ਦੁਬਈ (ਏਜੰਸੀ)- ਈਰਾਨ ਦੇ ਦੱਖਣ-ਪੱਛਮੀ ਸ਼ਹਿਰ ਵਿੱਚ 2 ਹਫ਼ਤੇ ਪਹਿਲਾਂ ਇੱਕ ਇਮਾਰਤ ਦੇ ਢਹਿ-ਢੇਰੀ ਹੋਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ ਵੱਧ ਕੇ 41 ਹੋ ਗਈ। ਸਰਕਾਰੀ ਮੀਡੀਆ ਨੇ ਇਹ ਖ਼ਬਰ ਦਿੱਤੀ ਹੈ।
ਸਰਕਾਰੀ ਟੀਵੀ 'ਤੇ ਪ੍ਰਸਾਰਿਤ ਖ਼ਬਰਾਂ ਅਨੁਸਾਰ ਅਬਾਦਾਨ ਦੇ ਗਵਰਨਰ ਅਹਿਸਾਨ ਅੱਬਾਸਪੌਰ ਨੇ ਇਕ ਅਧਿਕਾਰਤ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ 23 ਮਈ ਨੂੰ ਇਮਾਰਤ ਦੇ ਢਹਿ-ਢੇਰੀ ਹੋਣ ਦੀ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 41 ਹੋ ਗਈ ਹੈ।
ਰਾਜਧਾਨੀ ਤਹਿਰਾਨ ਤੋਂ ਕਰੀਬ 660 ਕਿਲੋਮੀਟਰ ਦੂਰ ਸਥਿਤ ਅਬਾਦਾਨ ਸ਼ਹਿਰ ਵਿੱਚ ਮੈਟਰੋਪੋਲ ਇਮਾਰਤ ਢਹਿ ਗਈ ਸੀ। ਇਸ ਤੋਂ ਬਾਅਦ ਸ਼ਹਿਰ ਵਿੱਚ ਪ੍ਰਦਰਸ਼ਨ ਹੋਏ ਅਤੇ ਪੁਲਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਝੜਪਾਂ ਵੀ ਹੋਈਆਂ ਅਤੇ ਪੁਲਸ ਨੂੰ ਅੱਥਰੂ ਗੈਸ ਦੇ ਗੋਲੇ ਛੱਡਣੇ ਪਏ।
ਕਰੋੜਾਂ ਰੁਪਏ ਦੀ ਵਿਦੇਸ਼ੀ ਕਰੰਸੀ ਸਮੇਤ ਲੰਕਾ ਹਵਾਈ ਅੱਡੇ 'ਤੇ ਭਾਰਤੀ ਵਪਾਰੀ ਗ੍ਰਿਫ਼ਤਾਰ
NEXT STORY