ਮਾਸਕੋ - ਰੂਸ ਦੇ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ, ਰੂਸ ਦੇ ਦੂਰ-ਦੁਰੇਡੇ ਪੂਰਬ ’ਚ ਲਾਪਤਾ ਹੈਲੀਕਾਪਟਰ ਦੇ ਮਲਬੇ ਨੂੰ ਬਚਾਅ ਮੁਲਾਜ਼ਮਾਂ ਨੇ ਲੱਭ ਲਿਆ ਹੈ, ਹਾਲਾਂਕਿ ਇਸ ’ਚ ਸਵਾਰ 22 ਲੋਕਾਂ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ। ਕਾਮਚਤਕਾ ਖੇਤਰ ਦੇ ਐਮਰਜੈਂਸੀ ਮੰਤਰੀ ਸਾਰਗੀ ਲੇਬੇਦੇਵ ਨੇ ਕਿਹਾ ਕਿ ਸ਼ਰੂਆਤੀ ਜਾਣਕਾਰੀ ਅਨੁਸਾਰ, ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਰੂਸ ਦੇ ਐਮਰਜੈਂਸੀ ਮੰਤਰਾਲਾ ਨੇ ਟੈਲੀਗ੍ਰਾਮ 'ਤੇ ਲਿਖਿਆ, ‘‘ਹਵਾਈ ਸਰਵੇਖਣ ਕਰਕੇ ਲਾਪਤਾ ਹੈਲੀਕਾਪਟਰ ਦੇ ਮਲਬੇ ਦਾ ਪਤਾ ਲੱਗ ਗਿਆ ਹੈ।’’
"ਇਹ ਉਸ ਸਥਾਨ ਦੇ ਨੇੜੇ 900 ਮੀਟਰ ਦੀ ਉਚਾਈ 'ਤੇ ਸਥਿਤ ਹੈ, ਜਿੱਥੇ ਇਸ ਦੇ ਨਾਲ ਆਖਰੀ ਵਾਰੀ ਸੰਪਰਕ ਹੋਇਆ ਸੀ।" ਹੈਲੀਕਾਪਟਰ ’ਚ ਸਵਾਰ ਯਾਤਰੀਆਂ ਜਾਂ ਕਰੂ ਬਾਰੇ ਕੋਈ ਅਧਿਕਾਰਕ ਜਾਣਕਾਰੀ ਅਜੇ ਤੱਕ ਪ੍ਰਾਪਤ ਨਹੀਂ ਹੋਈ ਹੈ। ਰੂਸ ਦੀ ਫੈਡਰਲ ਐਵੀਏਸ਼ਨ ਏਜੰਸੀ ਨੇ ਇਕ ਬਿਆਨ ’ਚ ਕਿਹਾ ਸੀ ਕਿ ਐੱਮ.ਆਈ.-8 ਹੈਲੀਕਾਪਟਰ ਸ਼ਨੀਵਾਰ ਨੂੰ ਕਾਮਚਟਕਾ ਖੇਤਰ ’ਚ ਵਾਚਕਾਜ਼ੇਟਸ ਜਵਾਲਾਮੁਖੀ ਦੇ ਨੇੜੇ ਉਡਾਨ ਭਰ ਰਿਹਾ ਸੀ ਪਰ ਨਿਰਧਾਰਿਤ ਮੰਜ਼ਿਲ ’ਤੇ ਨਹੀਂ ਪੁੱਜਾ। ਇਸ ’ਚ ਕਿਹਾ ਗਿਆ ਕਿ ਇਹ ਮੰਨਿਆ ਹੈ ਕਿ ਹਵਾਈ ਜਹਾਜ਼ ’ਚ 19 ਯਾਤਰੀ ਅਤੇ ਤਿੰਨ ਕਰੂ ਮੈਂਬਰ ਸਵਾਰ ਸਨ।
ਜਾਪਾਨ 'ਚ ਤੂਫਾਨ ਦਾ ਕਹਿਰ, ਕਈ ਥਾਵਾਂ 'ਤੇ ਭਾਰੀ ਮੀਂਹ
NEXT STORY