ਨਿਊਯਾਰਕ (ਬਿਊਰੋ)— ਕਿਸੇ ਦੀ ਹੱਤਿਆ ਕਰਨਾ ਕਾਨੂੰਨੀ ਅਪਰਾਧ ਹੈ। ਇਸ ਲਈ ਦੋਸ਼ੀ ਨੂੰ ਸਖਤ ਤੋਂ ਸਖਤ ਸਜ਼ਾ ਦੇਣ ਦਾ ਨਿਯਮ ਹੈ ਪਰ ਜਦੋਂ 34 ਸਾਲਾ ਥੋਮਸ ਜੈਡਲੋਵਸਕੀ ਨੇ ਨਿਊਯਾਰਕ ਦੇ ਜੰਗਲ ਵਿਚ ਸ਼ਿਕਾਰ ਕਰਦੇ ਸਮੇਂ ਗਲਤੀ ਨਾਲ ਇਕ ਔਰਤ ਨੂੰ ਗੋਲੀ ਮਾਰ ਦਿੱਤੀ, ਉਦੋਂ ਵੀ ਉਨ੍ਹਾਂ ਨੂੰ ਜੇਲ ਨਹੀਂ ਹੋਈ।
ਇਸ ਕਾਰਨ ਨਹੀਂ ਹੋਈ ਸਜ਼ਾ
ਜਦੋਂ ਥਾਮਸ ਨੇ 43 ਸਾਲਾ ਰੋਜ਼ਮੇਰੀ ਬਿਲਕੀਸ 'ਤੇ ਗੋਲੀ ਚਲਾਈ, ਉਸ ਸਮੇਂ ਉਹ ਆਪਣੇ ਕੁੱਤਿਆਂ ਨਾਲ ਜੰਗਲ ਵਿਚ ਘੁੰਮ ਰਹੀ ਸੀ। ਨਿਊਯਾਰਕ ਸਟੇਟ ਵਿਚ ਇਕ 'ਅਜੀਬ ਕਾਨੂੰਨ' ਦਾ ਪਾਲਣ ਕੀਤਾ ਜਾਂਦਾ ਹੈ। ਇਸ ਕਾਨੂੰਨ ਤਹਿਤ ਸੂਰਜ ਡੁੱਬਣ ਤੋਂ ਪਹਿਲਾਂ ਹਿਰਨ ਨੂੰ ਮਾਰਨਾ ਕਾਨੂੰਨੀ ਮੰਨਿਆ ਜਾਂਦਾ ਹੈ। ਜਦੋਂ ਥਾਮਸ ਨੇ ਗਲਤੀ ਨਾਲ ਔਰਤ ਨੂੰ ਹਿਰਨ ਸਮਝ ਕੇ ਗੋਲੀ ਮਾਰੀ ਸੀ ਉਸ ਸਮੇਂ ਸ਼ਾਮ ਦੇ 5:30 ਵਜੇ ਸਨ। ਇਸ ਲਈ ਕਾਨੂੰਨ ਮੁਤਾਬਕ ਇਹ ਔਰਤ ਦੀ ਹੀ ਗਲਤੀ ਸੀ ਕਿ ਉਹ ਉਸ ਸਮੇਂ ਆਪਣੇ ਕੁੱਤਿਆਂ ਨਾਲ ਜੰਗਲ ਵਿਚ ਗਈ ਸੀ। ਇਸੇ ਕਾਰਨ ਥਾਮਸ ਨੂੰ ਸਜ਼ਾ ਨਹੀਂ ਹੋਈ ਅਤੇ ਰੋਜ਼ਮੇਰੀ ਦੇ ਪਰਿਵਾਰ ਵਾਲਿਆਂ ਨੇ ਵੀ ਉਸ ਵਿਰੁੱਧ ਕੋਈ ਕੇਸ ਫਾਈਲ ਨਹੀਂ ਕੀਤਾ।
ਰੋਜ਼ਮੇਰੀ ਦੇ ਪਤੀ ਜੇਮੀ ਨੇ ਆਪਣੀ ਮਰਹੂਮ ਪਤਨੀ ਨੂੰ ਸਨਮਾਨ ਦੇਣ ਲਈ ਵੀਰਵਾਰ ਨੂੰ ਫੇਸਬੁੱਕ 'ਤੇ ਇਸ ਘਟਨਾ ਨੂੰ ਸ਼ੇਅਰ ਕੀਤਾ।
ਪਾਕਿ ਪੁਲਸ ਤੇ ਪ੍ਰਦਰਸ਼ਨਕਾਰੀਆਂ 'ਚ ਝੜਪਾਂ ਕਾਰਨ ਹੁਣ ਤੱਕ ਛੇ ਦੀ ਮੌਤ, 200 ਜਖ਼ਮੀ
NEXT STORY