ਵਾਸ਼ਿੰਗਟਨ (ਬਿਊਰੋ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਸਟ ਲੇਡੀ ਮੇਲਾਨੀਆ ਨੇ ਵ੍ਹਾਈਟ ਹਾਊਸ ਵਿਚ ਹੈਲੋਵੀਨ ਪੁਸ਼ਾਕ ਪਰੇਡ ਦਾ ਆਯੋਜਨ ਕੀਤਾ। ਇਸ ਪ੍ਰੋਗਰਾਮ ਨੂੰ ਕੋਰੋਨਾਵਾਇਰਸ ਮਹਾਮਾਰੀ ਦੇ ਵਿਚ ਐਤਵਾਰ ਨੂੰ ਮਨਾਇਆ ਗਿਆ। ਇਸ ਦੌਰਾਨ ਪਰੇਡ ਵਿਚ ਆਏ ਬੱਚਿਆਂ ਨੇ ਮਾਸਕ ਪਹਿਨਿਆ ਹੋਇਆ ਸੀ ਅਤੇ ਸਾਰੇ ਸਮਾਜਿਕ ਦੂਰੀ ਦੇ ਨਿਯਮ ਦੀ ਪਾਲਣਾ ਕਰ ਰਹੇ ਸਨ। ਇਸ ਪਰੇਡ ਵਿਚ ਉਂਝ ਤਾਂ ਬੱਚਿਆਂ ਨੇ ਇਕ ਤੋਂ ਵੱਧ ਇਕ ਪਹਿਰਾਵੇ ਪਹਿਨੇ ਸਨ ਪਰ ਮਿਨੀ ਟਰੰਪ ਨੂੰ ਦੇਖ ਕੇ ਖੁਦ ਰਾਸ਼ਟਰਪਤੀ ਅਤੇ ਫਸਟ ਲੇਡੀ ਵੀ ਹੈਰਾਨ ਰਹਿ ਗਏ।
ਟਰੰਪ ਅਤੇ ਮੇਲਾਨੀਆ ਨੇ ਬੱਚਿਆਂ ਦਾ ਕੀਤਾ ਸਵਾਗਤ
ਵ੍ਹਾਈਟ ਹਾਊਸ ਦੇ ਸਾਊਥ ਲਾਨ ਵਿਚ ਆਯੋਜਿਤ ਪਰੇਡ ਦੇ ਦੌਰਾਨ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਨੇ ਬੱਚਿਆਂ ਦਾ ਸਵਾਗਤ ਕੀਤਾ। ਦੁਪਹਿਰ 3.30 ਵਜੇ ਤੋਂ ਸ਼ਾਮ 7.30 ਵਜੇ ਤੱਕ ਪ੍ਰੋਗਰਾਮ ਚੱਲਿਆ। ਇਸ ਵਾਰ ਕੋਰੋਨਾ ਦੇ ਡਰ ਕਾਰਨ ਬੱਚਿਆਂ ਨੂੰ ਕੈਂਡੀ ਨਹੀਂ ਦਿੱਤੀ ਗਈ ਪਰ ਮਿਠਾਈਆਂ ਦਿੱਤੀਆਂ ਗਈਆਂ। ਸੈਨੇਟਾਈਜੇਸ਼ਨ ਦੇ ਬਾਅਦ ਹੀ ਬੱਚੇ ਇਹਨਾਂ ਮਿਠਾਈਆਂ ਨੂੰ ਲੈ ਸਕਦੇ ਸੀ। ਪ੍ਰੋਗਰਾਮ ਵਿਚ ਮਿਲਟਰੀ ਪਰਿਵਾਰ ਅਤੇ ਫਰੰਟਲਾਈਨ ਵਰਕਰਾਂ ਦੇ ਬੱਚੇ ਖਾਸ ਤੌਰ 'ਤੇ ਬੁਲਾਏ ਗਏ ਸਨ।
ਹਾਲ ਹੀ ਵਿਚ ਟਰੰਪ ਅਤੇ ਮੇਲਾਨੀਆ ਕੋਰੋਨਾਵਾਇਰਸ ਤੋਂ ਉਭਰੇ ਹਨ ਅਜਿਹੇ ਵਿਚ ਇਹ ਪ੍ਰੋਗਰਾਮ ਕਾਫੀ ਮਹੱਤਵਪੂਰਨ ਸੀ। ਕਈ ਬੱਚਿਆਂ ਦੇ ਵਿਚ ਜਦੋਂ ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ ਵਾਂਗ ਤਿਆਰ ਦੋ ਬੱਚੇ ਉੱਥੇ ਆਏ ਤਾਂ ਹਰ ਕਿਸੇ ਦੀਆਂ ਨਜ਼ਰਾਂ ਉਹਨਾਂ 'ਤੇ ਟਿਕ ਗਈਆਂ। ਟਰੰਪ ਖੁਦ ਇਹਨਾਂ ਬੱਚਿਆਂ ਨੂੰ ਦੇਖ ਕੇ ਹੈਰਾਨ ਸਨ ਅਤੇ ਉਹਨਾਂ ਨੇ ਬੱਚਿਆਂ ਨੂੰ ਤੁਰੰਤ ਕੈਮਰੇ ਵੱਲ ਦੇਖਣ ਲਈ ਕਿਹਾ।
ਪੜ੍ਹੋ ਇਹ ਅਹਿਮ ਖਬਰ- ਨਾਸਾ ਨੇ ਚੰਨ ਦੀ ਸਤਹਿ 'ਤੇ ਖੋਜਿਆ ਪਾਣੀ, ਮਨੁੱਖੀ ਬਸਤੀਆਂ ਵਸਾਉਣ ਦੀ ਆਸ ਵਧੀ
ਇਸ ਲਈ ਮਨਾਇਆ ਜਾਂਦਾ ਹੈ ਹੈਲੋਵੀਨ ਉਤਸਵ
ਹੈਲੋਵੀਨ ਉਤਸਵ ਦਾ ਸੰਬੰਧ ਯੂਰਪ ਵਿਚ ਸੈਲਟਿਕ ਨਾਮ ਦੀ ਜਾਤੀ ਦੇ ਲੋਕਾਂ ਦੇ ਨਾਲ ਹੈ। ਅਸਲ ਵਿਚ ਇਸ ਜਾਤੀ ਦੇ ਲੋਕਾਂ ਦਾ ਮੰਨਣਾ ਹੈ ਕਿ ਸਾਲ ਦੇ ਇਸ ਸਮੇਂ ਵਿਚ ਪੁਰਖਿਆਂ ਦੀਆਂ ਆਤਮਾਵਾਂ ਆਉਂਦੀਆਂ ਹਨ। ਇਹ ਆਤਮਾਵਾਂ ਸੰਸਾਰ ਵਿਚ ਮੌਜੂਦ ਲੋਕਾ ਨਾਲ ਗੱਲਬਾਤ ਵੀ ਕਰ ਸਕਦੀਆਂ ਹਨ। ਇਸ ਦੇ ਪਿੱਛੇ ਦੇ ਕਾਰਨ ਇਹ ਹੁੰਦਾ ਸੀ ਕਿ ਸੈਲਟਿਕ ਜਾਤੀ ਦੇ ਲੋਕ ਸੋਚਦੇ ਸਨ ਕਿ ਪੁਰਖਿਆਂ ਦੀ ਆਤਮਾ ਦੇ ਆਉਣ ਦੇ ਨਾਲ ਉਹਨਾਂ ਦੇ ਕੰਮ ਆਸਾਨ ਹੋਣਗੇ। ਹੈਲੋਵੀਨ ਉਤਸਵ ਨੂੰ ਆਲ ਸੈਂਟਸ ਡੇ-ਆਲ ਹੈਲੋਜ਼ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ। ਭਾਰਤ ਵਿਚ ਵੀ ਹੁਣ ਇਹ ਉਤਸਵ ਕਾਫੀ ਜ਼ੋਰਦਾਰ ਢੰਗ ਨਾਲ ਮਨਾਇਆ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਸਿਡਨੀ 'ਚ ਮਸਜਿਦ 'ਤੇ ਹਮਲਾ, ਮੁਸਲਿਮ ਭਾਈਚਾਰੇ 'ਚ ਨਾਰਾਜ਼ਗੀ
ਕੈਨੇਡਾ : ਨਿੱਕਾ ਜਿਹਾ ਝੂਠ ਲੁਕਾਉਣ ਲਈ ਨੌਜਵਾਨ ਨੇ ਕੀਤਾ ਸਾਰੇ ਪਰਿਵਾਰ ਦਾ ਕਤਲ
NEXT STORY