ਦੁਬਈ (ਭਾਸ਼ਾ): ਦੁਬਈ ’ਚ ਰਹਿਣ ਵਾਲੇ ਕੇਰਲ ਦੇ 14 ਸਾਲਾ ਸਰਨ ਸ਼ਸ਼ੀਕੁਮਾਰ ਨੇ ਗਣਤੰਤਰ ਦਿਵਸ ਮੌਕੇ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਤੋਹਫੇ ਵਜੋਂ ਦੇਣ ਲਈ ਉਨ੍ਹਾਂ ਦਾ ਛੇ-ਪੱਧਰੀ ਸਟੈਂਸਿਲ ਚਿੱਤਰ ਬਣਾਇਆ ਸੀ। ਸਰਨ ਨੂੰ ਹੁਣ ਪ੍ਰਧਾਨ ਮੰਤਰੀ ਵਲੋਂ ਇਕ ਪ੍ਰਸ਼ੰਸਾ ਪੱਤਰ ਪ੍ਰਾਪਤ ਹੋਇਆ ਹੈ, ਜਿਸ ’ਚ ਕਿਹਾ ਗਿਆ ਹੈ ਕਿ ਇਹ ਚਿੱਤਰ ਰਾਸ਼ਟਰ ਪ੍ਰਤੀ ਉਨ੍ਹਾਂ ਦੇ ਪਿਆਰ ਅਤੇ ਸਨੇਹ ਨੂੰ ਦਰਸਾਉਂਦਾ ਹੈ।

90 ਸੈਂਟੀਮੀਟਰ x 90 ਸੈਂਟੀਮੀਟਰ ਆਕਾਰ ਵਾਲੇ ਇਸ ਚਿੱਤਰ ਨੂੰ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ਦੀ ਯਾਤਰਾ ਦੌਰਾਨ ਭਾਰਤ ਦੇ ਵਿਦੇਸ਼ ਰਾਜ ਮੰਤਰੀ ਅਤੇ ਸੰਸਦੀ ਮਾਮਲਿਆਂ ਦੇ ਮੰਤਰੀ ਵੀ. ਮੁਰਲੀਧਰਨ ਨੂੰ ਸੌਂਪ ਦਿੱਤਾ ਸੀ ਤਾਂ ਕਿ ਇਸ ਨੂੰ ਪ੍ਰਧਾਨ ਮੰਤਰੀ ਮੋਦੀ ਨੂੰ ਭੇਂਟ ਕੀਤਾ ਜਾ ਸਕੇ। ਜਨਵਰੀ ਵਿਚ ਗਲਫ ਨਿਊਜ ਨੇ ਇਸ ਸੰਬੰਧੀ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਭੁਲੱਥ ਵਾਸੀ ਗੁਰਪ੍ਰੀਤ ਸਿੰਘ ਦੀ ਅਮਰੀਕਾ 'ਚ ਸੜਕ ਹਾਦਸੇ 'ਚ ਮੌਤ
ਪੀ.ਐੱਮ. ਮੋਦੀ ਨੇ ਕੀਤਾ ਧੰਨਵਾਦ
ਇਸ ਚਿੱਤਰ ਨੂੰ ਪ੍ਰਾਪਤ ਕਰਨ ਮਗਰੋਂ ਪੀ.ਐੱਮ. ਨਰਿੰਦਰ ਮੋਦੀ ਨੇ ਸਰਨ ਨੂੰ ਇਕ ਪੱਤਰ ਭੇਜਿਆ, ਜਿਸ ਵਿਚ ਉਹਨਾਂ ਨੇ ਧੰਨਵਾਦ ਕੀਤਾ ਅਤੇ ਉਸ ਦੀ ਰਚਨਾਤਮਕਤਾ ਦੀ ਤਾਰੀਫ਼ ਕੀਤੀ। ਸਰਨ ਦੇ ਪਿਤਾ ਸ਼ਸ਼ੀਕੁਮਾਰ ਜੀ. ਨੇ ਗਲਫ ਨਿਊਜ਼ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਦਫਤਰ ਨੇ ਵੀਰਵਾਰ ਨੂੰ ਇਸ ਪ੍ਰਸ਼ੰਸਾ ਪੱਤਰ ਦੀ ਸਕੈਨ ਕਾਪੀ ਈਮੇਲ ਕੀਤੀ ਸੀ। ਪੱਤਰ ਵਿਚ ਸਰਨ ਵੱਲੋਂ ਭੇਜੇ ਗਈ ਸੁੰਦਰ ਚਿੱਤਰ ਲਈ ਧੰਨਵਾਦ ਪ੍ਰਗਟ ਕੀਤਾ ਗਿਆ ਹੈ। ਪੱਤਰ ਵਿਚ ਕਿਹਾ ਗਿਆ ਹੈਕਿ ਕਲਾ ਸਾਡੇ ਅੰਦਰੂਨੀ ਵਿਚਾਰਾਂ ਅਤੇ ਭਾਵਨਾਵਾਂ ਨੂੰ ਜ਼ਾਹਰ ਕਰਨ ਅਤੇ ਸਾਡੀ ਕਲਪਨਾ ਨੂੰ ਰਚਨਾਤਮਕਤਾ ਨਾਲ ਜੋੜ ਦਾ ਇਕ ਪ੍ਰਭਾਵੀ ਮਾਧਿਅਮ ਹੈ। ਤੁਹਾਡੇ ਦੁਆਰਾ ਬਣਾਈ ਗਈ ਪੇਂਟਿੰਗ ਕਲਾ ਦੇ ਪ੍ਰਤੀ ਤੁਹਾਡੀ ਵਚਨਬੱਧਤਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ। ਨਾਲ ਹੀ ਰਾਸ਼ਟਰ ਪ੍ਰਤੀ ਤੁਹਾਡੇ ਪਿਆਰ ਨੂੰ ਰੌਸ਼ਨ ਕਰਦੀ ਹੈ।

ਮੋਦੀ ਨੇ ਆਪਣੇ ਦਸਤਖ਼ਤ ਦੇ ਨਾਲ ਪੱਤਰ ਦੀ ਸਮਾਪਤੀ ਕਰਨ ਤੋਂ ਪਹਿਲਾਂ ਲਿਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਆਪਣੇ ਕਲਾਤਮਕ ਕੌਸ਼ਲ ਨੂੰ ਆਉਣ ਵਾਲੇ ਸਾਲਾਂ ਵਿਚ ਸ਼ਾਨਦਾਰ ਉੱਚ ਪੱਧਰ ਤੱਕ ਲਿਜਾਓਗੇ। ਤੁਸੀਂ ਇਸੇ ਤਰ੍ਹਾਂ ਸੁੰਦਰ ਤਸਵੀਰ ਬਣਾਉਣਾ ਜਾਰੀ ਰੱਖੋ ਅਤੇ ਅਕਾਦਮਿਕ ਖੇਤਰ ਵਿਚ ਵੀ ਤਰੱਕੀ ਹਾਸਲ ਕਰੋ। ਇਕ ਉੱਜਵਲ ਅਤੇ ਸਫਲ ਭਵਿੱਖ ਲਈ ਤੁਹਾਨੂੰ ਸ਼ੁੱਭਕਾਮਨਾਵਾਂ। ਉੱਧਰ ਸਰਨ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਸ਼ੁੱਕਰਵਾਰ ਨੂੰ ਈਮੇਲ ਹਾਸਲ ਹੋਣ ਦੇ ਬਾਅਦ ਕਾਫੀ ਖੁਸ਼ ਹੈ। ਭਾਰਤੀ ਪ੍ਰਧਾਨ ਮੰਤਰੀ ਦਾ ਬਹੁਤਾ ਵੱਡਾ ਪ੍ਰਸ਼ੰਸਕ ਹੋਣ ਦੇ ਨਾਤੇ ਮੈਂ ਇਸ ਨੂੰ ਬਹੁਤ ਵੱਡੀ ਉਪਲਬਧੀ ਮੰਨਦਾ ਹਾਂ।
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਮਿਸ਼ਨ ਨੂੰ ਸਮਰਪਿਤ ਵਿਸ਼ੇਸ਼ ਜ਼ੂਮ ਕਾਨਫਰੰਸ 28 ਫ਼ਰਵਰੀ ਨੂੰ
NEXT STORY