ਸੂਡਾਨ : ਸੂਡਾਨ ਵਿੱਚ ਜਾਰੀ ਗ੍ਰਹਿ ਯੁੱਧ ਦੌਰਾਨ ਮਾਸੂਮ ਬੱਚਿਆਂ ਨੂੰ ਨਿਸ਼ਾਨਾ ਬਣਾਉਣ ਦਾ ਇੱਕ ਬੇਹੱਦ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਸੂਡਾਨ ਦੇ ਉੱਤਰ ਕੋਰਡੋਫਾਨ ਇਲਾਕੇ ਦੇ ਅਲ-ਰਹਾਦ ਸ਼ਹਿਰ ਵਿੱਚ ਇੱਕ ਮਸਜਿਦ 'ਤੇ ਕੀਤੇ ਗਏ ਡਰੋਨ ਹਮਲੇ ਵਿੱਚ 2 ਬੱਚਿਆਂ ਦੀ ਮੌਤ ਹੋ ਗਈ ਅਤੇ 13 ਹੋਰ ਲੋਕ ਜ਼ਖਮੀ ਹੋ ਗਏ।
ਕੁਰਾਨ ਪੜ੍ਹ ਰਹੇ ਸਨ ਬੱਚੇ
ਜਾਣਕਾਰੀ ਅਨੁਸਾਰ, ਇਹ ਹਮਲਾ ਬੁੱਧਵਾਰ ਤੜਕੇ ਉਸ ਸਮੇਂ ਹੋਇਆ ਜਦੋਂ ਬੱਚੇ ਮਸਜਿਦ ਦੇ ਅੰਦਰ ਬੈਠ ਕੇ ਕੁਰਾਨ ਪੜ੍ਹ ਰਹੇ ਸਨ। ਸੂਡਾਨ ਡਾਕਟਰਜ਼ ਨੈੱਟਵਰਕ ਨੇ ਦੱਸਿਆ ਕਿ ਇਹ ਡਰੋਨ ਹਮਲਾ ਪੈਰਾਮਿਲਟਰੀ ਰੈਪਿਡ ਸਪੋਰਟ ਫੋਰਸਿਜ਼ (RSF) ਵੱਲੋਂ ਕੀਤਾ ਗਿਆ ਹੈ। ਨੈੱਟਵਰਕ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕਰਦਿਆਂ ਇਸ ਨੂੰ ਧਾਰਮਿਕ ਸਥਾਨਾਂ ਦੀ ਪਵਿੱਤਰਤਾ ਨੂੰ ਠੇਸ ਪਹੁੰਚਾਉਣ ਵਾਲਾ ਕਦਮ ਦੱਸਿਆ ਹੈ।
ਧਾਰਮਿਕ ਸਥਾਨਾਂ ਨੂੰ ਬਣਾਇਆ ਜਾ ਰਿਹਾ ਨਿਸ਼ਾਨਾ
ਸੂਡਾਨ ਵਿੱਚ ਇਬਾਦਤਗਾਹਾਂ 'ਤੇ ਹਮਲੇ ਇੱਕ 'ਸਿਸਟਮੈਟਿਕ ਪੈਟਰਨ' ਦਾ ਹਿੱਸਾ ਬਣ ਗਏ ਹਨ। ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 15 ਤੋਂ ਵੱਧ ਮਸਜਿਦਾਂ ਅਤੇ 165 ਤੋਂ ਵੱਧ ਚਰਚ ਤਬਾਹ ਜਾਂ ਬੰਦ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਵੀ ਇੱਕ ਡਰੋਨ ਹਮਲੇ ਵਿੱਚ 24 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿੱਚ 8 ਬੱਚੇ ਸ਼ਾਮਲ ਸਨ।
ਭਿਆਨਕ ਗ੍ਰਹਿ ਯੁੱਧ ਦੀ ਮਾਰ ਹੇਠ ਸੂਡਾਨ
ਸੂਡਾਨ ਵਿੱਚ ਅਪ੍ਰੈਲ 2023 ਤੋਂ ਫੌਜ ਅਤੇ RSF ਵਿਚਾਲੇ ਲੜਾਈ ਚੱਲ ਰਹੀ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅੰਕੜਿਆਂ ਮੁਤਾਬਕ, ਇਸ ਜੰਗ ਵਿੱਚ ਹੁਣ ਤੱਕ ਲਗਭਗ 40,000 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਅਤੇ 1 ਕਰੋੜ 20 ਲੱਖ ਤੋਂ ਵੱਧ ਲੋਕ ਬੇਘਰ ਹੋ ਗਏ ਹਨ। ਹਾਲਾਂਕਿ, ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਸੰਪਰਕ ਨਾ ਹੋਣ ਕਾਰਨ ਮੌਤਾਂ ਦਾ ਅਸਲੀ ਅੰਕੜਾ ਇਸ ਤੋਂ ਕਿਤੇ ਜ਼ਿਆਦਾ ਹੋ ਸਕਦਾ ਹੈ।
ਪਿਓ ਨੇ ਗੋਲੀ ਮਾਰ ਕੇ ਆਪਣੀ ਹੀ ਧੀ ਦਾ ਕੀਤਾ ਕਤਲ, ਟਰੰਪ 'ਤੇ ਬਹਿਸ ਬਣੀ ਮੌਤ ਦੀ ਵਜ੍ਹਾ!
NEXT STORY