ਗਯਾਨ (ਏਜੰਸੀ): ਸੰਯੁਕਤ ਰਾਸ਼ਟਰ ਨੇ ਕਿਹਾ ਕਿ ਦੱਖਣ-ਪੂਰਬੀ ਅਫਗਾਨਿਸਤਾਨ ਵਿਚ ਪਿਛਲੇ ਹਫ਼ਤੇ ਆਏ ਭੂਚਾਲ ਵਿਚ ਮਰਨ ਵਾਲੇ ਬੱਚਿਆਂ ਦੀ ਗਿਣਤੀ ਵਧ ਕੇ 155 ਹੋ ਗਈ ਹੈ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਤਾਲਮੇਲ ਸੰਗਠਨ "ਓਸੀਐਚਏ" ਨੇ ਐਤਵਾਰ ਨੂੰ ਦੱਸਿਆ ਕਿ ਪਾਕਿਸਤਾਨ ਨਾਲ ਲੱਗਦੀ ਦੇਸ਼ ਦੀ ਸਰਹੱਦ ਨੇੜੇ ਪਕਤਿਕਾ ਅਤੇ ਖੋਸਤ ਸੂਬਿਆਂ ਦੇ ਪਹਾੜੀ ਪਿੰਡਾਂ ਵਿੱਚ ਆਏ ਛੇ ਦੀ ਤੀਬਰਤਾ ਦੇ ਭੂਚਾਲ ਵਿੱਚ 250 ਹੋਰ ਬੱਚੇ ਜ਼ਖਮੀ ਹੋਏ ਹਨ। ਜ਼ਿਆਦਾਤਰ ਬੱਚੇ ਪਕਤਿਕਾ ਦੇ ਗਯਾਨ ਜ਼ਿਲੇ ਦੇ ਹਨ, ਜੋ ਭੂਚਾਲ ਨਾਲ ਬਹੁਤ ਪ੍ਰਭਾਵਿਤ ਹੋਇਆ ਹੈ।
ਅਫਗਾਨਿਸਤਾਨ ਦੇ ਤਾਲਿਬਾਨ ਸ਼ਾਸਕਾਂ ਨੇ ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ 1,150 ਦੱਸੀ ਹੈ ਅਤੇ ਕਿਹਾ ਹੈ ਕਿ ਸੈਂਕੜੇ ਲੋਕ ਜ਼ਖਮੀ ਹੋਏ ਹਨ। ਉੱਥੇ ਸੰਯੁਕਤ ਰਾਸ਼ਟਰ ਨੇ ਇਸ ਅੰਕੜੇ ਨੂੰ 770 ਤੋਂ ਥੋੜ੍ਹਾ ਘੱਟ ਦੱਸਿਆ ਹੈ। ਹਾਲਾਂਕਿ ਵਿਸ਼ਵ ਸੰਸਥਾ ਨੇ ਅੰਕੜਿਆਂ ਵਿੱਚ ਵਾਧੇ ਦੇ ਸੰਕੇਤ ਦਿੱਤੇ ਹਨ। ਸੰਯੁਕਤ ਰਾਸ਼ਟਰ ਦੇ ਮਾਨਵਤਾਵਾਦੀ ਦਫਤਰ ਨੇ ਕਿਹਾ ਕਿ ਭੂਚਾਲ ਵਿਚ 65 ਬੱਚੇ ਯਤੀਮ ਹੋ ਗਏ ਜਾਂ ਉਨ੍ਹਾਂ ਦੇ ਕੋਲ ਕੋਈ ਨਹੀਂ ਬਚਿਆ।
ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ : ਕਰਾਚੀ 'ਚ 40 ਲੱਖ ਔਰਤਾਂ ਆਪਣੇ ਹੱਕਾਂ ਤੋਂ ਵਾਂਝੀਆਂ, ਸਥਿਤੀ ਚਿੰਤਾਜਨਕ
ਦਹਾਕਿਆਂ ਦੇ ਯੁੱਧ, ਗਰੀਬੀ ਅਤੇ ਆਰਥਿਕ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਲਈ ਭੂਚਾਲ ਤਾਜ਼ਾ ਝਟਕਾ ਹੈ, ਜੋ ਇਕ ਤਰ੍ਹਾਂ ਨਾਲ ਤਾਲਿਬਾਨ ਸ਼ਾਸਨ ਦੀ ਯੋਗਤਾ ਅਤੇ ਅਫਗਾਨਿਸਤਾਨ ਦੀ ਮਦਦ ਕਰਨ ਲਈ ਅੰਤਰਰਾਸ਼ਟਰੀ ਭਾਈਚਾਰੇ ਦੀ ਇੱਛਾ ਦੀ ਪ੍ਰੀਖਿਆ ਵਜੋਂ ਹੈ। ਸੰਯੁਕਤ ਰਾਸ਼ਟਰ ਦੀ ਬਾਲ ਏਜੰਸੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਭੂਚਾਲ ਕਾਰਨ ਵਿਛੜੇ ਬੱਚਿਆਂ ਨੂੰ ਦੁਬਾਰਾ ਪਰਿਵਾਰ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਏਜੰਸੀ ਨੇ ਗਯਾਨ ਵਿੱਚ ਬੱਚਿਆਂ ਦੀ ਮਾਨਸਿਕ ਸਿਹਤ ਜਾਂਚ ਅਤੇ ਮਨੋਵਿਗਿਆਨਕ ਸਹਾਇਤਾ ਲਈ ਇੱਕ ਕਲੀਨਿਕ ਵੀ ਸਥਾਪਿਤ ਕੀਤਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਭਵਿੱਖ 'ਚ ਹਵਾ 'ਚ ਉੱਡੇਗਾ ਸ਼ਾਪਿੰਗ ਮਾਲ, ਹੋਟਲ ਅਤੇ ਸਵੀਮਿੰਗ ਪੂਲ! ਦੇਖੋ ਵਾਇਰਲ ਵੀਡੀਓ
NEXT STORY