ਕਲਬੁਰਗੀ- ਭਾਰਤ ਦੀ ਵੈਸ਼ਣਵੀ ਅਦਕਰ ਨੇ ਐਤਵਾਰ ਨੂੰ ਫਾਈਨਲ ’ਚ ਹਮਵਤਨ ਅੰਕਿਤਾ ਰੈਨਾ ਨੂੰ 7-6 (3), 6-4 ਨਾਲ ਹਰਾ ਕੇ ਆਈ. ਟੀ. ਐੱਫ. ਡਬਲਯੂ 35 ਕਲਬੁਰਗੀ ਦਾ ਸਿੰਗਲਜ਼ ਖਿਤਾਬ ਆਪਣੇ ਨਾਂ ਕੀਤਾ।
ਖਿਤਾਬੀ ਜਿੱਤ ਤੋਂ ਬਾਅਦ ਅਦਕਰ ਨੇ ਕਿਹਾ, ‘‘ਮੇਰੇ ਲਈ ਇਹ ਹਫਤਾ ਬਹੁਤ ਚੰਗਾ ਸੀ, ਹਾਲਾਤ ਬਹੁਤ ਮੁਸ਼ਕਿਲ ਸਨ ਅਤੇ ਮੈਨੂੰ ਮਾਣ ਹੈ ਕਿ ਮੈਂ ਇਨ੍ਹਾਂ ਹਾਲਾਤ ’ਚ ਆਖਰੀ ਮੈਚ ਤੱਕ ਟਿਕ ਸਕੀ। ਜਦੋਂ ਮੈਂ ਬੱਚੀ ਸੀ, ਉਦੋਂ ਤੋਂ ਮੈਂ ਅੰਕਿਤਾ ਨੂੰ ਉੱਚ ਪੱਧਰ ’ਤੇ ਖੇਡਦੇ ਦੇਖਿਆ ਹੈ। ਇਸ ਲਈ, ਉਸਦੇ ਨਾਲ ਮੁਕਾਬਲਾ ਕਰਨਾ, ਉਸਦੇ ਨਾਲ ਡਬਲਜ਼ ਖੇਡਣਾ ਬਹੁਤ ਵੱਡੀ ਗੱਲ ਹੈ। ਮੈਨੂੰ ਪਤਾ ਸੀ ਕਿ ਉਹ ਆਖਰੀ ਪੁਆਇੰਟ ਤੱਕ ਮੈਚ ਨਹੀਂ ਛੱਡਦੀ। ਇਸ ਲਈ, ਮੈਨੂੰ ਬਸ ਹਰ ਪੁਆਇੰਟ ’ਤੇ ਲੜਦੇ ਰਹਿਣਾ ਸੀ ਅਤੇ ਮੈਂ ਅਜਿਹਾ ਕਰ ਸਕੀ।’’
"ਜਦੋਂ ਤੋਂ ਮਾਹੀਕਾ ਆਈ, ਕਿਸਮਤ ਬਦਲ ਗਈ", ਟੀ-20 ਵਿਸ਼ਵ ਕੱਪ ਜਿੱਤਣ ਮਗਰੋਂ ਪਾਂਡਿਆ ਨੇ ਕੀਤਾ ਵੱਡਾ ਖੁਲਾਸਾ
NEXT STORY