ਬੈਂਗਲੁਰੂ: ਕਰਨਾਟਕ ਦੀ ਸਿਆਸਤ ਤੇ ਪੁਲਸ ਮਹਿਕਮੇ 'ਚ ਉਸ ਸਮੇਂ ਭੂਚਾਲ ਆ ਗਿਆ, ਜਦੋਂ ਡੀਜੀਪੀ ਰੈਂਕ ਦੇ ਇੱਕ ਸੀਨੀਅਰ ਆਈਪੀਐੱਸ (IPS) ਅਧਿਕਾਰੀ ਦੀ ਇੱਕ ਬੇਹੱਦ ਇਤਰਾਜ਼ਯੋਗ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ। ਇਸ ਵੀਡੀਓ ਵਿੱਚ ਅਧਿਕਾਰੀ ਆਪਣੀ ਸਰਕਾਰੀ ਵਰਦੀ ਪਹਿਨ ਕੇ ਡਿਊਟੀ ਦੌਰਾਨ ਆਪਣੇ ਚੈਂਬਰ ਵਿੱਚ ਇੱਕ ਮਹਿਲਾ ਨਾਲ ਅਸ਼ਲੀਲ ਹਰਕਤਾਂ ਕਰਦੇ ਨਜ਼ਰ ਆ ਰਹੇ ਹਨ।
ਦਫ਼ਤਰ ਦੇ ਅੰਦਰ ਗਲੇ ਲਗਾਉਂਦੇ ਤੇ ਚੁੰਮਦੇ ਹੋਏ ਕੈਦ
ਵਾਇਰਲ ਹੋਈ ਫੁਟੇਜ ਖੁਫ਼ੀਆ ਤਰੀਕੇ ਨਾਲ ਰਿਕਾਰਡ ਕੀਤੀ ਗਈ ਜਾਪਦੀ ਹੈ, ਜਿਸ ਵਿੱਚ ਅਧਿਕਾਰੀ ਮਹਿਲਾ ਨੂੰ ਗਲੇ ਲਗਾਉਂਦੇ ਅਤੇ ਚੁੰਮਦੇ ਦਿਖਾਈ ਦੇ ਰਹੇ ਹਨ। ਰਿਪੋਰਟਾਂ ਅਨੁਸਾਰ, ਇਹ ਵੀਡੀਓ ਸਰਕਾਰੀ ਦਫ਼ਤਰ ਦੇ ਅੰਦਰ ਦੀ ਹੈ, ਜਿਸ ਕਾਰਨ ਪੁਲਸ ਵਿਭਾਗ ਦੀ ਮਰਯਾਦਾ ਅਤੇ ਅਨੁਸ਼ਾਸਨ 'ਤੇ ਗੰਭੀਰ ਸਵਾਲ ਖੜ੍ਹੇ ਹੋ ਗਏ ਹਨ।
ਮੁੱਖ ਮੰਤਰੀ ਨੇ ਮੰਗੀ ਰਿਪੋਰਟ, ਕਾਰਵਾਈ ਦੀ ਤਿਆਰੀ
ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁੱਖ ਮੰਤਰੀ ਸਿੱਧਾਰਮਈਆ ਨੇ ਵਿਭਾਗ ਤੋਂ ਇਸ ਘਟਨਾ ਦੀ ਵਿਸਤ੍ਰਿਤ ਬ੍ਰੀਫਿੰਗ ਲਈ ਹੈ। ਦੱਸਿਆ ਜਾ ਰਿਹਾ ਹੈ ਕਿ ਵੀਡੀਓ ਦੇਖਣ ਤੋਂ ਬਾਅਦ ਮੁੱਖ ਮੰਤਰੀ ਕਾਫੀ ਗੁੱਸੇ ਵਿੱਚ ਹਨ। ਸਰਕਾਰ ਹੁਣ ਵੀਡੀਓ ਦੀ ਸੱਚਾਈ ਅਤੇ ਅਧਿਕਾਰੀ ਦੀ ਅਨੁਸ਼ਾਸਨਹੀਣਤਾ ਦੀ ਜਾਂਚ ਕਰ ਰਹੀ ਹੈ, ਅਤੇ ਸੂਤਰਾਂ ਮੁਤਾਬਕ ਅਧਿਕਾਰੀ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਸਕਦੀ ਹੈ।
'ਵੀਡੀਓ ਫਰਜ਼ੀ ਅਤੇ ਸਾਜ਼ਿਸ਼ ਹੈ'
ਫਿਲਹਾਲ ਸਿਵਲ ਰਾਈਟਸ ਇਨਫੋਰਸਮੈਂਟ ਡਾਇਰੈਕਟੋਰੇਟ 'ਚ ਤਾਇਨਾਤ ਡੀਜੀਪੀ ਡਾ. ਰਾਮਚੰਦਰ ਰਾਓ ਨੇ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ 'ਮੋਰਫਡ' (ਛੇੜਛਾੜ ਕੀਤੀ ਹੋਈ) ਹੈ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਲਈ ਇਹ ਇੱਕ ਸਾਜ਼ਿਸ਼ ਰਚੀ ਗਈ ਹੈ।
ਗੋਲਡ ਸਮਗਲਿੰਗ ਕਨੈਕਸ਼ਨ ਨਾਲ ਜੁੜ ਰਹੀਆਂ ਤਾਰਾਂ
ਇਹ ਮਾਮਲਾ ਇਸ ਲਈ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਡੀਜੀਪੀ ਰਾਮਚੰਦਰ ਰਾਓ ਸੋਨਾ ਤਸਕਰੀ (Gold Smuggling) ਮਾਮਲੇ ਦੀ ਮੁੱਖ ਮੁਲਜ਼ਮ ਰਾਨਿਆ ਰਾਓ ਦੇ ਪਿਤਾ ਹਨ। ਇਸ ਕਾਰਨ ਇਹ ਵਿਵਾਦ ਹੋਰ ਵੀ ਗਹਿਰਾ ਗਿਆ ਹੈ। ਫਿਲਹਾਲ ਪ੍ਰਸ਼ਾਸਨ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਕੀ ਵੀਡੀਓ ਅਸਲੀ ਹੈ ਜਾਂ ਇਸ ਨਾਲ ਕੋਈ ਛੇੜਛਾੜ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਜ਼ਦੂਰ ਨੂੰ Income Tax ਨੇ ਭੇਜ ਦਿੱਤਾ 7 ਕਰੋੜ ਦਾ ਨੋਟਿਸ, ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
NEXT STORY