ਪਾਤੜਾਂ (ਸਨੇਹੀ) : ਪਾਤੜਾਂ ਪੁਲਸ ਵੱਲੋਂ ਸੜਕ ਹਾਦਸੇ ’ਚ ਮਾਰੇ ਗਏ ਮੋਟਰਸਾਈਕਲ ਸਵਾਰ ਦੇ ਮਾਮਲੇ ’ਚ ਹਾਦਸਾਗ੍ਰਸਤ ਸਕਾਰਪੀਓ ਦੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਸ਼ਿਕਾਇਤ ਦਰਜ ਕਰਵਾਉਂਦਿਆਂ ਸਤਰ ਦੇਵੀ ਰਾਮ ਵਾਸੀ 160-ਜੀ ਗੋਬਿੰਦ ਨਗਰ ਮਾਡਲ ਟਾਊਨ ਪਟਿਆਲਾ ਨੇ ਦੱਸਿਆ ਕਿ ਉਸ ਦੇ ਮਾਮੇ ਦਾ ਲੜਕਾ ਇੰਦਰ ਕੁਮਾਰ ਆਪਣੇ ਮੋਟਰਸਾਈਕਲ ਨੰਬਰ ਪੀ.ਬੀ.-11 ਏ.ਵਾਈ.-4203 ’ਤੇ ਸਵਾਰ ਹੋ ਕੇ ਪਿੰਡ ਨਿਆਲ ਨਜ਼ਦੀਕ ਜਾ ਰਿਹਾ ਸੀ। ਜਿੱਥੇ ਇਕ ਅਣਪਛਾਤੇ ਡਰਾਈਵਰ ਨੇ ਆਪਣੀ ਸਕਾਰਪੀਓ ਗੱਡੀ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਲਿਆ ਕੇ ਉਸ ਵਿੱਚ ਮਾਰੀ, ਜਿਸ ਕਾਰਨ ਇੰਦਰ ਕੁਮਾਰ ਦੀ ਮੌਤ ਹੋ ਗਈ।
ਪੁਲਸ ਨੇ ਕਥਿਤ ਸਕਾਰਪੀਓ ਗੱਡੀ ਨੰਬਰ ਪੀ.ਬੀ.-22 ਵਾਈ-5511 ਦੇ ਡਰਾਈਵਰ ਵਿਰੁੱਧ ਮੁਕੱਦਮਾ ਵੱਖ-ਵੱਖ ਧਾਰਾਵਾਂ ਤਹਿਤ ਥਾਣਾ ਪਾਤੜਾਂ ਵਿਖੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਪੰਜਾਬ ਅੰਦਰ ਸਰਕਾਰੀ ਬੱਸਾਂ 'ਚ ਸਫਰ ਕਰਨ ਵਾਲੇ ਸਾਵਧਾਨ, ਭਲਕੇ ਲਈ ਹੋ ਗਿਆ ਵੱਡਾ ਐਲਾਨ
NEXT STORY