ਢਾਕਾ— ਬੰਗਲਾਦੇਸ਼ 'ਚ ਡੇਂਗੂ ਦੀ ਲਪੇਟ 'ਚ ਆ ਕੇ ਘੱਟ ਤੋਂ ਘੱਟ 40 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਡੇਂਗੂ ਦੀ ਬੀਮਾਰੀ ਦੇ ਕਹਿਰ ਇਸ ਵਾਰ ਬਹੁਤ ਜ਼ਿਆਦਾ ਹੈ ਤੇ ਹਜ਼ਾਰਾਂ ਮਰੀਜ਼ ਹਸਪਤਾਲਾਂ 'ਚ ਦਾਖਲ ਹਨ, ਜਿਸ ਨਾਲ ਹਸਪਤਾਲਾਂ ਦੀ ਸਮਰਥਾ 'ਤੇ ਵੀ ਅਸਰ ਪਿਆ ਹੈ। ਸਿਹਤ ਮੰਤਰਾਲੇ ਦੀ ਅਧਿਕਾਰੀ ਆਇਸ਼ਾ ਅਖਤਰ ਨੇ ਕਿਹਾ ਕਿ ਬੀਤੇ ਜਨਵਰੀ ਮਹੀਨੇ 'ਚ 44 ਹਜ਼ਾਰ ਲੋਕ ਇਸ ਬੀਮਾਰੀ ਦੀ ਲਪੇਟ 'ਚ ਆ ਚੁੱਕੇ ਹਨ। ਇਨ੍ਹਾਂ 'ਚੋਂ ਬੀਤੇ ਸੋਮਵਾਰ ਨੂੰ 2100 ਮਰੀਜ਼ ਹਸਪਤਾਲ ਪਹੁੰਚੇ। ਉਨ੍ਹਾਂ ਨੇ ਇਕ ਪੱਤਰਕਾਰ ਏਜੰਸੀ ਨੂੰ ਦੱਸਿਆ ਕਿ ਸੋਮਵਾਰ ਤੱਕ ਡੇਂਗੂ ਦੀ ਸਮੱਸਿਆ ਕਾਰਨ 40 ਲੋਕਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ।
ਪੰਜਾਬੀਆਂ ਬਾਰੇ ਟਵੀਟ ਕਰ ਬੁਰੇ ਫਸੇ ਪਾਕਿ ਮੰਤਰੀ, ਯੂਜ਼ਰਸ ਨੇ ਇੰਝ ਲਾਈ ਕਲਾਸ
NEXT STORY