ਇੰਟਰਨੈਸ਼ਨਲ ਡੈਸਕ- ਪਿਛਲੇ ਕਰੀਬ 3 ਹਫ਼ਤਿਆਂ ਤੋਂ ਮਿਡਲ ਈਸਟ 'ਚ ਛਿੜੀ ਭਿਆਨਕ ਜੰਗ ਦੌਰਾਨ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਕੀਤਾ ਹੈ ਕਿ ਅਮਰੀਕਾ ਅਤੇ ਇਰਾਨ ਵਿਚਾਲੇ ਜਾਰੀ ਜੰਗ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਲਈ ਬਹੁਤ ਹੀ ਚੰਗੇ ਤਰੀਕੇ ਦੀ ਗੱਲਬਾਤ ਸ਼ੁਰੂ ਹੋ ਗਈ ਹੈ।
ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਕਿ ਪਿਛਲੇ 2 ਦਿਨਾਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਚੱਲ ਰਹੀ ਹੈ। ਇਸ ਗੱਲਬਾਤ ਦੇ ਹਾਂ-ਪੱਖੀ ਰੁਝਾਨ ਨੂੰ ਦੇਖਦਿਆਂ ਟਰੰਪ ਨੇ ਅਮਰੀਕੀ ਰੱਖਿਆ ਵਿਭਾਗ ਨੂੰ ਹਦਾਇਤ ਦਿੱਤੀ ਹੈ ਕਿ ਇਰਾਨ ਦੇ ਪਾਵਰ ਪਲਾਂਟਾਂ 'ਤੇ ਕੀਤੇ ਜਾਣ ਵਾਲੇ ਸਾਰੇ ਫੌਜੀ ਹਮਲਿਆਂ ਨੂੰ 5 ਦਿਨਾਂ ਲਈ ਮੁਲਤਵੀ ਕਰ ਦਿੱਤਾ ਜਾਵੇ। ਟਰੰਪ ਨੇ ਕਿਹਾ ਕਿ ਇਹ ਗੱਲਬਾਤ ਪੂਰੇ ਹਫ਼ਤੇ ਜਾਰੀ ਰਹੇਗੀ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਨਾਲ ਦੁਸ਼ਮਣੀ ਦਾ ਪੱਕਾ ਹੱਲ ਨਿਕਲ ਸਕਦਾ ਹੈ। ਟਰੰਪ ਦੇ ਇਸ ਫੈਸਲੇ ਨਾਲ ਕੌਮਾਂਤਰੀ ਬਾਜ਼ਾਰ ਵਿੱਚ ਕੱਚੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਠੱਲ੍ਹ ਪੈਣ ਦੀ ਉਮੀਦ ਹੈ ਅਤੇ ਦੁਨੀਆ ਭਰ ਨੇ ਇਸ ਦਾ ਸਵਾਗਤ ਕੀਤਾ ਹੈ।

ਜ਼ਿਕਰਯੋਗ ਹੈ ਕਿ ਇਰਾਨ ਵੱਲੋਂ ਹਾਰਮੁਜ਼ ਖਾੜੀ ਨੂੰ ਬੰਦ ਕੀਤੇ ਜਾਣ ਮਗਰੋਂ ਟਰੰਪ ਨੇ ਇਰਾਨ ਨੂੰ ਇਸ ਰਸਤੇ ਨੂੰ ਮੁੜ ਖੋਲ੍ਹਣ ਲਈ 48 ਘੰਟੇ ਦਾ ਅਲਟੀਮੇਟਮ ਦਿੱਤਾ ਸੀ ਤੇ ਕਿਹਾ ਕਿ ਜੇਕਰ ਇਰਾਨ ਨੇ ਹਾਰਮੁਜ਼ ਰਸਤਾ ਨਾ ਖੋਲ੍ਹਿਆ ਤਾਂ ਅਮਰੀਕਾ ਇਰਾਨ ਦੇ ਪਾਵਰ ਪਲਾਂਟਾਂ ਨੂੰ ਉਡਾ ਦੇਵੇਗਾ। ਅਜਿਹੀ ਸਥਿਤੀ 'ਚ ਪਾਵਰ ਪਲਾਂਟਾਂ 'ਤੇ ਹਮਲਾ ਨਾ ਕਰਨਾ ਕਿਤੇ ਨਾ ਕਿਤੇ ਦੁਨੀਆ ਭਰ ਲਈ ਰਾਹਤ ਦੀ ਗੱਲ ਹੈ। ਹੁਣ ਦੇਖਣਾ ਹੋਵੇਗਾ ਕਿ ਦੋਵਾਂ ਧਿਰਾਂ ਵਿਚਾਲੇ ਚੱਲ ਰਹੀ ਗੱਲਬਾਤ ਜੰਗ ਨੂੰ ਖ਼ਤਮ ਕਰਦੀ ਹੈ ਜਾਂ ਆਉਣ ਵਾਲੇ ਸਮੇਂ 'ਚ ਹਮਲੇ ਹੋਰ ਤੇਜ਼ ਹੋਣਗੇ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਦੁੱਗਣੀ ਹੋਈ ਪੈਟਰੋਲ ਦੀ ਕੀਮਤ ! ਇਰਾਨ ਜੰਗ ਕਾਰਨ ਗੁਆਂਢੀ ਮੁਲਕ ਦਾ ਹੋਇਆ ਬੁਰਾ ਹਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫੜੀ ਗਈ YouTube 'ਵਿਊਜ਼ ਬਣਾਉਣ ਵਾਲੀ ਫੈਕਟਰੀ ! ਇੰਝ ਖਰੀਦੇ ਜਾਂਦੇ ਨੇ Views ਤੇ Likes, ਵੀਡੀਓ ਵਾਇਰਲ
NEXT STORY