ਕੀਵ (ਬਿਊਰੋ): ਯੂਕਰੇਨ ਵਿਚ 10 ਸਾਲ ਦੀ ਉਸ ਬੱਚੀ ਦੀ ਮੌਤ ਹੋ ਗਈ ਜਿਸ ਦਾ ਸਰੀਰ 80 ਸਾਲ ਵਰਗੇ ਬਜ਼ੁਰਗ ਵਾਂਗ ਹੋ ਗਿਆ ਸੀ। ਇਸ ਬੱਚੀ ਦੀ ਮੌਤ ਨਾਲ ਕਲਾ ਪ੍ਰੇਮੀਆਂ ਨੂੰ ਕਾਫੀ ਸਦਮਾ ਪਹੁੰਚਿਆ ਹੈ। ਇਹ ਬੱਚੀ ਨੂੰ ਦੋਹਾਂ ਹੱਥਾਂ ਨਾਲ ਪੇਂਟਿੰਗ ਕਰਨ ਵਿਚ ਮੁਹਾਰਤ ਹਾਸਲ ਸੀ। ਡਾਕਟਰਾਂ ਦਾ ਦਾਅਵਾ ਹੈ ਕਿ ਇਹ ਬੱਚੀ ਇਕ ਅਜਿਹੀ ਬੱਚੀ ਲਾਇਲਾਜ ਬੀਮਾਰੀ ਨਾਲ ਜੂਝ ਰਹੀ ਸੀ ਜਿਸ ਦੇ ਪੂਰੀ ਦੁਨੀਆ ਵਿਚ ਸਿਰਫ 179 ਮਰੀਜ਼ ਹਨ।
ਯੂਕਰੇਨ ਦੀ ਰਹਿਣ ਵਾਲੀ ਇਸ 10 ਸਾਲਾ ਮਾਸੂਮ ਦਾ ਨਾਮ ਇਰਿਨਾ ਇਰੋਚਕਾ ਖਿਮਿਚ ਸੀ। ਇਰਿਨਾ 'ਪ੍ਰੋਜੇਰੀਆ' ਨਾਮ ਦੀ ਦੁਰਲੱਭ ਬੀਮਾਰੀ ਨਾਲ ਪੀੜਤ ਸੀ ਜੋ ਉਸ ਦੀ ਉਮਰ ਨੂੰ ਸਧਾਰਨ ਦਰ ਤੋਂ 8 ਗੁਣਾ ਵੱਧ ਕਰ ਰਹੀ ਸੀ। ਡਾਕਟਰਾਂ ਦਾ ਕਹਿਣਾ ਹੈ ਕਿ ਕਲਾਕਾਰ ਇਰਿਨਾ ਦੀ ਉਮਰ ਸਿਰਫ 10 ਸਾਲ ਸੀ ਪਰ ਉਸ ਦਾ ਸਰੀਰ 80 ਸਾਲ ਦੀ ਉਮਰ ਵਿਚ ਸੀ। ਆਪਣੇ ਛੋਟੇ ਜਿਹੇ ਜੀਵਨ ਵਿਚ ਉਹ ਇਕ ਪ੍ਰਤਿਭਾਸ਼ਾਲੀ ਕਲਾਕਾਰ ਬਣਨ ਅਤੇ ਆਪਣੇ ਕੰਮ ਨੂੰ ਪ੍ਰਦਰਸ਼ਨ ਕਰਨ ਵਿਚ ਸਫਲ ਰਹੀ।
ਇਰਿਨਾ ਦੀ ਮਾਂ ਦੀਨਾ ਨੇ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਜਾਣਕਾਰੀ ਦਿੱਤੀ ਕਿ ਬੱਚੀ ਦੀ ਮੌਤ ਹੋ ਗਈ। ਉਹਨਾਂ ਨੇ ਦੱਸਿਆ ਕਿ ਇਰਿਨਾ ਨੇ ਪੈਰਿਸ ਜਾਣ ਦਾ ਸੁਪਨਾ ਦੇਖਿਆ ਸੀ ਜਿੱਥੇ ਉਸ ਦੀ ਪ੍ਰਭਾਵਸ਼ਾਲੀ ਕਲਾਕ੍ਰਿਤੀ ਨੂੰ ਪ੍ਰਦਰਸ਼ਿਤ ਕਰਨ ਦੀ ਯੋਜਨਾ ਸੀ ਪਰ ਉਸ ਤੋਂ ਪਹਿਲਾਂ ਹੀ ਇਰਿਨਾ ਦੀ ਮੌਤ ਹੋ ਗਈ। ਡਾਕਟਰਾਂ ਨੇ ਕਿਹਾ ਕਿ ਹਰੇਕ ਸਾਲ ਇਰਿਨਾ ਦੇ ਸਰੀਰ ਦੀ ਉਮਰ ਲੱਗਭਗ 10 ਸਾਲ ਵੱਧ ਰਹੀ ਸੀ। ਇਸ ਤੋਂ ਪਹਿਲਾਂ ਕਿ ਉਹ ਆਪਣੀ ਇਸ ਬੀਮਾਰੀ ਦਾ ਇਲਾਜ ਕਰਾਉਣ ਲਈ ਅਮਰੀਕਾ ਦੇ ਬੋਸਟਨ ਜਾ ਸਕੇ, ਉਸ ਦੀ ਮੌਤ ਹੋ ਗਈ। ਇਰਿਨਾ ਦੀ ਇਸ ਬੀਮਾਰੀ ਦੇ ਇਲਾਜ ਲਈ ਪੈਸਾ ਜੁਟਾਉਣ ਵਿਚ ਮਦਦ ਕਰਨ ਵਾਲੇ ਯੂਕਰੇਨ ਦੇ ਕਾਰੋਬਾਰੀ ਐਂਡ੍ਰੀ ਜੇਡੇਸੇਂਕੋ ਨੇ ਕਿਹਾ ਕਿ ਇਕ ਨਾਜ਼ੁਕ, ਅਨੋਖੀ ਅਤੇ ਪ੍ਰਤਿਭਾਸ਼ਾਲੀ ਕੁੜੀ ਜਿਸ ਨੇ ਭਿਆਨਕ ਅਤੇ ਦੁਰਲੱਭ ਬੀਮਾਰੀ ਪ੍ਰੋਜੇਰੀਆ ਨਾਲ 10 ਸਾਲ ਤੱਕ ਬਹਾਦੁਰੀ ਨਾਲ ਸੰਘਰਸ਼ ਕੀਤਾ ਹੁਣ ਉਹ ਸਾਨੂੰ ਸਾਰਿਆਂ ਨੂੰ ਛੱਡ ਕੇ ਸਵਰਗ ਲੋਕ ਚਲੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- 7 ਸਾਲਾ ਬੱਚੇ ਨੂੰ ਲੰਡਨ ਤੋਂ ਇਟਲੀ ਲੈ ਗਈ ਮੌਤ! ਪਾਸਤਾ ਖਾਂਦੇ ਹੀ ਨਿਕਲੀ ਜਾਨ
ਉਹਨਾਂ ਨੇ ਕਿਹਾ,''ਇਰਿਨਾ ਨੇ ਦੋਹਾਂ ਹੱਥਾਂ ਨਾਲ ਵੱਖ-ਵੱਖ ਤਸਵੀਰਾਂ ਬਣਾਈਆਂ ਸਨ। ਇਹ ਅਵਿਸ਼ਵਾਸਯੋਗ ਹੈ। ਸਾਨੂੰ ਖੁਸ਼ੀ ਹੈ ਕਿ ਅਸੀਂ ਉਸ ਦਾ ਕੰਮ ਦਿਖਾਉਣ ਵਿਚ ਸਫਲ ਰਹੇ। ਉਸ ਵਿਚ ਕਿੰਨਾ ਪਿਆਰ, ਸ਼ਕਤੀ, ਈਮਾਨਦਾਰੀ ਸੀ। ਉਸ ਨੇ ਦੁਨੀਆ ਨੂੰ ਕਿੰਨੀ ਸਪਸ਼ੱਟ ਤੌਰ 'ਤੇ ਦੇਖਿਆ ਅਤੇ ਕਿਵੇਂ ਉਸ ਨੇ ਆਪਣੀਆਂ ਤਸਵੀਰਾਂ ਵਿਚ ਆਪਣੀ ਕਲਪਨਾ ਨੂੰ ਦਿਖਾਇਆ। ਮੈਨੂੰ ਉਸ ਦੀਆਂ ਖੁਸ਼ੀ ਭਰਪੂਰ ਅੱਖਾਂ ਅਤੇ ਸ਼ਰਮੀਲੀ ਮੁਸਕਾਨ ਯਾਦ ਹੈ।''
ਨੋਟ- ਦੁਰਲੱਭ ਬੀਮਾਰੀ ਨਾਲ ਪੀੜਤ 10 ਸਾਲ ਦੀ ਬੱਚੀ ਦੀ ਮੌਤ, ਕਲਾ ਦੀ ਦੁਨੀਆ 'ਚ ਰੌਸ਼ਨ ਕੀਤਾ ਨਾਮ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਸਿੰਗਾਪੁਰ ਦੇ ਪ੍ਰਧਾਨ ਮੰਤਰੀ ਨੇ ਕੋਵਿਡ-19 ਮਹਾਮਾਰੀ ਦੌਰਾਨ ਸੇਵਾਵਾਂ ਲਈ ਸਿੱਖ ਭਾਈਚਾਰੇ ਦੀ ਕੀਤੀ ਸ਼ਲਾਘਾ
NEXT STORY