ਦੁਬਈ (ਬਿਊਰੋ): ਕੋਵਿਡ-19 ਮਹਾਮਾਰੀ ਨੂੰ ਫੈਲਣ ਤੋਂ ਰੋਕਣ ਲਈ ਬਚਾਅ ਦੇ ਤਹਿਤ ਜ਼ਿਆਦਾਤਰ ਦੇਸ਼ ਲਾਕਡਾਊਨ ਹੋ ਚੁੱਕੇ ਹਨ। ਇਸ ਦੌਰਾਨ ਆਮ ਜਨਤਾ ਅਤੇ ਪੁਲਸ ਵਿਚਾਲੇ ਵਾਪਰਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਇਹਨਾਂ ਵਿਚੋਂ ਇਕ ਦਿਲਚਸਪ ਮਾਮਲਾ ਦੁਬਈ ਦਾ ਸਾਹਮਣਾ ਆਇਆ ਹੈ। ਇੱਥੇ ਸਾਵਧਾਨੀ ਦੇ ਤਹਿਤ ਚੱਲ ਰਹੇ ਲਾਕਡਾਊਨ ਦੇ ਵਿਚ ਇਕ ਸ਼ਖਸ ਨੇ ਦੁਬਈ ਪੁਲਸ ਨੂੰ ਅਜੀਬ ਅਤੇ ਮਜ਼ੇਦਾਰ ਸਵਾਲ ਪੁੱਛ ਕੇ ਹੈਰਾਨ ਕਰ ਦਿੱਤਾ।
ਅਸਲ ਵਿਚ ਲਾਕਡਾਊਨ ਦੌਰਾਨ ਕਿਸੇ ਨਾਗਰਿਕ ਨੂੰ ਵਿਸ਼ੇਸ਼ ਸਮੱਸਿਆ ਨਾ ਹੋਵੇ ਇਸ ਲਈ ਦੁਬਈ ਪੁਲਸ ਨੇ 24 ਘੰਟੇ ਲਈ ਮੁਕੰਮਲ ਬੰਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਬੰਦ ਮੁਹਿੰਮ ਨੂੰ ਲੈ ਕੇ ਪੁਲਸ ਦਾ ਇਕ ਸੀਨੀਅਰ ਅਧਿਕਾਰੀ ਇਕ ਰੇਡੀਓ ਪ੍ਰੋਗਰਾਮ ਵਿਚ ਲੋਕਾਂ ਦੀਆਂ ਸਮੱਸਿਆਵਾਂ ਅਤੇ ਸਵਾਲਾਂ ਦੇ ਜਵਾਬ ਦੇ ਰਿਹਾ ਸੀ। ਉਦੋਂ ਇਕ ਕਾਲਰ ਨੇ ਪੁੱਛਿਆ,''ਉਸ ਦੀਆਂ 2 ਪਤਨੀਆਂ ਹਨ। ਕੀ ਉਸ ਨੂੰ ਦੋਹਾਂ ਪਤਨੀਆਂ ਦੇ ਘਰ ਵਿਚ ਆਉਣ-ਜਾਣ ਦੀ ਇਜਾਜ਼ਤ ਮਿਲ ਸਕਦੀ ਹੈ।'' ਇਸ 'ਤੇ ਅਧਿਕਾਰੀ ਹੱਸ ਪਿਆ ਅਤੇ ਬੋਲਿਆ,''ਦੂਜੀ ਪਤਨੀ ਕੋਲ ਜਾਣ ਲਈ ਇਜਾਜ਼ਤ ਨਾ ਦੇਣਾ ਇਕ ਚੰਗਾ ਬਹਾਨਾ ਹੋਵੇਗਾ।''
ਪੜ੍ਹੋ ਇਹ ਅਹਿਮ ਖਬਰ- ਮਹਾਮਾਰੀ ਕਾਰਨ 16,500 ਵਰਕਰਾਂ ਲਈ ਏਅਰ ਕੈਨੇਡਾ ਨੇ ਲਿਆ ਇਹ ਵੱਡਾ ਫੈਸਲਾ
ਦੁਬਈ ਵਿਚ ਟ੍ਰੈਫਿਕ ਪੁਲਸ ਦੇ ਬ੍ਰਿਗੇਡੀਅਰ ਸੈਪ ਮੁਹੈਰ ਅਲ ਮਜ਼ਰੂਈ ਨੇ ਮਜ਼ਾਕੀਆਂ ਅੰਦਾਜ਼ ਵਿਚ ਕਿਹਾ,''ਜੇਕਰ ਉਹ ਦੂਜੀ ਪਤਨੀ ਦੇ ਨਾਲ ਨਹੀਂ ਰਹਿਣਾ ਚਾਹੁੰਦਾ ਤਾਂ ਮੁਕੰਮਲ ਬੰਦ ਉਸ ਲਈ ਇਕ ਚੰਗਾ ਬਹਾਨਾ ਹੋ ਸਕਦਾ ਹੈ।'' ਗਲਫ ਨਿਊਜ਼ ਦੇ ਮੁਤਾਬਕ ਸੀਨੀਅਰ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹਨਾਂ ਦੇ ਕੋਲ ਅਜਿਹੇ ਬਹੁਤ ਸਾਰੇ ਸਵਾਲ ਆ ਰਹੇ ਹਨ। ਇਜਾਜ਼ਤ ਸਿਰਫ ਉਹਨਾਂ ਲੋਕਾਂ ਨੂੰ ਦਿੱਤੀ ਜਾਵੇਗੀ ਜਿਹਨਾਂ ਲਈ ਬਾਹਰ ਜ਼ਾਣਾ ਬਹੁਤ ਜ਼ਿਆਦਾ ਜ਼ਰੂਰੀ ਹੋਵੇਗਾ। ਇਹ 'ਵਨ ਟਾਈਮ ਪਰਮਿਟ' ਹੋਵੇਗਾ ਅਤੇ ਘਰੋਂ ਬਾਹਰ ਨਿਕਲਦੇ ਸਮੇਂ ਹੀ ਜਾਰੀ ਕੀਤਾ ਜਾਵੇਗਾ।
WHO ਮੁਖੀ ਮਹਾਮਾਰੀ ਨੂੰ ਦੇ ਰਹੇ ਹਨ ਸਿਆਸੀ ਰੰਗ, ਕਰ ਰਹੇ ਹਨ ਚੀਨ ਦੀ ਤਰਫਦਾਰੀ: ਟਰੰਪ
NEXT STORY