ਢਾਕਾ-ਬੰਗਲਾਦੇਸ਼ 'ਚ ਐਤਵਾਰ ਨੂੰ ਦੇਸ਼ ਵਿਆਪੀ ਟੀਕਾਕਰਣ ਮੁਹਿੰਮ ਸ਼ੁਰੂ ਹੋਈ ਅਤੇ ਪਹਿਲੇ ਦਿਨ ਸੰਸਦ ਮੈਂਬਰਾਂ, ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਸਿਹਤ ਅਧਿਕਾਰੀਆਂ ਨੇ ਟੀਕਾ ਲਵਾਇਆ। 'ਢਾਕਾ ਟ੍ਰਿਬਿਊਨ' ਮੁਤਾਬਕ ਸਿਹਤ ਸੇਵਾਵਾਂ ਦੇ ਡਾਇਰੈਕਟੋਰੇਟ ਜਨਰਲ 'ਚ ਡਿਜੀਟਲ ਪ੍ਰੋਗਰਾਮ ਦੌਰਾਨ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਸਿਹਤ ਮੰਤਰਾ ਜ਼ਾਹਿਦ ਮਾਲੇਕ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਟੀਕੇ ਵਿਰੁੱਧ ਪ੍ਰਚਾਰ ਨਾ ਕਰੋ।
ਇਹ ਵੀ ਪੜ੍ਹੋ -ਸਰਹੱਦ ਵਿਵਾਦ ਦੇ ਬਾਵਜੂਦ ਭਾਰਤ-ਨੇਪਾਲ ਨੇ ਮਿਲ ਕੇ ਕੀਤਾ ਨਵੀਂ ਸੜਕ ਦਾ ਉਦਘਾਟਨ
ਉਨ੍ਹਾਂ ਨੇ ਕਿਹਾ ਕਿ ਇਹ ਸੁਰੱਖਿਅਤ ਹੈ ਅਤੇ ਇਸ ਦਾ ਸਿਹਤ 'ਤੇ ਕੋਈ ਮਾੜਾ ਪ੍ਰਭਾਵ ਨਹੀਂ ਪੈਂਦਾ ਹੈ। ਹਾਲਾਂਕਿ ਦੇਸ਼ 'ਚ ਟੀਕਾ ਲਵਾਉਣ ਵਾਲਿਆਂ 'ਚ ਵਧੇਰੇ ਉਤਸ਼ਾਹ ਨਹੀਂ ਦੇਖਿਆ ਗਿਆ। ਭਾਰਤ ਨੇ ਬੰਗਲਾਦੇਸ਼ ਨੂੰ 21 ਜਨਵਰੀ ਨੂੰ ਸੀਰਮ ਇੰਸਟੀਚਿਊਟ ਆਫ ਇੰਡੀਆ ਵੱਲੋਂ ਉਤਪਾਦਿਤ ਕੋਵਿਡਸ਼ੀਲ ਟੀਕੇ ਦੀਆਂ 20 ਲੱਖ ਖੁਰਾਕਾਂ ਤੋਹਫੇ ਵਜੋਂ ਦਿੱਤੀਆਂ ਹਨ। ਉੱਥੇ, ਬੰਗਲਾਦੇਸ਼ ਸਰਕਾਰ ਵੱਲੋਂ ਖਰੀਦੀ ਗਈ ਕੋਵਿਡਸ਼ੀਲਡ ਦੀਆਂ 50 ਲੱਖ ਖੁਰਾਕ 25 ਜਨਵਰੀ ਨੂੰ ਢਾਕਾ ਪਹੁੰਚੀ।
ਇਹ ਵੀ ਪੜ੍ਹੋ -PDM ਨੇ 9 ਫਰਵਰੀ ਨੂੰ ਇਮਰਾਨ ਸਰਕਾਰ ਵਿਰੁੱਧ ਮਹਾਰੈਲੀ ਦਾ ਕੀਤਾ ਐਲਾਨ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਆਕਸਫੋਰਡ/ਐਸਟ੍ਰਾਜੇਨੇਕਾ ਟੀਕਾ ਕੋਵਿਡ-19 ਦੇ ਨਵੇਂ ਰੂਪ ਵਿਰੁੱਧ ਵੀ ਪ੍ਰਭਾਵੀ : ਅਧਿਐਨ
NEXT STORY