ਖਾਰਟੂਮ- ਸੂਡਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪੱਛਮੀ ਸੁੂਡਾਨ ਦੇ ਉੱਤਰੀ ਕੋਰਡੋਫਾਨ ਰਾਜ ਦੇ ਅਲ ਓਬੇਦ ਸ਼ਹਿਰ ਦੀ ਕੇਂਦਰੀ ਜੇਲ੍ਹ 'ਤੇ ਡਰੋਨ ਹਮਲੇ ਹੋਏ। ਇਨ੍ਹਾਂ ਹਮਲਿਆਂ ਵਿਚ ਘੱਟੋ-ਘੱਟ 19 ਕੈਦੀ ਮਾਰੇ ਗਏ ਅਤੇ 45 ਤੋਂ ਵੱਧ ਜ਼ਖਮੀ ਹੋ ਗਏ। ਇਹ ਜਾਣਕਾਰੀ ਇੱਕ ਡਾਕਟਰੀ ਸਰੋਤ ਅਤੇ ਚਸ਼ਮਦੀਦਾਂ ਨੇ ਦਿੱਤੀ। ਅਲ ਓਬੈਦ ਹਸਪਤਾਲ ਦੇ ਇੱਕ ਮੈਡੀਕਲ ਸੂਤਰ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ 19 ਲਾਸ਼ਾਂ ਅਤੇ 45 ਜ਼ਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।
ਜੇਲ੍ਹ ਦੀ ਇਮਾਰਤ ਦੇ ਨੇੜੇ ਮੌਜੂਦ ਇੱਕ ਚਸ਼ਮਦੀਦ ਗਵਾਹ ਨੇ ਕਿਹਾ, "ਤਿੰਨ ਡਰੋਨਾਂ ਨੇ ਪੰਜ ਮਿਜ਼ਾਈਲਾਂ ਦਾਗੀਆਂ, ਜਿਨ੍ਹਾਂ ਵਿੱਚੋਂ ਤਿੰਨ ਸਿੱਧੀਆਂ ਜੇਲ੍ਹ ਦੀ ਇਮਾਰਤ ਅਤੇ ਉਸ ਖੇਤਰ 'ਤੇ ਡਿੱਗੀਆਂ ਜਿੱਥੇ ਕੈਦੀ ਰਹਿ ਰਹੇ ਸਨ।" ਇੱਕ ਹੋਰ ਚਸ਼ਮਦੀਦ ਗਵਾਹ ਨੇ ਕਿਹਾ, "ਜੇਲ੍ਹ ਦੇ ਅੰਦਰ ਰਾਹਤ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ ਅਤੇ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਗਿਣਤੀ ਸਰਕਾਰੀ ਅੰਕੜਿਆਂ ਤੋਂ ਵੱਧ ਹੋ ਸਕਦੀ ਹੈ।" ਇਸ ਘਟਨਾ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ-ਤੜਕਸਾਰ ਵਾਪਰਿਆ ਬੱਸ ਹਾਦਸਾ, 8 ਲੋਕਾਂ ਦੀ ਦਰਦਨਾਕ ਮੌਤ
ਦੱਸਿਆ ਜਾ ਰਿਹਾ ਹੈ ਕਿ ਅਰਧ ਸੈਨਿਕ ਬਲ ਰੈਪਿਡ ਸਪੋਰਟ ਫੋਰਸਿਜ਼ (RSF) ਨੇ ਹਾਲ ਹੀ ਵਿੱਚ ਸੁੂਡਾਨੀ ਆਰਮਡ ਫੋਰਸਿਜ਼ (SAF) ਦੁਆਰਾ ਨਿਯੰਤਰਿਤ ਖੇਤਰਾਂ ਵਿੱਚ ਫੌਜੀ ਠਿਕਾਣਿਆਂ ਅਤੇ ਮੁੱਖ ਸਹੂਲਤਾਂ 'ਤੇ ਡਰੋਨ ਹਮਲੇ ਤੇਜ਼ ਕਰ ਦਿੱਤੇ ਹਨ, ਜਿਸ ਵਿੱਚ ਅਲ ਓਬੈਦ ਵੀ ਸ਼ਾਮਲ ਹੈ। ਸਥਾਨਕ ਮੀਡੀਆ ਅਨੁਸਾਰ ਆਰ.ਐਸ.ਐਫ ਨੇ ਸੱਤਵੇਂ ਦਿਨ ਵੀ ਪੋਰਟ ਸੁੂਡਾਨ 'ਤੇ ਡਰੋਨ ਹਮਲੇ ਜਾਰੀ ਰੱਖੇ। ਇਹ ਸ਼ਹਿਰ ਮਈ 2023 ਤੋਂ ਦੇਸ਼ ਦੀ ਪ੍ਰਸ਼ਾਸਕੀ ਰਾਜਧਾਨੀ ਬਣ ਗਿਆ ਹੈ। ਹਾਲਾਂਕਿ RSF ਨੇ ਇਸ ਹਮਲੇ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਗੌਰਤਲਬ ਹੈ ਕਿ ਅਪ੍ਰੈਲ 2023 ਦੇ ਮੱਧ ਤੋਂ ਸੁੂਡਾਨ ਵਿੱਚ SAF ਅਤੇ RSF ਵਿਚਕਾਰ ਇੱਕ ਭਿਆਨਕ ਟਕਰਾਅ ਚੱਲ ਰਿਹਾ ਹੈ, ਜਿਸ ਵਿੱਚ ਹੁਣ ਤੱਕ ਹਜ਼ਾਰਾਂ ਲੋਕ ਮਾਰੇ ਜਾ ਚੁੱਕੇ ਹਨ। ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ ਅਨੁਸਾਰ ਇਸ ਸੰਘਰਸ਼ ਕਾਰਨ 15 ਮਿਲੀਅਨ ਤੋਂ ਵੱਧ ਲੋਕ ਬੇਘਰ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿ PM ਨੇ ਜੰਗਬੰਦੀ ਲਈ ਅਮਰੀਕਾ, ਚੀਨ, ਸਾਊਦੀ ਅਰਬ ਤੇ ਤੁਰਕੀ ਦਾ ਕੀਤਾ ਧੰਨਵਾਦ
NEXT STORY