ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਰਕਾਰ ਨੇ ਪੁਲਸ ਤੇ ਕੱਟੜਪੰਥੀ ਧਾਰਮਿਕ ਧਿਰਾਂ ਦੇ ਪ੍ਰਦਰਸ਼ਨਕਾਰੀਆਂ ਵਿੱਚ ਝੜਪਾਂ ਵਿੱਚ ਛੇ ਲੋਕਾਂ ਦੇ ਮਾਰੇ ਜਾਣ ਅਤੇ 200 ਤੋਂ ਜ਼ਿਆਦਾ ਦੇ ਜਖ਼ਮੀ ਹੋਣ ਤੋਂ ਬਾਅਦ ਕਾਨੂੰਨ ਵਿਵਸਥਾ ਬਹਾਲ ਕਰਨ ਲਈ ਫੌਜ ਵਲੋਂ ਮਦਦ ਮੰਗੀ ਹੈ।ਪਾਕਿਸਤਾਨ ਵਿਚ ਰਾਜਧਾਨੀ ਇਸਲਾਮਾਬਾਦ ਵੱਲ ਜਾਣ ਵਾਲੇ ਰਾਜ ਮਾਰਗ ਦੀ ਘੇਰਾਬੰਦੀ ਕਰ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਪੁਲਸ ਅਤੇ ਨੀਮ ਫੌਜੀ ਬਲਾਂ ਨੇ ਕੱਲ ਮੁਹਿੰਮ ਵਿੱਢੀ, ਜਿਸ ਤੋਂ ਬਾਅਦ ਝੜਪਾਂ ਵਿੱਚ 200 ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਤਹਿਰੀਕ-ਏ-ਖਤਮ-ਏ-ਨਬੂਵਤ, ਤਹਿਰੀਕ-ਏ-ਲਬੈਕ ਜਾਂ ਰਸੂਲ ਅੱਲ੍ਹਾ (ਟੀ.ਐਲ.ਵਾਈ.ਆਰ.) ਅਤੇ ਸੁੰਨੀ ਤਹਿਰੀਕ ਪਾਕਿਸਤਾਨ (ਐਸ.ਟੀ.) ਦੇ ਤਕਰੀਬਨ 2,000 ਮੁਲਾਜ਼ਮਾਂ ਨੇ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਇਸਲਾਮਾਬਾਦ ਐਕਸਪ੍ਰੈਸਵੇਅ ਅਤੇ ਮੁਰੀ ਰੋਡ ਦੀ ਘੇਰਾਬੰਦੀ ਕੀਤੀ ਹੋਈ ਸੀ।ਇਹ ਸੜਕ ਇਸਲਾਮਾਬਾਦ ਨੂੰ ਇਸਦੇ ਇਕੋ ਇਕ ਹਵਾਈ ਅੱਡੇ ਅਤੇ ਫੌਜ ਦੇ ਗੜ ਰਾਵਲ ਪਿੰਡੀ ਨੂੰ ਜੋੜਦੀ ਹੈ।
ਪੁਲਸ ਅਤੇ ਨੀਮ ਫੌਜੀ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਹੰਝੂ ਗੈਸ ਦੇ ਗੋਲੇ ਛੱਡੇ ਅਤੇ ਉਨ੍ਹਾਂ ਉੱਤੇ ਰਬਰ ਦੀਆਂ ਗੋਲੀਆਂ ਚਲਾਈਆਂ। ਪਰ ਝੜਪਾਂ ਦੇ ਹਿੰਸਕ ਹੋਣ ਤੋਂ ਬਾਅਦ ਸੁਰੱਖਿਆ ਬਲ ਪਿੱਛੇ ਹੱਟ ਗਏ। ਸਿਹਤ ਅਧਿਕਾਰੀਆਂ ਅਨੁਸਾਰ 200 ਤੋਂ ਜ਼ਿਆਦਾ ਲੋਕ ਜਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਘੱਟੋ-ਘੱਟ 95 ਸੁਰੱਖਿਆ ਮੁਲਾਜ਼ਮ ਸ਼ਾਮਿਲ ਹਨ। ਸਾਰੇ ਜਖ਼ਮੀਆਂ ਨੂੰ ਇਸਲਾਮਾਬਾਦ ਅਤੇ ਰਾਵਲਪਿੰਡੀ ਦੇ ਵੱਖਰੇ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ ਹੈ।ਖਬਰਾਂ ਅਨੁਸਾਰ ਸਿਰ ਵਿੱਚ ਸੱਟ ਲੱਗਣ ਨਾਲ ਘੱਟੋ-ਘੱਟ ਇੱਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ।ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਰਾਜਧਾਨੀ ਵਿੱਚ ਫੌਜ ਤਾਇਨਾਤ ਕਰਨ ਦੀ ਸਰਕਾਰ ਦੀ ਮੰਗ ਵਿੱਚ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਅਤੇ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਹਾਲਤ ਉੱਤੇ ਵਿਚਾਰ ਵਟਾਂਦਰੇ ਲਈ ਮੀਟਿੰਗ ਕਰ ਸਕਦੇ ਹਨ। ਜਨਰਲ ਬਾਜਵਾ ਸੰਯੁਕਤ ਰਾਸ਼ਟਰ ਅਮੀਰਾਤ ਦੀ ਯਾਤਰਾ ਉੱਤੇ ਸਨ ਪਰ ਉਹ ਆਪਣੀ ਯਾਤਰਾ ਵਿਚਾਲੇ ਹੀ ਛੱਡ ਕੇ ਕੱਲ ਦੇਰ ਰਾਤ ਆਪਣੇ ਵਤਨ ਪਹੁੰਚ ਗਏ।ਫੌਜ ਨੇ ਕਿਹਾ ਹੈ ਕਿ ਉਹ ਸਥਿਤੀ ਸੰਭਾਲਣ ਤੋਂ ਪਹਿਲਾਂ ਕੁਝ ਬਿੰਦੂਆਂ ਉੱਤੇ ਸਪੱਸ਼ਟੀਕਰਨ ਚਾਹੁੰਦੀ ਹੈ।
ਪ੍ਰਦਰਸ਼ਨਕਾਰੀਆਂ ਨੇ ਕਾਨੂੰਨ ਮੰਤਰੀ ਜਾਹਿਦ ਹਾਮਿਦ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਦੋ ਹਫ਼ਤੇ ਤੋਂ ਜ਼ਿਆਦਾ ਸਮੇਂ ਤੋਂ ਰਾਜਧਾਨੀ ਇਸਲਾਮਾਬਾਦ ਜਾਣ ਵਾਲੇ ਮੁੱਖ ਰਾਜਮਾਰਗਾਂ ਨੂੰ ਰੋਕਿਆ ਹੋਇਆ ਸੀ।ਪ੍ਰਦਰਸ਼ਨਕਾਰੀ ਸਤੰਬਰ ਵਿੱਚ ਚੋਣ ਕਾਨੂੰਨ 2017 ਵਿੱਚ ਖਤਮ-ਏ-ਨਬੂਵਤ ਦੇ ਚਰਚੇ ਨਾਲ ਸਬੰਧਤ ਪਾਸ ਬਦਲਾਵ ਨੂੰ ਲੈ ਕੇ ਕਾਨੂਨ ਮੰਤਰੀ ਜਾਹਿਦ ਹਮੀਦ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।ਸਰਕਾਰ ਨੇ ਕਾਨੂੰਨ ਵਿੱਚ ਸੰਸ਼ੋਧਨ ਕਰਕੇ ਮੂਲ ਸਹੁੰ ਨੂੰ ਬਹਾਲ ਕਰ ਦਿੱਤਾ, ਪਰ ਕੱਟੜ ਪੰਥੀ ਧਰਮ ਗੁਰੂਆਂ ਨੇ ਮੰਤਰੀ ਨੂੰ ਹਟਾਏ ਜਾਣ ਤੱਕ ਹਟਣ ਤੋਂ ਇਨਕਾਰ ਕਰ ਦਿੱਤਾ ਸੀ।
ਬਣਾਉਟੀ ਪ੍ਰਕਾਸ਼ ਸੰਸ਼ਲੇਸ਼ਣ ਦੀ ਪ੍ਰਣਾਲੀ ਨਾਲ ਘੱਟ ਸਕਦੈ ਪਲਾਸਟਿਕ ਦਾ ਖ਼ਤਰਾ
NEXT STORY