ਇੰਟਰਨੈਸ਼ਨਲ ਡੈਸਕ- ਪਾਕਿਸਤਾਨ ਦੀ 'ਨੈਸ਼ਨਲ ਸਾਈਬਰ ਕ੍ਰਾਈਮ ਇਨਵੈਸਟੀਗੇਸ਼ਨ ਏਜੰਸੀ' (NCCIA) ਵੱਲੋਂ ਅੰਤਰਰਾਸ਼ਟਰੀ ਆਨਲਾਈਨ ਧੋਖਾਧੜੀ ਨੈੱਟਵਰਕ ਨਾਲ ਜੁੜੇ 3 ਗੈਰ-ਕਾਨੂੰਨੀ ਕਾਲ ਸੈਂਟਰਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਚੀਨੀ ਨਾਗਰਿਕਾਂ ਸਮੇਤ 212 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਕਾਰਵਾਈ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦੇ ਈ-11 ਅਤੇ ਜੀ-10 ਸੈਕਟਰਾਂ ਵਿੱਚ ਚਲਾਈ ਗਈ, ਜੋ ਪਾਕਿਸਤਾਨ ਅਤੇ ਵਿਦੇਸ਼ਾਂ ਵਿੱਚ ਲੋਕਾਂ ਨਾਲ ਠੱਗੀ ਮਾਰਨ ਵਿੱਚ ਸ਼ਾਮਲ ਸਨ।
ਅਧਿਕਾਰੀਆਂ ਅਨੁਸਾਰ ਇਹ ਕਾਲ ਸੈਂਟਰ ਗੂਗਲ ਦੇ ਪ੍ਰਤੀਨਿਧ ਬਣ ਕੇ, 'ਟਾਸਕਿੰਗ ਫ਼ਰਾਡ' ਅਤੇ 'ਰੋਮਾਂਸ/ਡੇਟਿੰਗ' ਸਕੈਮਜ਼ ਵਰਗੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਸਨ। ਟਾਸਕਿੰਗ ਫ਼ਰਾਡ 'ਚ ਵੀਡੀਓਜ਼ ਲਾਇਕ ਕਰਨ, ਪ੍ਰੋਡਕਟ ਰੇਟ ਕਰਨ ਜਾਂ ਕੰਟੈਂਟ ਪ੍ਰਮੋਟ ਕਰਨ ਵਰਗੇ ਛੋਟੇ ਕੰਮਾਂ ਬਦਲੇ ਪੈਸੇ ਦੇਣ ਦਾ ਲਾਲਚ ਦਿੱਤਾ ਜਾਂਦਾ ਸੀ। ਸ਼ੁਰੂ ਵਿੱਚ ਭਰੋਸਾ ਜਿੱਤਣ ਲਈ ਛੋਟੀਆਂ ਰਕਮਾਂ ਦਿੱਤੀਆਂ ਜਾਂਦੀਆਂ ਸਨ, ਪਰ ਬਾਅਦ ਵਿੱਚ ਵੱਡੀਆਂ ਰਕਮਾਂ ਜਮ੍ਹਾਂ ਕਰਵਾ ਕੇ ਠੱਗੀ ਮਾਰ ਲਈ ਜਾਂਦੀ ਸੀ।
ਪੜ੍ਹੋ ਇਹ ਅਹਿਮ ਖ਼ਬਰ- ਵੱਡੀ ਖ਼ਬਰ : ਨੇਪਾਲ 'ਚ ਬਰਫ਼ੀਲਾ ਤੂਫਾਨ, 10 ਲੋਕ ਲਾਪਤਾ
ਛਾਪੇਮਾਰੀ ਦੌਰਾਨ 306 ਮੋਬਾਈਲ ਫ਼ੋਨ, 383 ਕੰਪਿਊਟਰ ਤੇ ਸੀ.ਪੀ.ਯੂ. ਅਤੇ 299 ਮਾਨੀਟਰ ਤੇ ਲੈਪਟਾਪ ਬਰਾਮਦ ਕੀਤੇ ਗਏ ਹਨ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਪਾਕਿਸਤਾਨੀ ਅਤੇ ਚੀਨੀ ਪੁਰਸ਼ ਅਤੇ ਔਰਤਾਂ ਸ਼ਾਮਲ ਹਨ। ਮੁਲਜ਼ਮਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਕਾਲ ਸੈਂਟਰ ਦੀਆਂ ਇਮਾਰਤਾਂ ਨੂੰ ਅਸਥਾਈ 'ਸਬ-ਜੇਲ੍ਹ' ਐਲਾਨਿਆ ਗਿਆ ਹੈ। ਇਸ ਤੋਂ ਇਲਾਵਾ ਜਾਂਚਕਰਤਾਵਾਂ ਨੇ ਭਾਰਤ ਅਤੇ ਬ੍ਰਾਜ਼ੀਲ ਦੇ ਨੈੱਟਵਰਕਾਂ ਨਾਲ ਵੀ ਸੰਭਾਵਿਤ ਸਬੰਧ ਹੋਣ ਦੀ ਰਿਪੋਰਟ ਦਿੱਤੀ ਹੈ। ਪਾਕਿਸਤਾਨ ਵਿੱਚ ਗੈਰ-ਕਾਨੂੰਨੀ ਕਾਲ ਸੈਂਟਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਜੁਲਾਈ 2025 ਵਿੱਚ ਫੈਸਲਾਬਾਦ ਤੋਂ 48 ਚੀਨੀ ਨਾਗਰਿਕਾਂ ਸਮੇਤ 149 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਅਗਸਤ 2026 ਵਿੱਚ ਇਸਲਾਮਾਬਾਦ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦੌਰਾਨ ਵੀ ਸੈਂਕੜੇ ਵਿਦੇਸ਼ੀ ਨਾਗਰਿਕਾਂ ਨੂੰ ਫੜਿਆ ਗਿਆ ਸੀ, ਜਿਨ੍ਹਾਂ ਵਿੱਚ 100 ਤੋਂ ਵੱਧ ਚੀਨੀ ਨਾਗਰਿਕ ਸ਼ਾਮਲ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਪਾਕਿਸਤਾਨ ਵੱਲੋਂ ਡਿਪੋਰਟ ਕੀਤੇ ਅਫ਼ਗਾਨ ਸ਼ਰਨਾਰਥੀਆਂ ਨੇ ਸੁਣਾਇਆ ਆਪਣਾ ਦਰਦ
NEXT STORY