ਹੇਗ- ਡੱਚ ਪੁਲਸ ਨੇ ਹੇਗ ਵਿਚ ਬੀਤੇ ਦਿਨ ਵਾਪਰੀ ਇਕ ਛੁਰੇਮਾਰੀ ਦੀ ਘਟਨਾ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੌਰਾਨ ਤਿੰਨ ਨਾਬਾਲਗ ਜ਼ਖਮੀ ਹੋ ਗਏ ਸਨ। ਇਸ ਦੀ ਜਾਣਕਾਰੀ ਪੁਲਸ ਫੋਰਸ ਵਲੋਂ ਦਿੱਤੀ ਗਈ ਹੈ।
ਸ਼ਨੀਵਾਰ ਨੂੰ ਟਵਿੱਟਰ 'ਤੇ ਪੁਲਸ ਨੇ ਕਿਹਾ ਕਿ ਗ੍ਰੋਟ ਮਾਰਕਟਸਟ੍ਰੈਟ ਵਿਚ ਛੁਰੇਮਾਰੀ ਦੀ ਘਟਨਾ ਤੋਂ ਬਾਅਦ ਮੱਧ ਹੇਗ ਵਿਚ ਇਕ 35 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਆਦਮੀ ਦੀ ਕੋਈ ਰਹਿਣ ਦਾ ਕੋਈ ਟਿਕਾਣਾ ਨਹੀਂ ਹੈ। ਉਸ ਨੂੰ ਇਕ ਥਾਣੇ ਵਿਚ ਭੇਜਿਆ ਜਾਵੇਗਾ, ਜਿਥੇ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ। ਜ਼ਿਕਰਯੋਹ ਹੈ ਕਿ ਇਸ ਛੁਰੇਮਾਰੀ ਵਿਚ ਤਿੰਨ ਲੋਕ ਜ਼ਖਮੀ ਹੋਏ ਸਨ, ਜਿਹਨਾਂ ਵਿਚ ਦੋ 15 ਸਾਲਾ ਲੜਕੀਆਂ ਤੇ ਇਕ 13 ਸਾਲ ਦਾ ਲੜਕਾ ਸੀ। ਇਹਨਾਂ ਸਾਰਿਆਂ ਨੂੰ ਸ਼ੁੱਕਰਵਾਰ ਦੇਰ ਰਾਤ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ। ਹਮਲੇ ਕਾਰਨ ਹੇਗ ਵਿਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਕਿਉਂਕਿ ਇਸ ਤੋਂ ਕੁਝ ਹੀ ਘੰਟੇ ਪਹਿਲਾਂ ਲੰਡਨ ਵਿਚ ਇਕ ਵਿਅਕਤੀ ਨੇ ਦੋ ਲੋਕਾਂ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਸੀ।
ਪਹਿਲੀ ਵਾਰ ਸਿੰਗਾਪੁਰ ਸਰਕਾਰ ਨੇ ਭੰਗ ਨਾਲ ਬਣੀਆਂ ਦਵਾਈਆਂ ਨੂੰ ਦਿੱਤੀ ਇਜਾਜ਼ਤ
NEXT STORY