ਵਾਸ਼ਿੰਗਟਨ- ਅਮਰੀਕਾ ਦੇ ਪ੍ਰਮਾਣੂ ਹਥਿਆਰਾਂ ਦੇ ਭੰਡਾਰ ਦੀ ਦੇਖ-ਰੇਖ ਕਰਨ ਵਾਲੀ ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ ਅਤੇ ਊਰਜਾ ਵਿਭਾਗ ਦੇ ਨੈੱਟਵਰਕ 'ਤੇ ਵੱਡਾ ਸਾਈਬਰ ਹਮਲਾ ਹੋਇਆ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਦੌਰਾਨ ਹੈਕਰਜ਼ ਨੇ ਵੱਡੀ ਮਾਤਰਾ ਵਿਚ ਗੁਪਤ ਫਾਈਲਾਂ ਚੋਰੀ ਕਰ ਲਈਆਂ ਹਨ। ਇਸ ਸਾਈਬਰ ਹਮਲੇ ਨਾਲ ਘੱਟ ਤੋਂ ਘੱਟ ਅੱਧਾ ਦਰਜਨ ਸੰਘੀ ਏਜੰਸੀਆਂ ਪ੍ਰਭਾਵਿਤ ਹੋਈਆਂ ਹਨ।
ਅਮਰੀਕੀ ਮੀਡੀਆ ਦੀ ਰਿਪੋਰਟ ਮੁਤਾਬਕ ਊਰਜਾ ਵਿਭਾਗ ਦੇ ਮੁੱਖ ਸੂਚਨਾ ਅਧਿਕਾਰੀ ਰਾਕੀ ਕੈਂਪੀਯੋਨ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਇਸ ਦੇ ਬਾਅਦ ਰਾਸ਼ਟਰੀ ਪ੍ਰਮਾਣੂ ਸੁਰੱਖਿਆ ਪ੍ਰਸ਼ਾਸਨ ਅਤੇ ਊਰਜਾ ਵਿਭਾਗ ਦੀ ਟੀਮ ਨੇ ਹੈਕਿੰਗ ਨਾਲ ਜੁੜੀ ਸਾਰੀ ਜਾਣਕਾਰੀ ਅਮਰੀਕੀ ਕਾਂਗਰਸ ਕਮੇਟੀ ਨੂੰ ਭੇਜ ਦਿੱਤੀ ਹੈ। ਜਲਦੀ ਹੀ ਸਰਕਾਰ ਵਲੋਂ ਵੀ ਇਸ ਬਾਰੇ ਬਿਆਨ ਜਾਰੀ ਕੀਤਾ ਜਾ ਸਕਦਾ ਹੈ। ਸੰਘੀ ਏਜੰਸੀਆਂ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਹਾਈਵੇਜ਼ 'ਤੇ ਦੋ ਸਾਲਾਂ 'ਚ ਨਹੀਂ ਹੋਵੇਗਾ ਕੋਈ ਟੋਲ ਪਲਾਜ਼ਾ
ਇਸ ਸਾਈਬਰ ਹਮਲੇ ਨਾਲ ਅਮਰੀਕਾ ਦਾ ਰੱਖਿਆ ਮੰਤਰਾਲਾ ਪੈਂਟਾਗਨ, ਵਣਜ ਮੰਤਰਾਲਾ, ਹੋਮਲੈਂਡ ਸੁਰੱਖਿਆ, ਵਿੱਤ ਤੇ ਰਾਸ਼ਟਰੀ ਸਿਹਤ ਸੰਸਥਾਨ ਵੀ ਪ੍ਰਭਾਵਿਤ ਹੋਏ ਹਨ। ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਏ. ਪੀ. ਟੀ. 29 ਨਾਮਕ ਇਕ ਹੈਕਿੰਗ ਗੁੱਟ ਇਸ ਸਾਈਬਰ ਹਮਲੇ ਲਈ ਜ਼ਿੰਮੇਵਾਰ ਹੈ। ਇਸ ਗੁੱਟ ਨੂੰ 'ਦਿ ਡਿਊਕ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਤੇ ਇਸ ਦਾ ਸਬੰਧ ਕਥਿਤ ਤੌਰ 'ਤੇ ਰੂਸ ਨਾਲ ਹੈ। ਅਮਰੀਕਾ ਵਿਚ ਰੂਸੀ ਦੂਤਘਰ ਨੇ ਮੀਡੀਆ ਦੇ ਇਨ੍ਹਾਂ ਦਾਅਵਿਆਂ ਨੂੰ ਖਾਰਜ ਕਰ ਦਿੱਤਾ ਹੈ।
ਕੈਨੇਡਾ : ਕਿਊਬਿਕ ਨੇ ਲਿਆ ਸਖ਼ਤ ਫੈਸਲਾ, ਬੰਦ ਕਰੇਗਾ ਸਕੂਲ ਤੇ ਗੈਰ-ਜ਼ਰੂਰੀ ਕਾਰੋਬਾਰ
NEXT STORY