ਵਾਸ਼ਿੰਗਟਨ— ਅਮਰੀਕਾ ਅਤੇ ਉੱਤਰੀ ਕੋਰੀਆ ਵਿਚਕਾਰ ਛਿੜੀ ਜ਼ੁਬਾਨੀ ਜੰਗ ਤੋਂ ਬਾਅਦ ਪਹਿਲੀ ਵਾਰ ਟਰੰਪ ਤੇ ਕਿਮ ਜੋਂਗ ਉਨ ਮੁਲਾਕਾਤ ਕਰਨਗੇ। ਦੱਖਣੀ ਕੋਰੀਆ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਮਈ ਤਕ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਨੂੰ ਮਿਲਣ ਲਈ ਹਾਮੀ ਭਰ ਦਿੱਤੀ ਹੈ, ਉੱਥੇ ਹੀ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਦੋਵੇਂ ਨੇਤਾਵਾਂ ਦੀ ਮੁਲਾਕਾਤ ਹੋਣੀ ਹੈ ਪਰ ਸਮਾਂ ਅਤੇ ਸਥਾਨ ਤੈਅ ਹੋਣਾ ਅਜੇ ਬਾਕੀ ਹੈ। ਦੱਖਣੀ ਕੋਰੀਆ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਚੁੰਗ ਇਉਈ-ਯੋਂਗ ਨੇ ਟਰੰਪ ਅਤੇ ਉਨ੍ਹਾਂ ਦੀ ਰਾਸ਼ਟਰੀ ਸੁਰੱਖਿਆ ਟੀਮ ਦੇ ਨਾਲ ਛੋਟੀ ਜਿਹੀ ਮੁਲਾਕਾਤ ਮਗਰੋਂ ਇਸ ਦੀ ਘੋਸ਼ਣਾ ਕੀਤੀ। ਚੁੰਗ ਉੱਤਰੀ ਕੋਰੀਆ ਨਾਲ ਹੋਈ ਗੱਲਬਾਤ ਨਾਲ ਅਮਰੀਕਾ ਨੂੰ ਜਾਣੂ ਕਰਵਾਉਣ ਅਤੇ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ।
ਟਰੰਪ ਨੂੰ ਜਲਦੀ ਮਿਲਣਾ ਚਾਹੁੰਦੇ ਹਨ ਕਿਮ ਜੋਂਗ—
ਬਿਆਨ ਪੜ੍ਹਦੇ ਹੋਏ ਚੁੰਗ ਨੇ ਕਿਹਾ ਕਿ ਉੱਤਰੀ ਕੋਰੀਆਈ ਨੇਤਾ ਨੇ ਜਿੰਨੀ ਜਲਦੀ ਸੰਭਵ ਹੋ ਸਕੇ, ਰਾਸ਼ਟਰਪਤੀ ਟਰੰਪ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਹੈ। ਚੁੰਗ ਨੇ ਉੱਤਰੀ ਕੋਰੀਆ ਦੇ ਵਿਵਹਾਰ 'ਚ ਨਰਮੀ ਆਉਣ ਦਾ ਸਿਹਰਾ ਟਰੰਪ ਦੀ ਅਗਵਾਈ ਅਤੇ ਕੌਮਾਂਤਰੀ ਇਕਜੁੱਟਤਾ ਦੀ ਮਦਦ ਨਾਲ ਅਪਣਾਈ ਗਈ ਵਧੇਰੇ ਦਬਾਅ ਦੀ ਨੀਤੀ ਨੂੰ ਦਿੱਤਾ ਹੈ। ਉੱਤਰੀ ਕੋਰੀਆਈ ਨੇਤਾ ਨਾਲ ਆਪਣੀ ਬੈਠਕ 'ਚ ਚੁੰਗ ਨੇ ਕਿਹਾ ਕਿ ਟਰੰਪ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਲੈ ਕੇ ਵਚਨਬੱਧ ਹੈ। ਉਨ੍ਹਾਂ ਕਿਹਾ,''ਕਿਮ ਨੇ ਕਿਹਾ ਹੈ ਕਿ ਉੱਤਰੀ ਕੋਰੀਆ ਭਵਿੱਖ 'ਚ ਕਿਸੇ ਪ੍ਰਮਾਣੂ ਜਾਂ ਮਿਜ਼ਾਇਲ ਪ੍ਰੀਖਣ ਤੋਂ ਪਰਹੇਜ਼ ਕਰੇਗਾ। ਉਹ ਸਮਝਦੇ ਹਨ ਕਿ ਉੱਤਰੀ ਕੋਰੀਆ ਅਤੇ ਅਮਰੀਕਾ ਦੇ ਵਿਚਕਾਰ ਹੋਣ ਵਾਲੀ ਸਾਂਝੀ ਫੌਜ ਮੁਹਿੰਮ ਜਾਰੀ ਰਹਿਣੀ ਚਾਹੀਦੀ ਹੈ।'' ਉਨ੍ਹਾਂ ਨੇ ਜਿੰਨੀ ਜਲਦੀ ਸੰਭਵ ਹੋ ਸਕੇ ਟਰੰਪ ਨਾਲ ਮਿਲਣ ਦੀ ਇੱਛਾ ਪ੍ਰਗਟ ਕੀਤੀ।
ਚੁੰਗ ਨੇ ਕਿਹਾ,''ਰਾਸ਼ਟਰਪਤੀ ਟਰੰਪ ਨੇ ਗੱਲਬਾਤ ਦੀ ਪ੍ਰਸ਼ੰਸਾ ਕੀਤੀ ਹੈ ਅਤੇ ਕਿਹਾ ਕਿ ਉਹ ਮਈ ਤਕ ਕਿਮ ਜੋਂਗ ਉਨ ਨਾਲ ਮਿਲ ਕੇ ਸਥਾਈ ਪ੍ਰਮਾਣੂ ਨਿਸ਼ਸਤਰੀਕਰਣ ਹਾਸਲ ਕਰਨਗੇ।'' ਅਮਰੀਕਾ, ਜਾਪਾਨ ਅਤੇ ਦੁਨੀਆ ਦੇ ਹੋਰ ਸਾਂਝੀਦਾਰਾਂ ਸਮੇਤ ਕੋਰੀਆ ਗਣਰਾਜ ਭਾਵ (ਦੱਖਣੀ ਕੋਰੀਆ) ਕੋਰੀਆਈ ਪ੍ਰਾਇਦੀਪ ਦੇ ਪੂਰੀ ਤਰ੍ਹਾਂ ਨਿਸ਼ਸਤਰੀਕਰਣ ਲਈ ਵਚਨਬੱਧ ਹੈ। ਉਨ੍ਹਾਂ ਨੇ ਕਿਹਾ ਕਿ ਟਰੰਪ ਦੇ ਨਾਲ-ਨਾਲ ਅਸੀਂ ਵੀ ਸ਼ਾਂਤੀਪੂਰਣ ਹੱਲ ਲਈ ਰਣਨੀਤਕ ਪ੍ਰਕਿਰਿਆ ਜਾਰੀ ਰੱਖਣ ਨੂੰ ਲੈ ਕੇ ਆਸਵੰਦ ਹਾਂ।
ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਸਾਰਾ ਸੈਂਡਰਸ ਨੇ ਕਿਹਾ,''ਅਸੀਂ ਉੱਤਰੀ ਕੋਰੀਆ ਦੇ ਪ੍ਰਮਾਣੂ ਨਿਸ਼ਸਤਰੀਕਰਣ ਨੂੰ ਲੈ ਕੇ ਉਤਸ਼ਾਹਿਤ ਹਾਂ। ਇਸ ਦੌਰਾਨ ਸਾਰੀਆਂ ਰੋਕਾਂ ਅਤੇ ਵਧੇਰੇ ਦਬਾਅ ਜਾਰੀ ਰਹਿਣੇ ਚਾਹੀਦੇ ਹਨ।''
ਉੱਤਰੀ ਕੋਰੀਆ ਨੇ ਕੀਤੇ ਪ੍ਰਮਾਣੂ ਪ੍ਰੀਖਣ—
* ਤੁਹਾਨੂੰ ਦੱਸ ਦਈਏ ਕਿ ਉੱਤਰੀ ਕੋਰੀਆ ਹਾਈਡ੍ਰੋਜਨ ਬੰਬ ਸਮੇਤ 6 ਨਿਊਕਲੀਅਰ ਟੈੱਸਟ ਕਰ ਚੁੱਕਾ ਹੈ।
* ਇਸ ਸਾਲ ਅਪ੍ਰੈਲ 'ਚ ਕਿਮ ਜੋਂਗ ਨੇ ਸਮੁੰਦਰ 'ਚ ਲਾਈਵ ਗੋਲੀਬਾਰੀ ਕਰਵਾਈ ਸੀ। ਇਸ ਨੂੰ ਉੱਤਰੀ ਕੋਰੀਆ ਦਾ ਹੁਣ ਤਕ ਦਾ ਸਭ ਤੋਂ ਵੱਡਾ ਫੌਜੀ ਅਭਿਆਸ ਕਿਹਾ ਗਿਆ ਸੀ।
* ਦੋ ਸਾਲ 'ਚ ਉੱਤਰੀ ਕੋਰੀਆ ਨੇ 21 ਵਾਰ ਮਿਜ਼ਾਇਲ ਟੈੱਸਟ ਕੀਤਾ ਹੈ, ਇਸ 'ਚੋਂ 4 ਅਸਫਲ ਰਹੇ।
* ਉੱਤਰੀ ਕੋਰੀਆ ਨੇ ਪਿਛਲੇ 33 ਸਾਲਾਂ 'ਚ 150 ਮਿਜ਼ਾਇਲਾਂ ਅਤੇ ਨਿਊਕਲੀਅਰ ਟੈੱਸਟ ਕੀਤੇ ਹਨ।
* ਇਸ ਸਾਲ ਉੱਤਰੀ ਕੋਰੀਆ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਇਲ ਦੇ ਦੋ ਟੈੱਸਟ ਕਰ ਚੁੱਕਾ ਹੈ, ਜਿਸ ਦੀ ਪਹੁੰਚ 13 ਹਜ਼ਾਰ ਕਿਲੋ ਮੀਟਰ ਤਕ ਹੈ ਅਤੇ ਇਸ 'ਚ ਅਮਰੀਕਾ ਵੀ ਆਉਂਦਾ ਹੈ।
ਮਹਾਤਮਾ ਗਾਂਧੀ ਦੇ ਦਸਤਖਤ ਵਾਲੀ ਦੁਰਲੱਭ ਤਸਵੀਰ ਹੋਈ ਨੀਲਾਮ
NEXT STORY