ਕੋਲੰਬੋ,(ਭਾਸ਼ਾ)— ਸ਼੍ਰੀਲੰਕਾ 'ਚ ਹੋਟਲਾਂ ਅਤੇ ਗਿਰਜਾਘਰਾਂ ਨੂੰ ਨਿਸ਼ਾਨਾ ਬਣਾ ਕੇ ਐਤਵਾਰ ਨੂੰ ਈਸਟਰ 'ਤੇ ਕੀਤੇ ਗਏ ਲੜੀਵਾਰ ਧਮਾਕਿਆਂ 'ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 290 ਹੋ ਗਈ ਹੈ। ਇਨ੍ਹਾਂ 'ਚ 6 ਭਾਰਤੀ ਵੀ ਸ਼ਾਮਲ ਹਨ।
ਪੁਲਸ ਦੇ ਬੁਲਾਰੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਧਮਾਕਿਆਂ 'ਚ 500 ਤੋਂ ਜ਼ਿਆਦਾ ਜ਼ਖਮੀ ਹੋਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਪੁਲਸ ਮੁਤਾਬਕ ਇਸ ਮਾਮਲੇ 'ਚ ਹੁਣ ਤਕ 24 ਲੋਕਾਂ ਨੂੰ ਹਿਰਾਸਤ 'ਚ ਲਿਆ ਜਾ ਚੁੱਕਾ ਹੈ। ਸ਼੍ਰੀਲੰਕਾ 'ਚ ਐਤਵਾਰ ਨੂੰ 6 ਧਮਾਕੇ ਲਗਭਗ ਇਕ ਹੀ ਸਮੇਂ ਸਵੇਰੇ 8.45 'ਤੇ ਹੋਏ ਅਤੇ ਫਿਰ ਦੁਪਹਿਰ ਸਮੇਂ 2 ਤੋਂ 2.30 ਵਜੇ ਦੌਰਾਨ ਦੋ ਹੋਰ ਧਮਾਕੇ ਹੋਏ। ਈਸਟਰ ਮਨਾ ਰਹੇ ਲੋਕਾਂ ਦੀਆਂ ਖੁਸ਼ੀਆਂ ਗਮੀ 'ਚ ਬਦਲ ਗਈਆਂ।
ਪੁਲਸ ਸੂਤਰਾਂ ਮੁਤਾਬਕ ਐਤਵਾਰ ਦੇਰ ਰਾਤ ਸੁਰੱਖਿਆ ਦੇ ਮੱਦੇਨਜ਼ਰ ਕੁੱਝ ਹੋਰ ਖਾਸ ਥਾਵਾਂ 'ਤੇ ਛਾਣ-ਬੀਣ ਕੀਤੀ ਗਈ। ਇਸ ਦੌਰਾਨ ਏਅਰਪੋਰਟ ਟਰਮੀਨਲ ਨੂੰ ਜਾਣ ਵਾਲੀ ਸੜਕ 'ਤੇ ਇਕ ਦੇਸੀ ਬੰਬ ਮਿਲਿਆ। ਇਹ ਕਿੰਨਾ ਖਤਰਨਾਕ ਸੀ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਦੇ ਪਾਈਪ 'ਚ ਉੱਪਰ ਤਕ ਬਾਰੂਦ ਭਰਿਆ ਹੋਇਆ ਸੀ। 6 ਫੁੱਟ ਲੰਬੇ ਇਸ ਬੰਬ ਨੂੰ ਸਫਲਤਾਪੂਰਵਕ ਡਿਫਿਊਜ਼ ਕਰ ਦਿੱਤਾ ਗਿਆ।
ਕੋਲੰਬੀਆ 'ਚ ਜ਼ਮੀਨ ਖਿਸਕਣ ਕਾਰਨ 17 ਦੀ ਮੌਤ ਤੇ 13 ਲਾਪਤਾ
NEXT STORY