ਦੁਬਈ— ਭਾਵੇਂ ਕਿ ਪੁਲਸਵਾਲਿਆਂ 'ਤੇ ਭ੍ਰਿਸ਼ਟਾਚਾਰ ਅਤੇ ਅਹੁਦੇ ਦੀ ਦੁਰਵਰਤੋਂ ਦੇ ਦੋਸ਼ ਲੱਗਦੇ ਰਹੇ ਹਨ ਪਰ ਇਸ ਪੁਲਸ ਵਾਲੇ ਨੂੰ ਲੋਕ ਸਲਾਮਾਂ ਕਰ ਰਹੇ ਹਨ। ਦੁਬਈ 'ਚ ਪੁਲਸ ਵਿਭਾਗ 'ਚ ਕੰਮ ਕਰਨ ਵਾਲੇ ਕਾਰਪੋਰਲ ਅਬਦੁਲ ਇਬਰਾਹਿਮ ਮੁਹੰਮਦ ਨੇ ਗਲਤੀ ਨਾਲ ਆਪਣੀ ਕਾਰ ਨਾਲ ਪਾਰਕਿੰਗ 'ਚ ਖੜ੍ਹੀ ਦੂਜੀ ਗੱਡੀ ਨੂੰ ਟੱਕਰ ਮਾਰ ਦਿੱਤੀ।

ਉਹ ਚਾਹੁੰਦਾ ਤਾਂ ਚੁੱਪ-ਚਾਪ ਉੱਥੋਂ ਨਿਕਲ ਜਾਂਦੇ ਪਰ ਉਸ ਨੇ ਅਜਿਹਾ ਨਾ ਕੀਤਾ। ਜਿਸ ਗੱਡੀ ਨੂੰ ਟੱਕਰ ਲੱਗੀ, ਉਸ ਦਾ ਮਾਲਕ ਇਕ ਡਾਕਟਰ ਸੀ ਅਤੇ ਉਹ ਮਿਸਰ ਦਾ ਰਹਿਣ ਵਾਲਾ ਸੀ। ਉਸ ਨੂੰ ਇਹ ਗੱਲ ਇੰਨੀ ਪ੍ਰਭਾਵਿਤ ਕਰ ਗਈ ਕਿ ਉਸ ਨੇ ਸੋਸ਼ਲ ਮੀਡੀਆ 'ਤੇ ਇਹ ਪੂਰੀ ਘਟਨਾ ਸਾਂਝੀ ਕੀਤੀ ਅਤੇ ਅਬਦੁਲ ਇਬਰਾਹਿਮ ਮੁਹੰਮਦ ਦਾ ਧੰਨਵਾਦ ਕੀਤਾ।

ਇਸ ਮਗਰੋਂ ਪੂਰੀ ਦੁਨੀਆ 'ਚ ਇਸ ਪੁਲਸ ਅਧਿਕਾਰੀ ਦੇ ਕਾਰਨਾਮੇ ਦੀ ਚਰਚਾ ਹੋਣ ਲੱਗੀ ਅਤੇ ਉਸ ਨੂੰ ਅਧਿਕਾਰਤ ਤੌਰ 'ਤੇ ਪੱਤਰ ਦੇ ਕੇ ਸਨਮਾਨ ਵੀ ਕੀਤਾ ਗਿਆ।
ਭਾਰਤਵੰਸ਼ੀ ਟਰਾਂਸਜੈਂਡਰ ਕੁੜੀ ਨੇ ਅਮਰੀਕੀ ਸਕੂਲ 'ਤੇ ਭੇਦ-ਭਾਵ ਦਾ ਕੀਤਾ ਕੇਸ
NEXT STORY