ਵਾਸ਼ਿੰਗਟਨ- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਵਿਡ-19 ਨਾਲ ਨਜਿੱਠਣ ਲਈ ਫਰੰਟ ਲਾਈਨ 'ਤੇ ਤਾਇਨਾਤ ਨਰਸਾਂ ਅਤੇ ਫਾਇਰ ਫਾਈਟਰਜ਼ ਵਿਭਾਗ ਦੇ ਕਰਮਚਾਰੀਆਂ ਨੂੰ ਕੁਕੀਜ਼ ਅਤੇ ਕਾਰਡ ਭੇਜਣ ਵਾਲੀ 10 ਸਾਲ ਦੀ ਸ਼ਰਵਿਆ ਅੰਨਾਪਾਰੇਡੀ ਨੂੰ ਸਨਮਾਨਤ ਕੀਤਾ ਹੈ। ਸ਼ਰਵਿਆ ਗਰਲ ਸਕਾਊਟ ਟਰੂਪ ਦੀ ਮੈਂਬਰ ਹੈ ਅਤੇ ਮੈਰੀਲੈਂਡ ਦੇ ਹਨੋਵਰ ਹਿਲਜ਼ ਐਲੀਮਮੈਂਟਰੀ ਸਕੂਲ ਦੀ ਚੌਥੀ ਜਮਾਤ ਦੀ ਵਿਦਿਆਰਥਣ ਹੈ। ਰਾਸ਼ਟਰਪਤੀ ਟਰੰਪ ਤੇ ਫਸਟ ਲੇਡੀ ਮੇਲਾਨੀਆ ਟਰੰਪ ਨੇ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਸੰਕਟ ਨਾਲ ਨਜਿੱਠਣ ਲਈ ਫਰੰਟ ਲਾਈਨ 'ਤੇ ਤਾਇਨਾਤ ਕਰਮਚਾਰੀਆਂ ਦੀ ਮਦਦ ਕਰ ਰਹੇ ਅਮਰੀਕੀ ਨਾਇਕਾਂ ਨੂੰ ਸਨਮਾਨਤ ਕੀਤਾ, ਜਿਸ ਵਿਚ ਇਹ ਬੱਚੀ ਵੀ ਸ਼ਾਮਲ ਹੈ।
ਵਾਸ਼ਿੰਗਟਨ ਟਾਈਮਜ਼ ਮੁਤਾਬਕ ਰਾਸ਼ਟਰਪਤੀ ਨੇ ਕਿਹਾ ਕਿ ਅੱਜ ਅਸੀਂ ਜਿਨ੍ਹਾਂ ਪੁਰਸ਼ਾਂ ਅਤੇ ਮਹਿਲਾਵਾਂ ਨੂੰ ਸਨਮਾਨਤ ਕਰ ਰਹੇ ਹਾਂ, ਉਹ ਸਾਨੂੰ ਯਾਦ ਦਿਲਾਉਂਦੇ ਹਨ ਕਿ ਔਖੇ ਸਮੇਂ ਵਿਚ ਜੋ ਪਿਆਰ ਸਾਨੂੰ ਬੰਨ੍ਹਦਾ ਹੈ, ਉਹ ਸਾਨੂੰ ਨਵੀਆਂ ਉਚਾਈਆਂ 'ਤੇ ਲੈ ਜਾ ਸਕਦਾ ਹੈ। ਸ਼ਰਵਿਆ ਗਰਲ ਸਕਾਊਟ ਉਨ੍ਹਾਂ ਤਿੰਨ ਬੱਚਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਨੂੰ ਟਰੰਪ ਨੇ ਸਨਮਾਨਤ ਕੀਤਾ। ਉਸ ਦੇ ਮਾਂ-ਬਾਪ ਆਂਧਰਾ ਪ੍ਰਦੇਸ਼ ਦੇ ਹਨ। ਖਬਰ ਮੁਤਾਬਕ ਗਰਲ ਸਕਾਊਟ ਦੀਆਂ ਇਨ੍ਹਾਂ ਕੁੜੀਆਂ ਨੇ ਸਥਾਨਕ ਡਾਕਟਰਾਂ, ਨਰਸਾਂ ਅਤੇ ਫਾਇਰ ਫਾਈਟਰਜ਼ ਨੂੰ ਕੁਕੀਜ਼ ਦੇ 100 ਡੱਬੇ ਭੇਜੇ ਸਨ। ਇਨ੍ਹਾਂ ਨੇ ਹੱਥਾਂ ਨਾਲ ਬਣਾ ਕੇ 200 ਕਾਰਡ ਵੀ ਭੇਜੇ ਸਨ। ਚੀਨ ਦੇ ਵੁਹਾਨ ਤੋਂ ਪਿਛਲੇ ਸਾਲ ਦਸੰਬਰ ਵਿਚ ਫੈਲਣਾ ਸ਼ੁਰੂ ਹੋਇਆ ਕੋਰੋਨਾ ਵਾਇਰਸ ਵਿਸ਼ਵ ਭਰ ਵਿਚ 3 ਲੱਖ ਤੋਂ ਵੱਧ ਲੋਕਾਂ ਦੀ ਜਾਨ ਲੈ ਚੁੱਕਾ ਹੈ।
ਮੈਕਸੀਕੋ 'ਚ ਗੈਂਗਸਟਰ ਕਰ ਰਰੇ ਹਨ ਲੋਕਾਂ ਦੀ ਮਦਦ, ਸਰਕਾਰ ਨੇ ਦਿੱਤੀ ਚਿਤਾਵਨੀ
NEXT STORY