ਨਵਾਦਾ, (ਜ. ਬ.)- ਹਿੰਦੂਆਂ ਦੇ ਕੈਲੀਫੋਰਨੀਆ ਸ਼ਹਿਰਾਂ ਫ੍ਰੇਮੋਂਟ, ਸਨੀਵੇਲ ਅਕੇ ਕੂਪਰਟੀਨੋ ਦੇ ਸਾਰੇ ਜਨਤਕ, ਨਿੱਜੀ, ਚਾਰਟਰ ਅਤੇ ਆਜ਼ਾਦ ਸਕੂਲਾਂ ਤੋਂ ਦੀਵਾਲੀ ’ਤੇ ਆਪਣੇ 2021-2022 ਦੇ ਸਾਲਾਨਾ ਕਲੰਡਰ ’ਚ ਅਧਿਕਾਰਕ ਛੁੱਟੀ ਐਲਾਨਣ ਦੀ ਬੇਨਤੀ ਕੀਤੀ ਹੈ।
ਮਸ਼ਹੂਰ ਹਿੰਦੂ ਰਾਜੇਨਤਾ ਰਾਜਨ ਜੈਦ ਨੇ ਇਕ ਬਿਆਨ ’ਚ ਕਿਹਾ ਕਿ ਇਹ ਫ੍ਰੇਮੋਂਟ, ਸਨੀਵੇਲ ਅਤੇ ਕਪੂਰਟੀਨੋ ’ਚ ਲੋੜੀਂਦੀ ਗਿਣਤੀ ’ਚ ਹਿੰਦੂ ਵਿਦਿਆਰਥੀਆਂ ਦੀ ਮੌਜੂਦਗੀ ਦੇ ਮੱਦੇਨਜ਼ਰ ਹਾਂ-ਪੱਖੀ ਦਿਸ਼ਾ ’ਚ ਇਕ ਚੰਗਾ ਕਦਮ ਹੋਵੇਗਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਧਾਰਮਿਕ ਅਤੇ ਅਧਿਆਤਮਕ ਲੋੜਾਂ ਨੂੰ ਪੂਰਾ ਕਰਨਾ ਅਹਿਮ ਸੀ। ਵੱਖ-ਵੱਖ ਅਮਰੀਕੀ ਸੂਬਿਆਂ ’ਚ ਕੁਝ ਸਕੂਲਾਂ ਨੇ ਪਹਿਲਾਂ ਹੀ ਦੀਵਾਲੀ ਨੂੰ ਛੁੱਟੀ ਦੇ ਰੂਪ ’ਚ ਐਲਾਨ ਕੀਤਾ ਹੋਇਆ ਹੈ।
ਰੂਸ ਦੀ ਵੈਕਸੀਨ 'ਤੇ WHO ਨੇ ਕੀਤਾ ਸੁਚੇਤ
NEXT STORY