ਯੋਗਿਆਕਾਰਤਾ (ਇੰਡੋਨੇਸ਼ੀਆ) (ਏਪੀ)- ਇੰਡੋਨੇਸ਼ੀਆ ਦੇ ਕੇਂਦਰੀ ਜਾਵਾ ਪ੍ਰਾਂਤ ਵਿੱਚ ਇੱਕ ਢਲਾਣ ਵਾਲੀ ਸੜਕ 'ਤੇ ਇੱਕ ਡੰਪ ਟਰੱਕ ਇੱਕ ਮਿੰਨੀ ਬੱਸ ਨਾਲ ਟਕਰਾ ਗਿਆ, ਜਿਸ ਵਿੱਚ 11 ਲੋਕ ਮਾਰੇ ਗਏ, ਜਿੰਨ੍ਹਾਂ ਵਿਚ ਸਾਰੇ ਕਿੰਡਰਗਾਰਟਨ ਅਧਿਆਪਕ ਸਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਨਿਰਮਾਣ ਸਮੱਗਰੀ ਨਾਲ ਭਰਿਆ ਟਰੱਕ ਪਹਿਲਾਂ ਮਿੰਨੀ ਬੱਸ ਨਾਲ ਟਕਰਾਇਆ ਅਤੇ ਫਿਰ ਪੁਰਵੇਰਜੋ ਜ਼ਿਲ੍ਹੇ ਦੇ ਕਾਲੀਜਾਮਬੇ ਪਿੰਡ ਵਿੱਚ ਇੱਕ ਘਰ ਨਾਲ ਟਕਰਾ ਗਿਆ। ਸਥਾਨਕ ਆਫ਼ਤ ਪ੍ਰਬੰਧਨ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਮਿੰਨੀ ਬੱਸ ਵਿੱਚ ਮੈਗੇਲਾਂਗ ਜ਼ਿਲ੍ਹੇ ਦੇ ਅਧਿਆਪਕਾਂ ਦਾ ਇੱਕ ਸਮੂਹ ਸਵਾਰ ਸੀ ਜੋ ਪੁਰਵੋਰੇਜੋ ਜ਼ਿਲ੍ਹੇ ਵਿੱਚ ਇੱਕ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-'ਭਾਰਤ-ਪਾਕਿਸਤਾਨ ਗੱਲਬਾਤ ਦੇ ਰਸਤੇ ਖੁੱਲ੍ਹੇ ਰੱਖਣ', 'ਆਪ੍ਰੇਸ਼ਨ ਸਿੰਦੂਰ' ਤੋਂ ਬਾਅਦ ਅਮਰੀਕਾ ਦਾ ਵੱਡਾ ਬਿਆਨ
ਪੁਰਵੋਰੇਜੋ ਪੁਲਸ ਮੁਖੀ ਐਂਡਰੀ ਅਗਸਟੀਆਨੋ ਨੇ ਕਿਹਾ, "ਟਰੱਕ ਕਥਿਤ ਤੌਰ 'ਤੇ ਕੰਟਰੋਲ ਗੁਆ ਬੈਠਾ ਅਤੇ ਮਿੰਨੀ ਬੱਸ ਨਾਲ ਟਕਰਾ ਗਿਆ।" ਉਨ੍ਹਾਂ ਅੱਗੇ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ। ਕਈ ਐਂਬੂਲੈਂਸਾਂ ਨੇ ਲਾਸ਼ਾਂ ਅਤੇ ਹੋਰ ਜ਼ਖਮੀ ਪੀੜਤਾਂ, ਜਿਨ੍ਹਾਂ ਵਿੱਚ ਟਰੱਕ ਡਰਾਈਵਰ ਅਤੇ ਘਰ ਦਾ ਮਾਲਕ ਸ਼ਾਮਲ ਹੈ, ਨੂੰ ਨੇੜਲੇ ਹਸਪਤਾਲ ਪਹੁੰਚਾਇਆ।
ਇੰਡੋਨੇਸ਼ੀਆ ਵਿੱਚ ਮਾੜੇ ਸੁਰੱਖਿਆ ਮਿਆਰਾਂ ਅਤੇ ਬੁਨਿਆਦੀ ਢਾਂਚੇ ਕਾਰਨ ਸੜਕ ਹਾਦਸੇ ਆਮ ਹਨ। ਮੰਗਲਵਾਰ ਨੂੰ ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਸੂਬੇ ਵਿੱਚ 34 ਯਾਤਰੀਆਂ ਨੂੰ ਲੈ ਕੇ ਜਾ ਰਹੀ ਇੱਕ ਬੱਸ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਲਟ ਗਈ, ਜਿਸ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਪਿਛਲੇ ਸਾਲ ਜਕਾਰਤਾ ਦੇ ਬਾਹਰ ਡੇਪੋਕ ਵਿੱਚ ਇੱਕ ਹਾਈ ਸਕੂਲ ਵਿੱਚ ਸੈਰ ਤੋਂ ਵਾਪਸ ਆ ਰਹੇ 61 ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਬੱਸ, ਬ੍ਰੇਕ ਫੇਲ੍ਹ ਹੋਣ ਤੋਂ ਬਾਅਦ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਟਕਰਾ ਗਈ, ਜਿਸ ਵਿੱਚ 11 ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਹੋਰ ਜ਼ਖਮੀ ਹੋ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤੀ ਕਾਰਵਾਈ ਕਾਰਨ ਦਹਿਸ਼ਤ 'ਚ ਗੁਆਂਢੀ ਮੁਲਕ, ਗੂਗਲ 'ਤੇ ਇਹ 'Keywords' ਸਰਚ ਕਰ ਰਹੇ ਪਾਕਿਸਤਾਨੀ
NEXT STORY