ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚ ਸਥਿਤ ਭਾਰਤੀ ਦੂਤਾਵਾਸ 'ਤੇ ਡਰੋਨ ਉੱਡਦਾ ਹੋਇਆ ਦੇਖਿਆ ਗਿਆ ਹੈ। ਇਸ ਮਗਰੋਂ ਭਾਰਤ ਨੇ ਇਸ ਮਾਮਲੇ ਨੂੰ ਪਾਕਿਸਤਾਨੀ ਅਧਿਕਾਰੀਆਂ ਸਾਹਮਣੇ ਚੁੱਕਦੇ ਹੋਏ ਸਖ਼ਤ ਵਿਰੋਧ ਦਰਜ ਕਰਾਇਆ ਹੈ। ਇਹ ਡਰੋਨ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਰਿਹਾਇਸ਼ ਉੱਪਰ ਉੱਡਦਾ ਦੇਖਿਆ ਗਿਆ ਸੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜਦੋਂ ਪਾਕਿਸਤਾਨ ਵਿਚ ਭਾਰਤੀ ਮਿਸ਼ਨ ਦੇ ਅੰਦਰ ਡਰੋਨ ਨਜ਼ਰ ਆਇਆ। ਇਸਲਾਮਾਬਾਦ ਦੇ ਬਹੁਤ ਜ਼ਿਆਦਾ ਸੁਰੱਖਿਅਤ ਖੇਤਰ ਵਿਚ ਅਜਿਹੀ ਘਟਨਾ ਨਾਲ ਭਾਰਤੀ ਮਿਸ਼ਨ ਦੇ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ।
26 ਜੂਨ ਨੂੰ ਦਿੱਸਿਆ ਸੀ ਡਰੋਨ
ਰਿਪੋਰਟ ਮੁਤਾਬਕ ਇਹ ਘਟਨਾ 26 ਜੂਨ ਦੀ ਹੈ। ਡਰੋਨ ਦੇ ਦਿਸਣ ਵੇਲੇ ਭਾਰਤੀ ਮਿਸ਼ਨ ਦੇ ਅੰਦਰ ਇਕ ਪ੍ਰੋਗਰਾਮ ਚੱਲ ਰਿਹਾ ਸੀ। ਹੁਣ ਤੱਕ ਇਸ ਗੱਲ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਉਹ ਡਰੋਨ ਕਿੱਥੋਂ ਆਇਆ ਸੀ ਅਤੇ ਇਸ ਤੋਂ ਭਾਰਤੀ ਦੂਤਾਵਾਸ ਦੀ ਸੁਰੱਖਿਆ ਨੂੰ ਕੋਈ ਖਤਰਾ ਤਾਂ ਨਹੀਂ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫ਼ਤ : ਆਸਟ੍ਰੇਲੀਆ ਨੇ ਘਟਾਈ ਯਾਤਰੀਆਂ ਦੀ ਨਿਰਧਾਰਤ ਗਿਣਤੀ
ਜੰਮੂ ਹਵਾਈ ਅੱਡੇ ਦੀ ਘਟਨਾ ਤੋਂ ਅਲਰਟ
ਸੰਜੋਗ ਦੀ ਗੱਲ ਹੈ ਕਿ ਉਸੇ ਤਾਰੀਖ਼ ਨੂੰ ਜੰਮੂ ਸਥਿਤ ਭਾਰਤੀ ਹਵਾਈ ਸੈਨਾ ਦੇ ਅੱਡੇ 'ਤੇ ਡਰੋਨ ਨਾਲ ਵਿਸਫੋਟਕ ਧਮਾਕੇ ਕੀਤੇ ਗਏ ਸਨ। 27 ਜੂਨ ਨੂੰ ਭਾਰਤੀ ਹਵਾਈ ਸੈਨਾ ਨੇ ਇਸ ਧਮਾਕੇ ਦੀ ਜਾਣਕਾਰੀ ਦਿੱਤੀ ਸੀ। ਉਸ ਹਮਲੇ ਵਿਚ ਵੀ ਪਾਕਿਸਤਾਨੀ ਅੱਤਵਾਦੀਆਂ ਦਾ ਹੱਥ ਹੋਣ ਦਾ ਖਦਸ਼ਾ ਜਤਾਇਆ ਗਿਆ ਸੀ। ਜਾਂਚ ਵਿਚ ਪਤਾ ਚੱਲਿਆ ਸੀ ਕਿ ਜੰਮੂ ਹਵਾਈ ਅੱਡੇ 'ਤੇ ਹਮਲੇ ਲਈ ਮਿਲਟਰੀ ਗ੍ਰੇਡ ਦੇ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ।
ਕੋਰੋਨਾ ਆਫ਼ਤ : ਆਸਟ੍ਰੇਲੀਆ ਨੇ ਘਟਾਈ ਯਾਤਰੀਆਂ ਦੀ ਨਿਰਧਾਰਤ ਗਿਣਤੀ
NEXT STORY