ਇੰਟਰਨੈਸ਼ਨਲ ਡੈਸਕ- ਇਰਾਨ ਅਤੇ ਅਮਰੀਕਾ-ਇਜ਼ਰਾਈਲ ਵਿਚਕਾਰ ਦੀ ਜੰਗ ਸਿਰਫ਼ ਇਨ੍ਹਾਂ ਦੇਸ਼ਾਂ ਲਈ ਹੀ ਨਹੀਂ, ਸਗੋਂ ਪੂਰੀ ਦੁਨੀਆ ਲਈ ਮੁਸੀਬਤ ਬਣ ਗਈ ਹੈ ਜੋ ਗਲੋਬਲ ਪੱਧਰ 'ਤੇ ਆਰਥਿਕ ਸੁਨਾਮੀ ਲਿਆ ਸਕਦੀ ਹੈ। ਇਰਾਨ ਦੇ ਫੌਜੀ ਬੁਲਾਰੇ ਨੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੀ ਰਣਨੀਤੀ ਬਦਲ ਰਹੇ ਹਨ ਅਤੇ ਹੁਣ ਜਵਾਬੀ ਕਾਰਵਾਈ ਦੀ ਬਜਾਏ 'ਨਿਰੰਤਰ ਹਮਲਿਆਂ' ਦੀ ਨੀਤੀ ਅਪਣਾਉਣਗੇ।
ਇਸ ਤਣਾਅਪੂਰਨ ਸਥਿਤੀ, ਜਦੋਂ ਪੂਰੀ ਦੁਨੀਆ ਤੇਲ ਦੀ ਕਿੱਲਤ ਨਾਲ ਜੂਝ ਰਹੀ ਹੈ, ਇਰਾਨ ਨੇ ਕਿਹਾ ਹੈ ਕਿ ਦੁਨੀਆ 200 ਡਾਲਰ ਪ੍ਰਤੀ ਬੈਰਲ ਤੱਕ ਦੀ ਕੀਮਤ ਨਾਲ ਤੇਲ ਖਰੀਦਣ ਲਈ ਤਿਆਰ ਰਹੇ। ਉਨ੍ਹਾਂ ਅਨੁਸਾਰ ਤੇਲ ਦੀਆਂ ਕੀਮਤਾਂ ਖੇਤਰੀ ਸੁਰੱਖਿਆ 'ਤੇ ਨਿਰਭਰ ਕਰਦੀਆਂ ਹਨ, ਜਿਸ ਨੂੰ ਅਮਰੀਕਾ ਅਤੇ ਇਜ਼ਰਾਈਲ ਨੇ ਅਸਥਿਰ ਕਰ ਦਿੱਤਾ ਹੈ। ਇਰਾਨੀ ਫੌਜ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਅਮਰੀਕਾ, ਇਜ਼ਰਾਈਲ ਅਤੇ ਉਨ੍ਹਾਂ ਦੇ ਸਾਥੀ ਦੇਸ਼ਾਂ ਵੱਲ ਜਾਣ ਵਾਲੇ ਕਿਸੇ ਵੀ ਤੇਲ ਟੈਂਕਰ ਜਾਂ ਜਹਾਜ਼ ਨੂੰ ਲੰਘਣ ਨਹੀਂ ਦੇਣਗੇ। ਅਜਿਹੇ ਸਾਰੇ ਜਹਾਜ਼ ਉਨ੍ਹਾਂ ਦੇ ਨਿਸ਼ਾਨੇ 'ਤੇ ਹੋਣਗੇ।
ਇਹ ਵੀ ਪੜ੍ਹੋ- 2 ਕਰੋੜ ਵੋਟਾਂ 'ਤੇ ਚੱਲੇਗੀ ਕੈਂਚੀ ! ਟਰੰਪ ਦੀ ਡਿਮਾਂਡ ਨੇ ਖੜ੍ਹਾ ਕੀਤਾ ਨਵਾਂ 'ਮਸਲਾ'
ਖਾਮੇਨੇਈ ਦੀ ਮੌਤ ਮਗਰੋਂ ਬਦਲੇ ਦੀ ਕਾਰਵਾਈ ਦੀ ਰਣਨੀਤੀ ਛੱਡ ਕੇ ਇਰਾਨ ਹੁਣ ਦੁਸ਼ਮਣਾਂ 'ਤੇ ਲਗਾਤਾਰ ਹਮਲੇ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਰਾਨ ਦੀ ਇਸ ਧਮਕੀ ਤੋਂ ਬਾਅਦ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਹਲਚਲ ਤੇਜ਼ ਹੋ ਗਈ ਹੈ। ਜੇਕਰ ਤੇਲ 200 ਡਾਲਰ ਤੱਕ ਪਹੁੰਚਦਾ ਹੈ, ਤਾਂ ਭਾਰਤ ਸਮੇਤ ਕਈ ਵਿਕਾਸਸ਼ੀਲ ਦੇਸ਼ਾਂ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੁੱਗਣੀਆਂ ਹੋ ਸਕਦੀਆਂ ਹਨ, ਜਿਸ ਨਾਲ ਮਹਿੰਗਾਈ 'ਚ ਭਾਰੀ ਵਾਧਾ ਹੋਵੇਗਾ। ਗਲੋਬਲ ਸਟਾਕ ਮਾਰਕੀਟ ਪਹਿਲਾਂ ਹੀ ਗਿਰਾਵਟ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਨਵੀਂ ਧਮਕੀ ਨੇ ਨਿਵੇਸ਼ਕਾਂ ਦਾ ਡਰ ਹੋਰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਜੰਗਬੰਦੀ ਲਈ ਰਾਜ਼ੀ ਹੋਇਆ ਇਰਾਨ ! ਰਾਸ਼ਟਰਪਤੀ ਨੇ ਦੱਸਿਆ 'ਰਾਹ'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਗੁਰਮਤਿ ਸਮਾਗਮ 13,14 ਤੇ 15 ਮਾਰਚ ਨੂੰ
NEXT STORY