ਵਾਸ਼ਿੰਗਟਨ (ਰਾਜ ਗੋਗਨਾ)– ਅਮਰੀਕੀ ਸਿਆਸਤ ਦੇ ਕੇਂਦਰ ਬਿੰਦੂ, ਅਤੀਤ ਤੇ ਵਰਤਮਾਨ ਡੋਨਾਲਡ ਟਰੰਪ ਦੇ ਨਾਂ ’ਤੇ ਹੁਣ ਇਕ ਨਵਾਂ ਇਤਿਹਾਸ ਲਿਖਿਆ ਜਾ ਰਿਹਾ ਹੈ। ਫਲੋਰੀਡਾ ਦੇ ਮਸ਼ਹੂਰ ਪਾਮ ਬੀਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਅਧਿਕਾਰਤ ਤੌਰ ’ਤੇ ‘ਰਾਸ਼ਟਰਪਤੀ ਡੋਨਾਲਡ ਜੇ. ਟਰੰਪ ਅੰਤਰਰਾਸ਼ਟਰੀ ਹਵਾਈ ਅੱਡਾ’ ਰੱਖਿਆ ਜਾਵੇਗਾ। ਹਵਾਈ ਅੱਡੇ ਦਾ ਨਵਾਂ ਨਾਂ 1 ਜੁਲਾਈ ਤੋਂ ਅਧਿਕਾਰਤ ਤੌਰ 'ਤੇ ਲਾਗੂ ਹੋ ਜਾਵੇਗਾ।
ਇਕ ਹੋਰ ਇਤਿਹਾਸਕ ਬਦਲਾਅ ’ਚ ਰਾਸ਼ਟਰਪਤੀ ਟਰੰਪ ਦੇ ਦਸਤਖਤ ਹੁਣ ਅਮਰੀਕੀ ਡਾਲਰ ’ਤੇ ਦਿਖਾਈ ਦੇਣਗੇ। ਬੈਂਕ ਨੋਟਾਂ ਤੋਂ 165 ਸਾਲ ਪੁਰਾਣੇ ਅਮਰੀਕੀ ਖਜ਼ਾਨਚੀ ਦੇ ਦਸਤਖਤ ਹਟਾਉਣ ਦਾ ਵੱਡਾ ਫੈਸਲਾ ਲਿਆ ਗਿਆ ਹੈ। ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਟਰੰਪ ਦੇ ਦਸਤਖਤ ਵਾਲੇ ਨਵੇਂ ਨੋਟ ਜਾਰੀ ਕੀਤੇ ਜਾਣਗੇ।
ਇਹ ਵੀ ਪੜ੍ਹੋ- ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਟਰੰਪ ਦਾ ਭਾਸ਼ਣ ਖ਼ਤਮ ਹੁੰਦਿਆਂ ਹੀ ਇਰਾਨ ਨੇ ਛੱਡ'ਤੀਆਂ ਮਿਜ਼ਾਈਲਾਂ ! ਕਈ ਸ਼ਹਿਰਾਂ 'ਚ ਵੱਜ ਗਏ 'ਘੁੱਗੂ'
NEXT STORY