ਤਹਿਰਾਨ (ਏਜੰਸੀ)- ਈਰਾਨ ਦੇ ਫੌਜ ਮੁਖੀ ਅਮੀਰ ਹਾਤਮੀ ਨੇ ਐਤਵਾਰ ਨੂੰ ਕਿਹਾ ਕਿ ਅਮਰੀਕਾ ਅਤੇ ਇਜ਼ਰਾਈਲ ਵਲੋਂ ਦੇਸ਼ ’ਤੇ ਠੋਸੀ ਗਈ ਜੰਗ ਅਜੇ ਖ਼ਤਮ ਨਹੀਂ ਹੋਈ ਹੈ ਅਤੇ ‘ਦੁਸ਼ਮਣ’ ਨੂੰ ਈਰਾਨੀ ਹਥਿਆਰਬੰਦ ਬਲਾਂ ਦੇ ਹੋਰ ‘ਕਰੜੇ ਵਾਰ’ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ। ਹਾਤਮੀ ਨੇ ਤਹਿਰਾਨ ਵਿਚ ਆਯੋਜਿਤ ਇਕ ਰਾਸ਼ਟਰੀ ਸਮਾਰੋਹ ਵਿਚ ਕਿਹਾ, ‘‘ਜੰਗ ਅਜੇ ਖ਼ਤਮ ਨਹੀਂ ਹੋਈ... ਹਮਲਾਵਰ ਦੁਸ਼ਮਣ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ ਹੈ ਪਰ ਉਸ ਨੂੰ ਈਰਾਨ ਦੇ ਹਥਿਆਰਬੰਦ ਬਲਾਂ ਦੇ ਹੋਰ ਵੀ ਕਰੜੇ ਵਾਰ ਝੱਲਣ ਲਈ ਤਿਆਰ ਰਹਿਣਾ ਚਾਹੀਦਾ ਹੈ।’’
ਉਨ੍ਹਾਂ ਖੇਤਰੀ ਦੇਸ਼ਾਂ ਨੂੰ ਇਹ ਸਮਝਣ ਦੀ ਅਪੀਲ ਕੀਤੀ ਕਿ ਅਮਰੀਕਾ ਨਾਲ ਸਹਿਯੋਗ ਉਨ੍ਹਾਂ ਦੀ ਸੁਰੱਖਿਆ ਦੀ ਗਾਰੰਟੀ ਨਹੀਂ ਦਿੰਦਾ। ਉਨ੍ਹਾਂ ਕਿਹਾ ਕਿ ਖੇਤਰ ਦੀ ਸੁਰੱਖਿਆ ਉਥੋਂ ਦੇ ਦੇਸ਼ਾਂ ਨੂੰ ਆਪਸੀ ਸਹਿਯੋਗ ਨਾਲ ਯਕੀਨੀ ਬਣਾਉਣੀ ਚਾਹੀਦੀ ਹੈ। ਇਸ ਦੌਰਾਨ, ਹੋਰਮੁਜ਼ ਸਟ੍ਰੇਟ ਵਿਚ ਸਮੁੰਦਰੀ ਆਵਾਜਾਈ ਦੀ ਜ਼ਿੰਮੇਵਾਰੀ ਸੰਭਾਲਣ ਵਾਲੀ ਈਰਾਨ ਦੀ ਪਰਸ਼ੀਅਨ ਗਲਫ਼ ਸਟ੍ਰੇਟ ਅਥਾਰਟੀ ਨੇ ਜਹਾਜ਼ ਮਾਲਕਾਂ ਨੂੰ ‘ਕੁਝ ਚਾਰਟਰਰਾਂ’ ਵਲੋਂ ਜਲਮਾਰਗ ਤੋਂ ਲੰਘਣ ਲਈ ‘ਗ਼ੈਰ-ਕਾਨੂੰਨੀ’ ਰਸਤਿਆਂ ਦੀ ਵਰਤੋਂ ਕਰਨ ਲਈ ਮਜ਼ਬੂਰ ਕੀਤੇ ਜਾਣ ਨੂੰ ਲੈ ਕੇ ਚਿਤਾਵਨੀ ਦਿੱਤੀ ਹੈ।
'ਅੱਤਵਾਦ ਨੂੰ ਪਨਾਹ ਦਿੱਤੀ ਤਾਂ ਗੱਲਬਾਤ ਦੀ ਗੁੰਜਾਇਸ਼ ਖ਼ਤਮ', ਰਾਜਨਾਥ ਦਾ ਪਾਕਿਸਤਾਨ ਨੂੰ ਲੈ ਕੇ ਸਖ਼ਤ ਬਿਆਨ
NEXT STORY