ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਵੀਰਵਾਰ ਨੂੰ ਕਰਤਾਰਪੁਰ ਲਾਂਘੇ ਨੂੰ ਇਮਰਾਨ ਖਾਨ ਸਰਕਾਰ ਦੀ ਰਣਨੀਤੀ ਦਾ ਅਹਿਮ ਬਿੰਦੂ ਕਰਾਰ ਦਿੱਤਾ, ਜਦੋਂ ਕਿ ਉਨ੍ਹਾਂ ਨੇ ਇਹ ਵੀ ਮੰਨਿਆ ਕਿ ਭਾਰਤ ਨਾਲ ਵਿਵਾਦਤ ਮੁੱਦਿਆਂ 'ਤੇ ਕੋਈ ਤਰੱਕੀ ਨਹੀਂ ਹੋਈ। ਵਿਦੇਸ਼ ਵਿਭਾਗ ਦੇ ਬੁਲਾਰੇ ਮੁਹੰਮਦ ਫੈਜ਼ਲ ਨੇ ਇਹ ਵੀ ਕਿਹਾ ਕਿ ਕਸ਼ਮੀਰ ਮੁੱਦਾ ਪਾਕਿਸਤਾਨ ਦੀ ਸ਼ੁਰੂਆਤ ਵਿਚ ਸਭ ਤੋਂ ਉਪਰ ਬਰਕਰਾਰ ਹੈ। ਇਥੇ ਹਫਤੇ ਦੇ ਅਖੀਰ ਵਿਚ ਮੀਡੀਆ ਬ੍ਰੀਫਿੰਗ ਵਿਚ ਫੈਜ਼ਲ ਨੇ ਕਿਹਾ ਕਿ ਕਰਤਾਰਪੁਰ ਲਾਂਘਾ, ਅਫਗਾਨਿਸਤਾਨ ਵਿਚ (ਸ਼ਾਂਤੀ) ਗਤੀਵਿਧੀਆਂ ਦੇ ਨਾਲ ਪਾਕਿਸਤਾਨ ਦੀ ਨਵੀਂ ਸਰਕਾਰ ਲਈ ਰਣਨੀਤੀ ਦਾ ਅਹਿਮ ਬਿੰਦੂ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਖਾਨ ਨੇ ਆਪਣੇ ਭਾਰਤੀ ਹਮਰੁਤਬਾ ਨਰਿੰਦਰ ਮੋਦੀ ਨੂੰ ਸਤੰਬਰ ਵਿਚ ਲਿਖੀ ਇਕ ਚਿੱਠੀ ਵਿਚ ਅੱਗੇ ਦੇ ਕਦਮਾਂ ਦੀ ਵਿਸਥਾਰਤ ਰੂਪਰੇਖਾ ਦਿੱਤੀ ਸੀ ਪਰ ਨਵੀਂ ਦਿੱਲੀ ਇਸ 'ਤੇ ਪ੍ਰਤੀਕਿਰਿਆ ਦੇਣ ਵਿਚ ਅਸਫਲ ਰਹੀ।
ਫੈਜ਼ਲ ਨੇ ਕਿਹਾ ਕਿ ਭਾਰਤ ਵਲੋਂ ਵਾਰਤਾ ਸ਼ੁਰੂ ਕਰਨ ਤੋਂ ਇਨਕਾਰ ਕਰਨ ਦੇ ਬਾਵਜੂਦ ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ਦਾ ਭੂਮੀ ਪੂਜਨ ਕੀਤਾ। ਪ੍ਰਧਾਨ ਮੰਤਰੀ ਖਾਨ ਨੇ ਨਵੰਬਰ ਵਿਚ ਪਾਕਿਸਤਾਨ ਦੇ ਕਰਤਾਰਪੁਰ ਵਿਚ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਗੁਰਦਾਸਪੁਰ ਜ਼ਿਲੇ ਵਿਚ ਡੇਰਾ ਬਾਬਾ ਨਾਨਕ ਨਾਲ ਜੋੜਣ ਵਾਲੇ ਲਾਂਘੇ ਦਾ ਨੀਂਹ ਪੱਥਰ ਰੱਖਿਆ ਸੀ। ਇਸ ਤੋਂ ਭਾਰਤੀ ਸਿੱਖ ਤੀਰਥਯਾਤਰੀਆਂ ਨੂੰ ਉਥੇ ਜਾਣ ਦੀ ਵੀਜ਼ਾ ਮੁਕਤ ਸਹੂਲਤ ਹਾਸਲ ਹੋ ਸਕੇਗੀ। ਕਰਤਾਰਪੁਰ ਵਿਚ ਹੀ ਸਿੱਖਾਂ ਦੇ ਪਹਿਲੇ ਗੁਰੂ ਨਾਨਕ ਦੇਵ ਨੇ ਆਪਣਾ ਆਖਰੀ ਸਮਾਂ ਬਿਤਾਇਆ ਸੀ।
ਫੈਜ਼ਲ ਨੇ ਕਿਹਾ ਕਿ ਪੂਰੀ ਦੁਨੀਆ ਅਤੇ ਖਾਸ ਕਰਕੇ ਸਿੱਖ ਭਾਈਚਾਰੇ ਵਲੋਂ ਇਸ ਨੂੰ ਬੇਹਦ ਹਾਂ ਪੱਖੀ ਰੂਪ ਨਾਲ ਲਿਆ ਗਿਆ। ਅਸੀਂ ਕਰਤਾਰਪੁਰ ਵਿਚ ਆਧਾਰਭੂਤ ਢਾਂਚਾ ਵਿਕਸਿਤ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਹਾਂ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਭਾਰਤ ਨਾਲ ਵਿਵਾਦਪੂਰਨ ਮੁੱਦਿਆਂ 'ਤੇ ਕੋਈ ਤਰੱਕੀ ਨਹੀਂ ਹੋਈ ਅਤੇ ਕਰਤਾਰਪੁਰ ਲਾਂਘਾ ਇਕ ਸਿਰਫ ਹਾਂ ਪੱਖੀ ਘਟਨਾਕ੍ਰਮ ਹੈ। ਬੁਲਾਰੇ ਨੇ ਕਿਹਾ ਕਿ ਅਸੀਂ ਸਫਲ ਨਹੀਂ ਹੋਏ ਅਸੀਂ ਇਕ ਕੋਸ਼ਿਸ਼ ਕੀਤੀ ਪਰ ਉਹ ਜਵਾਬ ਨਹੀਂ ਦੇ ਰਹੇ ਹਨ। ਤੁਸੀਂ ਕਹਿ ਸਕਦੇ ਹੋ ਕਿ ਇਹ ਸਫਲ ਨਹੀਂ ਹੋਇਆ। ਕਸ਼ਮੀਰ ਵਿਚ ਹਿੰਸਾ ਦੀ ਆਲੋਚਨਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪੰਜ ਫਰਵਰੀ 2019 ਨੂੰ ਲੰਡਨ ਵਿਚ ਕਸ਼ਮੀਰ ਸਾਲੀਡੇਰਿਟੀ ਵਜੋਂ ਮਨਾਏਗਾ ਅਤੇ ਉਥੇ ਉਸ ਦੇ ਵਿਦੇਸ਼ ਮੰਤਰੀ ਵੀ ਮੌਜੂਦ ਰਹਿਣਗੇ।
ਜ਼ਰਦਾਰੀ ਦੀ 'ਉਡਾਰੀ' 'ਤੇ ਰੋਕ ਲਾਏਗੀ ਪਾਕਿ ਸਰਕਾਰ
NEXT STORY