ਇੰਟਰਨੈਸ਼ਨਲ ਡੈਸਕ- ਉੱਤਰੀ ਅਮਰੀਕਾ ਦੀਆਂ ਸਭ ਤੋਂ ਵੱਡੀਆਂ ਸਿੱਖ ਸੰਸਥਾਵਾਂ 'ਚੋਂ ਇੱਕ, ਸਰੀ (ਕੈਨੇਡਾ) ਸਥਿਤ 'ਦਸ਼ਮੇਸ਼ ਦਰਬਾਰ ਗੁਰਦੁਆਰਾ' ਦੀਆਂ ਪ੍ਰਬੰਧਕੀ ਚੋਣਾਂ ਵਿੱਚ ਵੱਡਾ ਉਲਟਫੇਰ ਵੇਖਣ ਨੂੰ ਮਿਲਿਆ ਹੈ। ਇਨ੍ਹਾਂ ਚੋਣਾਂ 'ਚ ਕੱਟੜਪੰਥੀ ਧੜੇ ਕਮੇਟੀ 'ਚੋਂ ਪੂਰੀ ਤਰ੍ਹਾਂ ਬਾਹਰ ਹੋ ਗਏ ਹਨ ਤੇ ਨਰਮਖਿਆਲੀ ਉਮੀਦਵਾਰਾਂ ਨੇ ਵੱਡੀ ਜਿੱਤ ਦਰਜ ਕੀਤੀ ਹੈ।
ਇਹ ਨਤੀਜੇ ਆਮ ਕੈਨੇਡੀਅਨ ਸਿੱਖਾਂ ਵੱਲੋਂ ਦਿੱਤਾ ਗਿਆ ਇੱਕ ਸਪੱਸ਼ਟ ਸੁਨੇਹਾ ਹਨ, ਜਿਨ੍ਹਾਂ ਨੇ ਵੱਖਵਾਦੀ ਵਿਚਾਰਧਾਰਾ ਦੀ ਬਜਾਏ ਪ੍ਰਬੰਧਨ, ਪਾਰਦਰਸ਼ਿਤਾ ਅਤੇ ਸਥਾਨਕ ਭਾਈਚਾਰਕ ਵਿਕਾਸ ਨੂੰ ਪਹਿਲ ਦੇਣ ਵਾਲੇ ਆਗੂਆਂ ਨੂੰ ਜਿੱਤ ਦਿਵਾਈ ਹੈ।
ਨਰਮਖ਼ਿਆਲੀ ਗਠਜੋੜ ਨੇ ਪ੍ਰਬੰਧਕੀ ਕਮੇਟੀ ਦੀਆਂ ਸਾਰੀਆਂ ਮੁੱਖ ਸੀਟਾਂ 'ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਨ੍ਹਾਂ ਚੋਣਾਂ 'ਚ ਜਗਤਾਰ ਸਿੰਘ ਸੰਧੂ 159 ਵੋਟਾਂ ਨਾਲ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ, ਜਦਕਿ ਕਿਸ਼ਨ ਹੀਰ 155, ਕਮਲਜੀਤ ਹੁੰਦਲ 152, ਸੁਖਵਿੰਦਰ ਕੌਰ ਸਿੱਧੂ 151 ਤੇ ਰਣਧੀਰ ਐੱਸ. ਸਿਹੋਤਾ 145 ਵੋਟਾਂ ਨਾਲ ਮੈਂਬਰ ਚੁਣੇ ਗਏ ਹਨ।
ਦੂਜੇ ਪਾਸੇ, ਹਾਰਨ ਵਾਲੇ ਕੱਟੜਪੰਥੀ ਧੜੇ 'ਚ ਲੰਬੇ ਸਮੇਂ ਤੋਂ ਖਾਲਿਸਤਾਨੀ ਸਰਗਰਮੀਆਂ ਨਾਲ ਉਮੀਦਵਾਰਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਇੱਥੋਂ ਤੱਕ ਕਿ 186 ਵੋਟਾਂ ਦਾ ਦਾਅਵਾ ਕਰਨ ਵਾਲੇ ਸਤਿੰਦਰਪਾਲ ਸਿੰਘ ਗਿੱਲ ਦੀ ਤਾਂ ਜ਼ਮਾਨਤ ਵੀ ਜ਼ਬਤ ਹੋ ਗਈ ਹੈ। ਸੰਗਤ ਵੱਲੋਂ ਕੱਟੜਪੰਥੀਆਂ ਨੂੰ ਹਾਰ ਦਾ ਮੂੰਹ ਦਿਖਾਉਣਾ ਇਹ ਦਰਸਾਉਂਦਾ ਹੈ ਕਿ ਆਮ ਲੋਕਾਂ ਨੇ ਭੜਕਾਊ ਬਿਆਨਬਾਜ਼ੀ ਅਤੇ ਅੰਤਰਰਾਸ਼ਟਰੀ ਵੱਖਵਾਦੀ ਨੈੱਟਵਰਕ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ।
ਜੰਗ ਅਜੇ ਖ਼ਤਮ ਨਹੀਂ ਹੋਈ, ਦੁਸ਼ਮਣ ਵਾਰ ਲਈ ਤਿਆਰ ਰਹੇ : ਈਰਾਨ
NEXT STORY