ਇੰਟਰਨੈਸ਼ਨਲ ਡੈਸਕ : ਅੰਤਰਰਾਸ਼ਟਰੀ ਪੱਧਰ 'ਤੇ ਸਖ਼ਤ ਆਲੋਚਨਾ ਹੋਣ ਦੇ ਬਾਵਜੂਦ ਵੀ ਸਾਉਦੀ ਅਰਬ ਫਾਂਸੀ ਦੀ ਸਜ਼ਾ 'ਤੇ ਰੋਕ ਨਹੀਂ ਲਗਾ ਰਿਹਾ ਅਤੇ ਰਿਕਾਰਡ ਪੱਧਰ 'ਤੇ ਡਰੱਗ ਅਤੇ ਅੱਤਵਾਦ ਨਾਲ ਜੁੜੇ ਮਾਮਲਿਆਂ 'ਤੇ ਲਗਾਤਾਰ ਫਾਂਸੀਆਂ ਦਿੱਤੀਆਂ ਜਾ ਰਹੀਆਂ ਹਨ। ਹੋਰ ਤਾਂ ਹੋਰ ਫਾਂਸੀ ਦੇਣ ਦੇ ਮਾਮਲਿਆਂ 'ਚ ਨਾਬਾਲਿਗਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਇਕ ਰਿਪੋਰਟ ਅਨੁਸਾਰ ਸਾਉਦੀ ਅਰਬ ਨੇ ਇਕ ਸਾਲ 'ਚ 340 ਲੋਕਾਂ ਨੂੰ ਹੁਣ ਤੱਕ ਫਾਂਸੀ ਦੇ ਦਿੱਤੀ ਹੈ।
ਬੇਸ਼ੱਕ ਸਾਉਦੀ ਅਰਬ ਦੇ ਪ੍ਰਿੰਸ ਮੁਹੰਮਦ ਬਿਨ ਸਲਮਾਨ ਵਿਸ਼ਵ ਪੱਧਰ 'ਤੇ ਆਪਣੇ ਦੇਸ਼ ਨੂੰ ਇਕ ਸੁਧਾਰਵਾਦੀ ਦੇਸ਼ ਕਹਿ ਰਹੇ ਹਨ, ਪਰ ਅਸਲ 'ਚ ਮਨੁੱਖੀ ਅਧਿਕਾਰਾਂ ਦੇ ਘਾਣ ਪੱਖੋਂ ਇਹ ਦੇਸ਼ ਪਹਿਲਾਂ ਹੀ ਨਿਸ਼ਾਨੇ 'ਤੇ ਸੀ। ਹਾਲ ਹੀ ਦੇ ਨਵੇਂ ਅੰਕੜਿਆਂ 'ਚ ਇਹ ਸਾਹਮਣੇ ਆਇਆ ਹੈ ਕਿ ਸੋਮਵਾਰ ਨੂੰ ਸਾਉਦੀ ਅਰਬ ਦੇ ਮੱਕਾ 'ਚ ਤਿੰਨ ਲੋਕਾਂ ਨੂੰ ਇਕ ਕਤਲ ਦੇ ਮਾਮਲੇ 'ਚ ਫਾਂਸੀ ਦੀ ਸਜ਼ਾ ਦਿੱਤੀ ਗਈ। ਸਾਲ 2024 'ਚ 338 ਲੋਕਾਂ ਨੂੰ ਫਾਂਸੀ ਦਿੱਤੀ ਗਈ ਜਦਕਿ 2025 ਦੇ ਅੰਕੜਿਆਂ ਮੁਤਾਬਕ ਇਹ ਅੰਕੜੇ ਹੋਰ ਵੀ ਵਧਣ ਦੀ ਉਮੀਦ ਹੈ।
ਡਰੱਗ ਦੇ ਮਾਮਲਿਆਂ 'ਚ ਫਾਂਸੀ ਦੀ ਸਜ਼ਾ
ਸਾਉਦੀ ਅਰਬ 'ਚ ਜਿਆਦਾਤਰ ਮਾਮਲੇ ਡਰੱਗ ਵਰਗੇ ਨਸ਼ਿਆਂ ਨਾਲ ਸੰਬੰਧਿਤ ਹੋਣ ਕਰਕੇ ਇਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਫਾਂਸੀ 'ਤੇ ਲਟਕਾਇਆ ਗਿਆ। ਇਨ੍ਹਾਂ 'ਚ ਕਈ ਨਾਬਾਲਿਗਾਂ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ ਅੱਤਵਾਦ ਦੇ ਦੋਸ਼ਾਂ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਕਰਨ ਦੇ ਮਾਮਲਿਆਂ 'ਚ ਵੀ ਫਾਂਸੀ ਦੀਆਂ ਸਜ਼ਾਵਾਂ ਦਿੱਤੀਆਂ ਗਈਆਂ।
ਸੰਯੁਕਤ ਰਾਸ਼ਟਰ ਦੀ ਅਪੀਲ ਦੀ ਅਣਦੇਖੀ
ਫਾਂਸੀ ਦੀਆਂ ਸਜ਼ਾਵਾਂ 'ਤੇ ਰੋਕ ਲਗਾਉਣ ਲਈ ਸੰਯੁਕਤ ਰਾਸ਼ਟਰ ਵੱਲੋਂ ਸਾਉਦੀ ਅਰਬ ਵੱਲੋਂ ਮਨੁੱਖੀ ਅਧਿਕਾਰਾਂ ਦੀ ਭਿਆਨਕ ਅਣਦੇਖੀ ਕਰਨ ਦਾ ਦੋਸ਼ ਲਗਾਉਂਦੇ ਹੋਏ ਫਾਂਸੀ ਦੀਆਂ ਸਜ਼ਾਵਾਂ ਘੱਟ ਕਰਨ ਲਈ ਅਪੀਲ ਕੀਤੀ ਸੀ, ਪਰ ਸਾਉਦੀ ਅਰਬ ਨੇ ਤਿੰਨ ਸਾਲਾਂ ਦੀ ਰੋਕ ਤੋਂ ਬਾਅਦ ਡਰੱਗ ਨਾਲ ਜੁੜੇ ਮਾਮਲਿਆਂ 'ਚ ਫਿਰ ਤੋਂ ਮੌਤ ਦੀ ਸਜ਼ਾ ਸੁਣਾਉਣੀ ਸ਼ੁਰੂ ਕਰ ਦਿੱਤੀ। ਡਰੱਗ ਮਾਮਲਿਆਂ 'ਚ ਫਾਂਸੀ ਦੇਣ ਵਾਲੇ ਲੋਕਾਂ 'ਚ ਜ਼ਿਆਦਾ ਵਿਦੇਸ਼ੀ ਨਾਗਿਰਕ ਹੁੰਦੇ ਹਨ।
ਨਾਬਾਲਿਗਾਂ ਨੂੰ ਸੁਣਾਈ ਫਾਂਸੀ ਦੀ ਸਜ਼ਾ
ਹਾਲ ਹੀ 'ਚ ਸਾਉਦੀ ਅਰਬ ਨੇ ਦੋ ਅਜਿਹੇ ਨਾਬਾਲਿਗਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ, ਜਿਨ੍ਹਾਂ ਦੀ ਅਪਰਾਧ ਕਰਨ ਦੇ ਸਮੇਂ ਉਮਰ 18 ਸਾਲ ਤੋਂ ਘੱਟ ਸੀ। ਅੰਤਰਰਾਸ਼ਟਰੀ ਮਨੁੱਖੀ ਅਧਿਕਾਰ ਕਾਨੂੰਨ ਦੇ ਤਹਿਤ ਨਾਬਾਲਿਗਾਂ ਨੂੰ ਫਾਂਸੀ ਦੇਣ 'ਤੇ ਪਾਬੰਦੀ ਲਗਾਈ ਗਈ ਹੈ, ਦੇ ਬਾਵਜੂਦ ਵੀ ਸਾਉਦੀ ਅਰਬ ਨੇ ਕਈ ਨਾਬਾਲਿਗਾਂ ਨੂੰ ਮੌਤ ਦੀ ਸਜ਼ਾ ਸੁਣਾਈ। ਅਲਵਸਟ ਨੇ ਅਜਿਹੇ ਪੰਜ ਨਾਬਾਲਿਗ ਅਪਰਾਧੀਆਂ ਦੀ ਪਹਿਚਾਣ ਕੀਤੀ ਹੈ, ਜਿਨ੍ਹਾਂ 'ਤੇ ਇਸ ਸਮੇਂ ਫਾਂਸੀ ਦਾ ਖਤਰਾ ਮੰਡਰਾਅ ਰਿਹਾ ਹੈ। ਚੀਨ ਅਤੇ ਈਰਾਨ ਤੋਂ ਬਾਅਦ ਮੌਤ ਦੀ ਸਜ਼ਾ ਸੁਣਾਉਣ ਦੇ ਮਾਮਲੇ 'ਚ ਸਾਉਦੀ ਅਰਬ ਤੀਸਰੇ ਸਥਾਨ 'ਤੇ ਹੈ।
ਓ ਤੇਰੀ..! ਅਨੋਖੀ ਪਰੰਪਰਾ ; ਵਿਆਹ ਤੋਂ ਪਹਿਲਾਂ ਤੋੜੇ ਜਾਂਦੇ ਲਾੜੀ ਦੇ ਦੰਦ, ਮਾਮਾ ਹੀ ਲਿਆਉਂਦੈ ਹਥੌੜੀ
NEXT STORY