ਤੇਹਰਾਨ/ਯਰੂਸ਼ਲਮ : ਮੱਧ-ਪੂਰਬ ਵਿੱਚ ਚੱਲ ਰਹੀ ਜੰਗ ਦਰਮਿਆਨ ਇੱਕ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਦਾਅਵਾ ਕੀਤਾ ਹੈ ਕਿ ਇਰਾਨ ਦੇ ਸਰਵਉੱਚ ਨੇਤਾ ਆਯਾਤੁੱਲਾ ਅਲੀ ਖਮੇਨੇਈ ਹੁਣ ਜਿਉਂਦੇ ਨਹੀਂ ਹਨ। ਉਨ੍ਹਾਂ ਨੇ ਹਵਾਈ ਹਮਲਿਆਂ ਵਿੱਚ ਖਮੇਨੇਈ ਦੇ ਕੰਪਾਊਂਡ ਦੇ ਤਬਾਹ ਹੋਣ ਦੀ ਪੁਸ਼ਟੀ ਕੀਤੀ ਹੈ।
"ਤਾਨਾਸ਼ਾਹ ਹੁਣ ਸਾਡੇ ਵਿਚਕਾਰ ਨਹੀਂ ਰਿਹਾ"
ਨੇਤਨਯਾਹੂ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਰੇ ਸੰਕੇਤ ਦੱਸਦੇ ਹਨ ਕਿ "ਇਹ ਤਾਨਾਸ਼ਾਹ ਹੁਣ ਸਾਡੇ ਵਿਚਕਾਰ ਨਹੀਂ ਰਿਹਾ"। ਭਾਵੇਂ ਕਿ ਅਜੇ ਤੱਕ ਇਰਾਨ ਵੱਲੋਂ ਅਧਿਕਾਰਤ ਤੌਰ 'ਤੇ ਮੌਤ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਨੇਤਨਯਾਹੂ ਦਾ ਇਹ ਬਿਆਨ ਖਮੇਨੇਈ ਦੀ ਮੌਤ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਅਧਿਕਾਰਤ ਸੰਕੇਤ ਮੰਨਿਆ ਜਾ ਰਿਹਾ ਹੈ। ਜਦੋਂ ਤੋਂ ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਸ਼ੁਰੂ ਹੋਏ ਹਨ, ਉਦੋਂ ਤੋਂ ਖਮੇਨੇਈ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਸੀ।
ਰਾਇਟਰਜ਼ ਦਾ ਵੱਡਾ ਦਾਅਵਾ: ਮਿਲ ਗਈ ਹੈ ਖਮੇਨੇਈ ਦੀ ਲਾਸ਼
ਨਿਊਜ਼ ਏਜੰਸੀ ਰਾਇਟਰਜ਼ ਨੇ ਇੱਕ ਸੀਨੀਅਰ ਇਜ਼ਰਾਈਲੀ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ 1989 ਤੋਂ ਇਰਾਨ 'ਤੇ ਰਾਜ ਕਰ ਰਹੇ ਖਮੇਨੇਈ ਦੀ ਮੌਤ ਹੋ ਚੁੱਕੀ ਹੈ ਅਤੇ ਉਨ੍ਹਾਂ ਦੀ ਲਾਸ਼ ਬਰਾਮਦ ਹੋ ਗਈ ਹੈ। ਇਜ਼ਰਾਈਲੀ ਅਧਿਕਾਰੀ ਖਮੇਨੇਈ ਦੇ ਮਾਰੇ ਜਾਣ ਬਾਰੇ ਪੂਰੀ ਤਰ੍ਹਾਂ ਭਰੋਸੇਮੰਦ ਨਜ਼ਰ ਆ ਰਹੇ ਹਨ। ਸੈਟੇਲਾਈਟ ਤੋਂ ਮਿਲੀਆਂ ਤਸਵੀਰਾਂ ਤੋਂ ਪਤਾ ਲੱਗਾ ਹੈ ਕਿ ਤੇਹਰਾਨ ਵਿੱਚ ਖਮੇਨੇਈ ਦਾ ਸੁਰੱਖਿਅਤ ਕੰਪਾਊਂਡ ਸ਼ੁਰੂਆਤੀ ਹਮਲਿਆਂ ਵਿੱਚ ਹੀ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਸੀ।
ਟਰੰਪ ਅਤੇ ਨੇਤਨਯਾਹੂ ਨੂੰ ਦਿਖਾਈ ਗਈ ਤਸਵੀਰ
ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਖਮੇਨੇਈ ਦੀ ਲਾਸ਼ ਦੀ ਇੱਕ ਤਸਵੀਰ ਵੀ ਦਿਖਾਈ ਗਈ ਹੈ।
ਈਰਾਨ ਦਾ ਜਵਾਬ: 'ਖਮੇਨੇਈ ਜਿਉਂਦੇ ਹਨ'
ਦੂਜੇ ਪਾਸੇ, ਈਰਾਨ ਨੇ ਨੇਤਨਯਾਹੂ ਦੇ ਇਨ੍ਹਾਂ ਦਾਅਵਿਆਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਈਰਾਨੀ ਅਧਿਕਾਰੀਆਂ ਦਾ ਸਪੱਸ਼ਟ ਕਹਿਣਾ ਹੈ ਕਿ ਆਯਾਤੁੱਲਾ ਅਲੀ ਖਮੇਨੇਈ ਪੂਰੀ ਤਰ੍ਹਾਂ ਜਿਉਂਦੇ ਅਤੇ ਸੁਰੱਖਿਅਤ ਹਨ। ਇਸ ਤੋਂ ਪਹਿਲਾਂ ਇਰਾਨ ਦੇ ਵਿਦੇਸ਼ ਮੰਤਰਾਲੇ ਨੇ ਵੀ ਦਾਅਵਾ ਕੀਤਾ ਸੀ ਕਿ ਸੁਪਰੀਮ ਲੀਡਰ ਅਤੇ ਦੇਸ਼ ਦੇ ਰਾਸ਼ਟਰਪਤੀ ਦੋਵੇਂ ਬਿਲਕੁਲ 'ਸੁਰੱਖਿਅਤ ਅਤੇ ਠੀਕ-ਠਾਕ' ਹਨ।
MP ਔਜਲਾ ਨੇ ਕੈਨੇਡਾ ਤੋਂ ਅੰਮ੍ਰਿਤਸਰ ਲਈ ਸਿੱਧੀ ਉਡਾਣ ਸ਼ੁਰੂ ਕਰਨ ਲਈ ਕੈਨੇਡੀਅਨ PM ਕੋਲੋਂ ਕੀਤੀ ਮੰਗ
NEXT STORY