ਬ੍ਰਿਸਬੇਨ (ਸੁਰਿੰਦਰਪਾਲ ਸਿੰਘ ਖੁਰਦ): ਪ੍ਰਸਿੱਧ ਕਬੱਡੀ ਕੁਮੈਂਟੇਟਰ, ਪੰਜਾਬੀ ਫਿਲਮ ਅਦਾਕਾਰ, ਨਿਰਮਾਤਾ ਅਤੇ ਟਿੱਪਣੀਕਾਰ ਡਾ: ਦਰਸ਼ਨ ਸਿੰਘ ਬੜੀ ਦੀ ਬੇਵਕਤੀ ਮੌਤ ‘ਤੇ ਆਸਟ੍ਰੇਲੀਆ ਤੋਂ ਬ੍ਰਿਸਬੇਨ ਪੰਜਾਬੀ ਪ੍ਰੈੱਸ ਕਲੱਬ, ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ, ਇੰਡੋਜ਼ ਟੀਵੀ ਗਰੁੱਪ ਅਤੇ ਸਮੂਹ ਮਾਂ-ਬੋਲੀ ਪੰਜਾਬੀ, ਰੰਗਮੰਚ ਤੇ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ
ਪ੍ਰਸਿੱਧ ਕਵੀ ਅਤੇ ਗੀਤਕਾਰ ਸੁਰਜੀਤ ਸੰਧੂ ਨੇ ਮੀਡੀਆ ਨੂੰ ਦੱਸਿਆ ਕਿ ਡਾ. ਬੜੀ ਗੁਰੂ ਅੰਗਦ ਦੇਵ ਵੈਟਰਨਰੀ ਸਾਇੰਸਜ਼ ਯੂਨੀਵਰਸਿਟੀ ‘ਚੋਂ ਸਟੂਡੈਂਟ ਵੈੱਲਫੇਅਰ ਅਫ਼ਸਰ ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ ਅਤੇ ਪਿਛਲੇ ਇਕ ਮਹੀਨੇ ਤੋਂ ਬਿਮਾਰ ਸਨ। ਹਰਪਾਲ ਟਿਵਾਣਾ ਦੇ ਥੀਏਟਰ ਗਰੁੱਪ ‘ਚ ਡਾ. ਦਰਸ਼ਨ ਬੜੀ ਸਭ ਤੋਂ ਨਿੱਕੀ ਉਮਰ ਦੇ ਰੰਗਮੰਚ ਕਲਾਕਾਰ ਸਨ ਅਤੇ ਬਹੁਪੱਖੀ ਸਖਸ਼ੀਅਤ ਵਜੋਂ ਪੰਜਾਬੀਅਤ ਦੀ ਸੇਵਾ ਕੀਤੀ। ਉਨਾਂ ਕਿਹਾ ਕਿ ਡਾ. ਬੜੀ ਦੇ ਇਸ ਫਾਨੀ ਦੁਨੀਆਂ ਤੋ ਤੁਰ ਜਾਣ ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਅਤੇ ਸਮੁੱਚੇ ਵਿਸ਼ਵ ਦੇ ਪੰਜਾਬੀਆਂ ‘ਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਭਾਰਤੀ ਪੇਸ਼ੇਵਰਾਂ ਲਈ ਵੱਡੀ ਖ਼ੁਸ਼ਖ਼ਬਰੀ, ਅਮਰੀਕਾ ਦੇ H-1B ਵੀਜ਼ਾ ਲਈ ਰਜਿਸਟ੍ਰੇਸ਼ਨ 9 ਮਾਰਚ ਤੋਂ ਸ਼ੁਰੂ
NEXT STORY