ਕਾਹਿਰਾ — ਇਰਾਕ ਦੇ ਪ੍ਰਧਾਨ ਮੰਤਰੀ ਅਦੇਲ ਅਬਦੁਲ ਮਹਿਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਾਲੇ ਹੋਣ ਵਾਲੀ ਬੈਠਕ ਰੱਦ ਹੋ ਗਈ। ਇਰਾਕੀ ਸਰਕਾਰ ਨੇ ਗੱਲਬਾਤ ਦੇ ਸੰਗਠਨ 'ਤੇ ਅਸਹਿਮਤੀ ਕਾਰਨ ਫੋਨ ਕਾਲ 'ਤੇ ਬੈਠਕ 'ਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ। ਇਰਾਕ ਦੀ ਸਰਕਾਰੀ ਮੀਡੀਆ ਨੇ ਇਕ ਬਿਆਨ 'ਚ ਆਖਿਆ ਕਿ ਬੈਠਕ ਮੰਤਰੀ ਪ੍ਰੀਸ਼ਦ, ਪ੍ਰਧਾਨ ਮੰਤਰੀ ਮਹਿਦੀ ਅਤੇ ਟਰੰਪ ਵਿਚਾਲੇ ਤੈਅ ਸੀ ਪਰ ਬੈਠਕ ਦੇ ਸੰਗਠਨ 'ਤੇ ਅਸਹਿਮਤੀ ਕਾਰਨ ਇਸ ਨੂੰ ਫੋਨ ਕਾਲ 'ਤੇ ਹੀ ਰੱਦ ਕਰ ਦਿੱਤਾ ਗਿਆ।
ਮੰਤਰੀ ਮੰਡਲ ਨੇ ਕਿਹਾ ਕਿ ਅਮਰੀਕਾ ਨੇ ਟਰੰਪ ਦੀ ਇਰਾਕ ਯਾਤਰਾ 'ਤੇ ਆਉਣ ਦੀ ਜਾਣਾਕਾਰੀ ਬੁੱਧਵਾਰ ਨੂੰ ਦਿੱਤੀ। ਬਿਆਨ ਮੁਤਾਬਕ ਮਹਿਦੀ ਨੇ ਫੋਨ ਕਾਲ ਦੌਰਾਨ ਟਰੰਪ ਤੋਂ ਖੇਤਰ 'ਚ ਵਿਕਾਸ, ਵਿਸ਼ੇਸ਼ ਰੂਪ ਤੋਂ ਸੀਰੀਆ 'ਚੋਂ ਫੌਜ ਹਟਾਉਣ ਦੇ ਅਮਰੀਕੀ ਸਰਕਾਰ ਦੇ ਫੈਸਲੇ 'ਤੇ ਚਰਚਾ ਕੀਤੀ। ਦੋਹਾਂ ਨੇਤਾਵਾਂ ਨੇ ਇਸਲਾਮਕ ਸਟੇਟ ਅੱਤਵਾਦੀ ਸਮੂਹ ਨਾਲ ਲੱੜਣ 'ਚ ਸਹਿਯੋਗ 'ਤੇ ਚਰਚਾ ਕੀਤੀ। ਇਰਾਕੀ ਪ੍ਰਧਾਨ ਮੰਤਰੀ ਨੇ ਅਮਰੀਕੀ ਰਾਸ਼ਟਰਪਤੀ ਨੂੰ ਇਰਾਕ ਆਉਣ ਦਾ ਸੱਦਾ ਦਿੱਤਾ। ਵ੍ਹਾਈਟ ਹਾਊਸ ਦੀ ਬੁਲਾਰੀ ਸਾਰਾ ਸੈਂਡ੍ਰਸ ਨੇ ਬੁੱਧਵਾਰ ਨੂੰ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਅਤੇ ਫਸਟ ਲੇਡੀ ਮੇਲਾਨੀਆ ਟਰੰਪ ਕ੍ਰਿਸਮਸ ਦੀ ਰਾਤ ਇਰਾਕ ਸਥਿਤ ਅਮਰੀਕੀ ਫੌਜੀ ਅੱਡੇ ਦਾ ਦੌਰਾ ਕੀਤਾ।
'ਕਰਤਾਰਪੁਰ ਲਾਂਘਾ ਇਮਰਾਨ ਸਰਕਾਰ ਲਈ ਰਣਨੀਤੀ ਦਾ ਅਹਿਮ ਬਿੰਦੂ'
NEXT STORY