ਇੰਟਰਨੈਸ਼ਨਲ ਡੈਸਕ- ਭਾਰਤ ਦੇ ਗੁਆਂਢੀ ਮੁਲਕ ਨੇਪਾਲ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਮਧੇਸ ਪ੍ਰਾਂਤ ਵਿੱਚ ਸਥਿਤ ਰੌਤਹਟ ਜ਼ਿਲ੍ਹੇ ਵਿੱਚ ਦੋ ਭਾਈਚਾਰਿਆਂ ਦਰਮਿਆਨ ਹੋਈ ਹਿੰਸਕ ਝੜਪ ਤੋਂ ਬਾਅਦ ਪ੍ਰਸ਼ਾਸਨ ਨੇ ਅਣਮਿੱਥੇ ਸਮੇਂ ਲਈ ਕਰਫਿਊ ਲਗਾ ਦਿੱਤਾ ਹੈ। ਤਣਾਅ ਨੂੰ ਦੇਖਦੇ ਹੋਏ ਜ਼ਿਲ੍ਹਾ ਹੈੱਡਕੁਆਰਟਰ 'ਗੌਰ' ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਲੋਕਾਂ ਦੇ ਇਕੱਠੇ ਹੋਣ ਅਤੇ ਰੈਲੀਆਂ 'ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਵੀਰਵਾਰ ਸ਼ਾਮ ਨੂੰ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਇੱਕ ਮਸਜਿਦ ਦੇ ਸਾਹਮਣੇ ਜਾ ਰਹੀ ਬਰਾਤ ਨੂੰ ਕਥਿਤ ਤੌਰ 'ਤੇ ਰੋਕ ਦਿੱਤਾ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਤਣਾਅ ਵਧ ਗਿਆ ਤੇ ਹਿੰਸਕ ਝੜਪ ਹੋ ਗਈ। ਸ਼ੁੱਕਰਵਾਰ ਅਤੇ ਸ਼ਨੀਵਾਰ ਸਵੇਰ ਤੱਕ ਜਾਰੀ ਰਹੀ ਪੱਥਰਬਾਜ਼ੀ ਅਤੇ ਹਿੰਸਾ ਵਿੱਚ 2 ਪੁਲਸ ਕਰਮੀਆਂ ਸਮੇਤ 8 ਲੋਕ ਜ਼ਖਮੀ ਹੋ ਗਏ ਹਨ। ਝੜਪ ਦੌਰਾਨ ਇੱਕ ਵਾਹਨ ਨੂੰ ਅੱਗ ਵੀ ਲਗਾ ਦਿੱਤੀ ਗਈ।
ਸ਼ੁੱਕਰਵਾਰ ਸ਼ਾਮ ਨੂੰ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਦੋਵਾਂ ਪੱਖਾਂ ਵਿਚਾਲੇ ਇੱਕ ਸਮਝੌਤਾ ਹੋਇਆ ਸੀ, ਪਰ ਸ਼ਨੀਵਾਰ ਸਵੇਰੇ ਦੁਬਾਰਾ ਪੱਥਰਬਾਜ਼ੀ ਸ਼ੁਰੂ ਹੋਣ ਕਾਰਨ ਸਥਿਤੀ ਬੇਕਾਬੂ ਹੋ ਗਈ। ਮੁੱਖ ਜ਼ਿਲ੍ਹਾ ਅਧਿਕਾਰੀ ਦਿਨੇਸ਼ ਸਾਗਰ ਭੁਸਾਲ ਅਨੁਸਾਰ, ਸਥਿਤੀ ਨੂੰ ਸੰਭਾਲਣ ਲਈ ਸੈਂਕੜੇ ਐਂਟੀ ਰਾਇਟ ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ- ਸ਼ਹਿਰਾਂ ਦੇ ਸ਼ਹਿਰ ਹੋ ਜਾਣਗੇ ਖ਼ਤਮ, ਮਚੇਗੀ ਤਬਾਹੀ ! NASA ਦੇ ਵਿਗਿਆਨੀਆਂ ਨੇ ਦੇ'ਤੀ ਚਿਤਾਵਨੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਅਮਰੀਕਾ 'ਚ ਟੈਰਿਫ ਵਿਕਾਸ ਦਾ ਅਧਿਐਨ ਕਰ ਰਹੀ ਹੈ ਸਰਕਾਰ: ਵਣਜ ਮੰਤਰਾਲਾ
NEXT STORY