ਅਲਵਰ (ਸੁਨੀਲ ਜੈਨ) - ਰਾਜਸਥਾਨ ਦੇ ਭਿਵਾੜੀ ਤੋਂ ਪਾਕਿਸਤਾਨ ਜਾ ਕੇ ਆਪਣੇ ਪ੍ਰੇਮੀ ਨਸਰੁੱਲਾ ਨਾਲ ਨਿਕਾਹ ਰਚਾਉਣ ਅਤੇ ਇਸਲਾਮ ਧਰਮ ਅਪਨਾ ਕੇ ਫਾਤਿਮਾ ਬਣਨ ਵਾਲੀ ਅੰਜੂ (34) ਆਪਣੇ ਭਾਰਤੀ ਪਤੀ ਤੋਂ ਤਲਾਕ ਲੈਣ ਲਈ ਪਾਕਿਸਤਾਨ ਤੋਂ ਭਾਰਤ ਆਈ ਹੈ।
ਉੱਥੇ ਜਾਣ ਤੋਂ ਪਹਿਲਾਂ ਅੰਜੂ ਨੇ ਗੁਪਤ ਤੌਰ ’ਤੇ ਤਲਾਕ ਦੀ ਫਾਈਲ ਤਿਆਰ ਕਰ ਲਈ ਸੀ। ਸੰਭਾਵਿਤ ਤੌਰ ’ਤੇ ਇਸ ਮਹੀਨੇ ਇਸ ’ਤੇ ਸੁਣਵਾਈ ਹੋਣੀ ਹੈ। ਉਹ ਆਪਣੇ ਬੱਚਿਆਂ ਨੂੰ ਆਪਣੇ ਕੋਲ ਰੱਖਣ ਦੀ ਮੰਗ ਕਰੇਗੀ।
ਅੰਜੂ ਨੇ ਦੱਸਿਆ ਕਿ ਉਹ ਦਿੱਲੀ ਤੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਸਥਿਤ ਆਪਣੇ ਪਿਤਾ ਦੇ ਘਰ ਜਾਵੇਗੀ। ਉਹ ਆਪਣੇ ਪਹਿਲੇ ਪਤੀ ਅਰਵਿੰਦ ਨੂੰ ਤਲਾਕ ਦੇਵੇਗੀ ਅਤੇ ਉਸ ਤੋਂ ਬਾਅਦ ਬੱਚਿਆਂ ਨੂੰ ਪਾਕਿਸਤਾਨ ਲੈ ਜਾਣ ਦੀ ਕੋਸ਼ਿਸ਼ ਕਰੇਗੀ। ਉਸ ਨੇ ਨਸਰੁੱਲਾ ਨਾਲ ਹੋਏ ਆਪਣੇ ਨਿਕਾਹ ਬਾਰੇ ਕੋਈ ਦਸਤਾਵੇਜ਼ ਨਹੀਂ ਦਿਖਾਏ ਹਨ। ਦੂਜੇ ਪਾਸੇ ਅੰਜੂ ਦੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਤੋਂ ਭਾਰਤ ਪਰਤਣ ’ਤੇ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਡੌਂਕੀ ਲਾ ਕੇ 1000 ਬੰਦਾ ਟੱਪ ਗਿਆ ਮੈਕਸੀਕੋ ਬਾਰਡਰ, ਛੋਟੋ-ਛੋਟੇ ਬੱਚੇ ਵੀ ਸ਼ਾਮਲ, ਵੇਖੋ ਵੀਡੀਓ
NEXT STORY