ਇਟਲੀ (ਦਲਵੀਰ ਸਿੰਘ ਕੈਂਥ)- ਤੁਸੀ ਲੋਕਾਂ ਨੂੰ ਜਹਾਜ਼ਾਂ ਵਿੱਚ ਸਫ਼ਰ ਕਰਦਿਆਂ ਆਪਣੇ ਨਾਲ ਕੁੱਤੇ ਤੇ ਬਿੱਲੀਆਂ ਲਿਜਾਂਦਿਆਂ ਆਮ ਦੇਖਿਆ ਹੋਵੇਗਾ। ਕਈ ਅਜਿਹੇ ਲੋਕ ਵੀ ਦੇਖੇ ਹੋਣਗੇ, ਜਿਹੜੇ ਕਿ ਸੋਨਾ ਤੇ ਨਸ਼ੀਲੇ ਪਦਾਰਥ ਪੁੱਠੇ-ਸਿੱਧੇ ਢੰਗ ਨਾਲ ਸੂਟਕੇਸ ਤੇ ਹੋਰ ਚੋਰ-ਮੋਰੀਆਂ ਦੁਆਰਾ ਲਿਜਾਂਦੇ ਏਅਰਪੋਰਟਾਂ 'ਤ ਦਬੋਚੇ ਜਾਂਦੇ ਹਨ ਪਰ ਅੱਜ ਅਸੀਂ ਆਪਣੇ ਪਾਠਕਾਂ ਨੂੰ ਇੱਕ ਅਜਿਹੇ ਸ਼ਖ਼ਸ ਦਾ ਖੁਲਾਸਾ ਕਰ ਰਹੇ ਹਾਂ ਜਿਹੜਾ ਕਿ ਜਰਮਨ ਦੇ ਇੱਕ ਹਵਾਈ ਅੱਡੇ 'ਤੇ ਪੁਲਸ ਨੇ 90 ਤੋਂ ਵੱਧ ਜ਼ਹਿਰੀਲੇ ਜਾਨਵਰਾਂ ਨਾਲ ਫੜ੍ਹਿਆ ਗਿਆ ਹੈ। ਯੂਰਪ ਵਿੱਚ ਚਰਚਾ ਦਾ ਵਿਸ਼ਾ ਬਣ ਰਹੀ ਇਹ ਘਟਨਾ ਬੀਤੇ ਦਿਨ ਜਰਮਨ ਦੇ ਕੋਲੋਨ-ਬੋਨ ਹਵਾਈ ਅੱਡੇ 'ਤੇ ਵਾਪਰੀ, ਜਿੱਥੇ ਇੱਕ 45 ਸਾਲਾ ਮੈਕਸੀਕੋ ਦੇ ਵਿਅਕਤੀ ਕੋਲੋ ਪੁਲਸ ਨੇ ਸੈਂਪੂ ਦੀਆਂ ਬੋਤਲਾਂ, ਪਲਾਸਟਿਕ ਦੇ ਡੱਬਿਆਂ, ਜੁਰਾਬਾਂ ਅਤੇ ਬਾਡੀ ਲੋਸ਼ਨ ਦੇ ਜਾਰਾਂ ਵਿੱਚ ਲੁਕੋਏ 37 ਜ਼ਹਿਰੀਲੇ ਸੱਪਾਂ ਅਤੇ 55 ਕਿਰਲੀਆਂ ਨੂੰ ਕਾਬੂ ਕੀਤਾ।
ਇਹ ਸ਼ਖ਼ਸ ਮੈਕਸੀਕੋ ਤੋਂ ਵਾਇਆ ਤੁਰਕੀ ਜਰਮਨ ਪਹੁੰਚਿਆ ਸੀ, ਜਿਸ ਨੂੰ ਇਮੀਗ੍ਰੇਸ਼ਨ ਵਿਭਾਗ ਨੇ ਜਰਮਨ ਵਿੱਚ ਐਂਟਰੀ ਨਹੀਂ ਦਿੱਤੀ। ਹਵਾਈ ਅੱਡੇ 'ਤੇ ਜਦੋਂ ਮੈਕਸੀਕੋ ਦੇ ਇਸ ਵਿਅਕਤੀ ਨੂੰ ਇਮੀਗ੍ਰੇਸ਼ਨ ਅਧਿਕਾਰੀ ਨੇ ਪੁੱਛਿਆ ਕਿ ਸੂਟਕੇਸ ਵਿੱਚ ਕੀ ਹੈ ਤਾਂ ਉਸ ਨੇ ਕੁਝ ਨਹੀ ਕਹਿ ਰੇ ਲੰਘਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਅਧਿਕਾਰੀਆਂ ਉਸ ਨੂੰ ਰੋਕਿਆ ਤਾਂ ਉਹ ਘਬਰਾ ਗਿਆ। ਬਸ ਫਿਰ ਕੀ ਸੀ ਅਧਿਕਾਰੀਆਂ ਨੇ ਪਹਿਲਾਂ ਉਸ ਦਾ ਡਰੱਗ ਟੈਸਟ ਕਰਵਾਇਆ ਫਿਰ ਉਸ ਦੇ ਸੂਟਕੇਸ ਦੀ ਪੁੱਛ-ਛਾਣ ਕੀਤੀ ਤਾਂ ਇਹ ਸਾਰਾ ਖੇਲ ਸਾਹਮ੍ਹਣੇ ਆਇਆ।
ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ ਨੂੰ ਲਾ'ਤਾ 1,190 ਕਰੋੜ ਦਾ ਚੂਨਾ ! ਪਾਕਿਸਤਾਨੀ ਨਾਗਰਿਕ ਹੋਇਆ ਗ੍ਰਿਫ਼ਤਾਰ
ਜਰਮਨੀ ਵਿੱਚ ਦਾਖਲੇ 'ਤੇ ਪਾਬੰਦੀ
ਇਨ੍ਹਾਂ ਵਿੱਚੋਂ ਕੁਝ ਜਾਨਵਰ ਪਹਿਲਾਂ ਹੀ ਮਰ ਚੁੱਕੇ ਸਨ ।ਮੈਕਸੀਕੋ ਦੇ ਵਿਅਕਤੀ ਨੇ ਕਿਹਾ ਕਿ ਉਹ ਆਪਣੇ ਨਾਲ ਇੱਕ ਬ੍ਰਾਜ਼ੀਲੀ ਜਾਣਕਾਰ ਦੇ ਪੱਖ ਵਿੱਚ ਜਾਨਵਰਾਂ ਨੂੰ ਲਿਆਇਆ ਸੀ। ਜਰਮਨ ਫੈਡਰਲ ਪੁਲਸ ਨੇ ਉਸਨੂੰ ਦੇਸ਼ ਵਿੱਚ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਇਹ ਪਤਾ ਲੱਗਿਆ ਸੀ ਕਿ ਉਹ ਜਨਤਕ ਸੁਰੱਖਿਆ ਅਤੇ ਵਿਵਸਥਾ ਲਈ ਖ਼ਤਰਾ ਹੈ। ਉਸਨੂੰ ਇਸਤਾਂਬੁਲ, ਤੁਰਕੀ ਵਾਪਸ ਭੇਜ ਦਿੱਤਾ ਗਿਆ, ਜਿੱਥੇ ਉਹ ਮੈਕਸੀਕੋ ਸਿਟੀ ਤੋਂ ਰੁਕਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੇਤਨਯਾਹੂ ਦੇ ਦਫ਼ਤਰ ਨੇ ਵੈਸਟ ਬੈਂਕ ਨੂੰ ਬੰਦ ਕਰਨ ਦਾ ਦੇ'ਤਾ ਹੁਕਮ
NEXT STORY