ਇੰਟਰਨੈਸ਼ਨਲ ਡੈਸਕ: ਬ੍ਰਿਟੇਨ ਦੀ 'ਹਾਈ ਕੋਰਟ' ਨੇ ਪਰਿਵਾਰਕ ਦੇਖਭਾਲ ਅਤੇ ਜਾਇਦਾਦ ਦੇ ਵਿਵਾਦ ਨਾਲ ਜੁੜੇ ਇੱਕ ਅਹਿਮ ਮਾਮਲੇ 'ਚ ਬਜ਼ੁਰਗ ਮਾਂ ਦੀ ਸੇਵਾ ਕਰਨ ਬਦਲੇ ਉਸ ਦੀ ਧੀ ਦੇ ਹੱਕ 'ਚ ਵੱਡਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮ੍ਰਿਤਕ ਮਾਂ ਦੀ ਜਾਇਦਾਦ ਵਿੱਚੋਂ ਧੀ ਬਰਨਾਡੇਟ ਰੋਜਰਜ਼ ਨੂੰ 1,27,500 ਪੌਂਡ (ਲਗਭਗ 1.61 ਕਰੋੜ ਰੁਪਏ) ਅਤੇ ਵਿਆਜ ਦੇਣ ਦਾ ਹੁਕਮ ਦਿੱਤਾ ਹੈ। ਬਰਨਾਡੇਟ ਨੇ ਆਪਣੀ ਮਾਂ ਉਰਸੁਲਾ ਵਿਲਜ਼ (ਜਿਨ੍ਹਾਂ ਨੂੰ ਪਰਿਵਾਰ 'ਚ 'ਸ਼ੀਲਾ' ਵਜੋਂ ਜਾਣਿਆ ਜਾਂਦਾ ਸੀ) ਦੀ 900 ਦਿਨਾਂ ਤੱਕ ਕੀਤੀ ਗਈ ਦੇਖਭਾਲ ਬਦਲੇ 1,35,000 ਪੌਂਡ ਦੀ ਮੰਗ ਕੀਤੀ ਸੀ। ਅਦਾਲਤ ਨੇ ਪਾਇਆ ਕਿ ਮਾਂ-ਧੀ ਵਿਚਕਾਰ ਹੋਇਆ ਗੈਰ-ਰਸਮੀ ਸਮਝੌਤਾ ਕਾਨੂੰਨੀ ਤੌਰ 'ਤੇ ਲਾਗੂ ਹੋਣ ਯੋਗ ਕੰਟਰੈਕਟ ਸੀ।
ਮਾਮਲੇ ਅਨੁਸਾਰ, ਉਰਸੁਲਾ ਵਿਲਜ਼ ਸਤੰਬਰ 2017 ਵਿੱਚ ਬ੍ਰਿਸਟਲ ਵਿਖੇ ਆਪਣੀ ਧੀ ਬਰਨਾਡੇਟ ਅਤੇ ਜਮਾਈ ਡਾ. ਰੋਜਰਜ਼ (ਜੋ ਇੱਕ ਰਿਟਾਇਰ ਡਾਕਟਰ ਹਨ) ਦੇ ਘਰ ਰਹਿਣ ਆਈ ਸੀ। ਉਰਸੁਲਾ ਵਾਸਕੁਲਰ ਡੀਮੈਂਸ਼ੀਆ (ਭੁੱਲਣ ਦੀ ਬੀਮਾਰੀ), ਸ਼ੂਗਰ, ਐਂਜਾਈਨਾ, ਗੁਰਦੇ ਦੀ ਬੀਮਾਰੀ ਅਤੇ ਗਲੂਕੋਮਾ ਸਮੇਤ ਕਈ ਗੰਭੀਰ ਸਮੱਸਿਆਵਾਂ ਤੋਂ ਪੀੜਤ ਸੀ। ਹਾਈ ਕੋਰਟ ਦੇ ਫੈਸਲੇ ਅਨੁਸਾਰ ਅਕਤੂਬਰ 2017 ਵਿੱਚ ਮਾਂ ਨੇ ਖੁਦ ਜ਼ਿੱਦ ਕੀਤੀ ਸੀ ਕਿ ਉਹ ਧੀ 'ਤੇ ਮੁਫ਼ਤ 'ਚ ਬੋਝ ਨਹੀਂ ਬਣਨਾ ਚਾਹੁੰਦੀ ਅਤੇ ਆਪਣੀ ਦੇਖਭਾਲ ਦੀ ਪੂਰੀ ਯੋਗ ਕੀਮਤ ਅਦਾ ਕਰੇਗੀ, ਭਾਵੇਂ ਉਸ ਵੇਲੇ ਕੋਈ ਨਿਸ਼ਚਿਤ ਰਕਮ ਤੈਅ ਨਹੀਂ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ ਦੀ ਈਰਾਨ ’ਤੇ ਮੁੜ ਹਮਲੇ ਦੀ ਧਮਕੀ
850 ਦਿਨਾਂ ਲਈ 150 ਪੌਂਡ ਰੋਜ਼ਾਨਾ ਦੀ ਦਰ ਨਾਲ ਮੁਆਵਜ਼ਾ
19 ਅਪ੍ਰੈਲ 2020 ਨੂੰ ਮਾਂ ਦੀ ਮੌਤ ਤੋਂ ਬਾਅਦ, ਉਸ ਦੇ ਪੁੱਤਰ (ਜੋ ਮਾਂ ਦੀ ਜਾਇਦਾਦ ਦਾ ਐਗਜ਼ੀਕਿਊਟਰ ਸੀ) ਨਾਲ ਦੇਖਭਾਲ ਦੇ ਭੁਗਤਾਨ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ। ਹਾਈ ਕੋਰਟ ਨੇ ਜਾਂਚ ਤੋਂ ਬਾਅਦ ਪਾਇਆ ਕਿ ਕਾਨੂੰਨੀ ਸਮਝੌਤੇ ਦੀ ਮਿਆਦ 2 ਨਵੰਬਰ 2017 ਤੋਂ ਸ਼ੁਰੂ ਹੋ ਕੇ 850 ਦਿਨ ਬਣਦੀ ਹੈ। ਅਦਾਲਤ ਨੇ ਕਮਰਸ਼ੀਅਲ ਕੇਅਰ ਹੋਮਾਂ ਅਤੇ ਲਾਈਵ-ਇਨ ਕੇਅਰ ਵਰਕਰਾਂ ਦੇ ਖਰਚਿਆਂ ਦੀ ਤੁਲਨਾ ਕਰਦਿਆਂ ਰੋਜ਼ਾਨਾ 150 ਪੌਂਡ ਦੀ ਦਰ ਨਾਲ 1,27,500 ਪੌਂਡ ਦੀ ਰਕਮ ਨੂੰ ਪੂਰੀ ਤਰ੍ਹਾਂ ਵਾਜਬ ਮੰਨਿਆ ਅਤੇ ਧੀ ਦੇ ਹੱਕ 'ਚ ਫੈਸਲਾ ਸੁਣਾਇਆ। ਅਦਾਲਤ ਦੇ ਇਸ ਫੈਸਲੇ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜੇਕਰ ਪਰਿਵਾਰਕ ਮੈਂਬਰਾਂ ਵਿਚਕਾਰ ਦੇਖਭਾਲ ਬਦਲੇ ਭੁਗਤਾਨ ਕਰਨ ਦੀ ਆਪਸੀ ਸਹਿਮਤੀ ਬਣੀ ਹੋਵੇ, ਤਾਂ ਅਜਿਹੇ ਗੈਰ-ਰਸਮੀ ਸਮਝੌਤੇ ਵੀ ਅਦਾਲਤ ਵਿੱਚ ਕਾਨੂੰਨੀ ਤੌਰ 'ਤੇ ਵੈਧ ਅਤੇ ਲਾਗੂ ਕਰਨ ਯੋਗ ਕੰਟਰੈਕਟ ਮੰਨੇ ਜਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਦੀ ਈਰਾਨ ’ਤੇ ਮੁੜ ਹਮਲੇ ਦੀ ਧਮਕੀ
NEXT STORY