ਸੈਨ ਜੁਆਨ (ਪਿਊਰਟੋ ਰੀਕੋ) (ਭਾਸ਼ਾ): ਕਿਊਬਾ ਦੇ ਰਾਸ਼ਟਰਪਤੀ ਮਿਗੁਏਲ ਡਿਆਜ਼-ਕੈਨੇਲ ਨੇ ਅਮਰੀਕਾ ਨੂੰ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਦੇਸ਼ 'ਤੇ ਕਿਸੇ ਵੀ ਤਰ੍ਹਾਂ ਦਾ ਫੌਜੀ ਹਮਲਾ ਜਾਂ ਉਨ੍ਹਾਂ ਨੂੰ ਸੱਤਾ ਤੋਂ ਹਟਾਉਣ ਦੀ ਕੋਸ਼ਿਸ਼ ਬਹੁਤ ਮਹਿੰਗੀ ਸਾਬਤ ਹੋਵੇਗੀ। ਇੱਕ ਤਾਜ਼ਾ ਇੰਟਰਵਿਊ ਦੌਰਾਨ ਉਨ੍ਹਾਂ ਕਿਹਾ ਕਿ ਅਮਰੀਕਾ ਕੋਲ ਕਿਊਬਾ ਵਿਰੁੱਧ ਫੌਜੀ ਕਾਰਵਾਈ ਕਰਨ ਦਾ ਕੋਈ ਜਾਇਜ਼ ਕਾਰਨ ਨਹੀਂ ਹੈ।
ਰਾਸ਼ਟਰਪਤੀ ਡਿਆਜ਼-ਕੈਨੇਲ ਨੇ ਸਪੱਸ਼ਟ ਕੀਤਾ ਕਿ ਕਿਊਬਾ 'ਤੇ ਕਿਸੇ ਵੀ ਤਰ੍ਹਾਂ ਦਾ ਹਮਲਾ ਨਾ ਸਿਰਫ਼ ਦੇਸ਼ ਲਈ, ਸਗੋਂ ਸਮੁੱਚੀ ਖੇਤਰੀ ਸੁਰੱਖਿਆ ਲਈ ਵੀ ਘਾਤਕ ਹੋਵੇਗਾ। ਉਨ੍ਹਾਂ ਦੇਸ਼ ਭਗਤੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਅਜਿਹਾ ਸਮਾਂ ਆਉਂਦਾ ਹੈ, ਤਾਂ ਕਿਊਬਾ ਦੇ ਲੋਕ ਆਪਣੀ ਰੱਖਿਆ ਕਰਨਗੇ। ਉਨ੍ਹਾਂ ਆਪਣੇ ਰਾਸ਼ਟਰੀ ਗੀਤ ਦਾ ਹਵਾਲਾ ਦਿੰਦੇ ਹੋਏ ਕਿਹਾ, "ਵਤਨ ਲਈ ਮਰਨਾ ਹੀ ਜਿਊਣਾ ਹੈ" ਉਨ੍ਹਾਂ ਨੇ ਕਿਹਾ,''ਜੇਕਰ ਹਮਲਾ ਕੀਤਾ ਤਾਂ ਅਸੀਂ ਮਰਦੇ ਦਮ ਤੱਕ ਲੜਾਂਗੇ, ਸਾਡੇ ਕੋਲ ਆਪਣੀ ਰੱਖਿਆ ਦਾ ਪੂਰਾ ਹੱਕ ਹੈ"। ਉਨ੍ਹਾਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ ਦੀ ਪੁਸ਼ਟੀ ਦੇ ਬਾਵਜੂਦ ਤਣਾਅ ਬਣਿਆ ਹੋਇਆ ਹੈ, ਹਾਲਾਂਕਿ ਗੱਲਬਾਤ ਦੇ ਵੇਰਵੇ ਜਨਤਕ ਨਹੀਂ ਕੀਤੇ ਗਏ ਹਨ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ! ਨਫਰਤੀ ਅਪਰਾਧਾਂ 'ਚ 3700% ਦਾ ਵੱਡਾ ਵ
ਕਿਊਬਾ ਨੇ ਕਿਹਾ ਹੈ ਕਿ ਉਹ ਕਿਸੇ ਵੀ ਵਿਸ਼ੇ 'ਤੇ ਬਿਨਾਂ ਕਿਸੇ ਸ਼ਰਤ ਦੇ ਗੱਲਬਾਤ ਲਈ ਤਿਆਰ ਹੈ, ਪਰ ਆਪਣੇ ਸਿਆਸੀ ਢਾਂਚੇ ਵਿੱਚ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਦੀ ਮੰਗ ਨੂੰ ਸਵੀਕਾਰ ਨਹੀਂ ਕਰੇਗਾ ਜਿਵੇਂ ਕਿ ਉਹ ਅਮਰੀਕੀ ਪ੍ਰਣਾਲੀ ਵਿੱਚ ਬਦਲਾਅ ਦੀ ਮੰਗ ਨਹੀਂ ਕਰਦਾ। ਉਨ੍ਹਾਂ ਅਮਰੀਕਾ 'ਤੇ "ਦੁਸ਼ਮਣੀ ਵਾਲੀ ਨੀਤੀ" ਅਪਣਾਉਣ ਦਾ ਦੋਸ਼ ਲਾਇਆ। ਕਿਊਬਾ ਇਸ ਸਮੇਂ ਗੰਭੀਰ ਆਰਥਿਕ ਸੰਕਟ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਲਈ ਉਨ੍ਹਾਂ ਨੇ ਅਮਰੀਕੀ ਊਰਜਾ ਨਾਕਾਬੰਦੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਨਾਕਾਬੰਦੀ ਕਾਰਨ ਸਿਹਤ ਸੇਵਾਵਾਂ ਅਤੇ ਜਨਤਕ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਵੇਨੇਜ਼ੁਏਲਾ ਤੋਂ ਤੇਲ ਦੀ ਸਪਲਾਈ ਬੰਦ ਹੋਣ ਤੋਂ ਬਾਅਦ ਹੁਣ ਰੂਸ ਵੱਲੋਂ ਕਿਊਬਾ ਨੂੰ ਤੇਲ ਦੀ ਮਦਦ ਭੇਜੀ ਜਾ ਰਹੀ ਹੈ।ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਊਬਾ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਉੱਥੋਂ ਦੀ ਲੀਡਰਸ਼ਿਪ ਭ੍ਰਿਸ਼ਟ ਹੈ ਅਤੇ ਤੇਲ ਸਪਲਾਈ ਵਿੱਚ ਕੋਈ ਫ਼ਰਕ ਨਹੀਂ ਪਵੇਗਾ। ਡਿਆਜ਼-ਕੈਨਲ ਨੇ ਟਰੰਪ ਦੇ ਬਿਆਨਾਂ ਨੂੰ ਚੇਤਾਵਨੀ ਵਜੋਂ ਲਿਆ ਅਤੇ ਕਿਹਾ ਕਿ ਕਿਊਬਾ ਨੂੰ ਆਪਣੇ ਲੋਕਾਂ, ਪ੍ਰੋਜੈਕਟ ਅਤੇ ਦੇਸ਼ ਦੀ ਰੱਖਿਆ ਲਈ ਤਿਆਰ ਰਹਿਣਾ ਚਾਹੀਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ 'ਚ ਸਿੱਖਾਂ ਦੀ ਸੁਰੱਖਿਆ ਨੂੰ ਲੈ ਕੇ ਖੜ੍ਹੇ ਹੋਏ ਸਵਾਲ! ਨਫਰਤੀ ਅਪਰਾਧਾਂ 'ਚ 3700% ਦਾ ਵੱਡਾ ਵਾਧਾ
NEXT STORY