ਹਾਂ ਕਿਹਾ ਕਿ ਇਕ ਹਫਤੇ ਦੀ ਮਿਆਦ ਵਿਚ ਜੇਕਰ ਵਾਇਰਸ ਦੇ ਮਾਮਲਿਆਂ ਵਿਚ ਪ੍ਰਤੀਦਿਨ ਹੋਣ ਵਾਲੇ ਦੋ ਤੋਂ ਜ਼ਿਆਦਾ ਵਾਰ ਦੋਗੁਣਾ ਹੁੰਦੀ ਹੈ ਤਾਂ ਪਾਬੰਦੀਆਂ ਵਿਚ ਹੋਰ ਸਖਤਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 10 ਤੋਂ ਜ਼ਿਆਦਾ ਵਿਅਕਤੀਆਂ ਨੂੰ ਇਕੱਠੇ ਹੋਣ ਦੀ ਇਜਾਜ਼ਤ ਨਾ ਦੇਣਾ, ਸਕੂਲ ਬੰਦ ਕਰਨੇ ਅਤੇ ਗੈਰ-ਜ਼ਰੂਰੀ ਵਪਾਰਕ ਕੇਂਦਰ ਬੰਦ ਕਰਨ ਵਰਗੇ ਕਦਮ ਚੁੱਕੇ ਜਾ ਸਕਦੇ ਹਨ।
ਤਾਇਵਾਨ 'ਚ ਐੱਲ. ਜੀ. ਬੀ. ਟੀ. ਪ੍ਰਾਇਡ ਪਰੇਡ ਦਾ ਆਯੋਜਨ, ਕੋਰੋਨਾ ਕੰਟਰੋਲ ਹੋਣ ਦਾ ਸੰਕੇਤ
NEXT STORY