ਟੋਕੀਓ— ਜਾਪਾਨ ਵਿਚ ਉਂਝ ਤਾਂ ਰੋਬੋਟ ਨੂੰ ਹਰ ਤਰ੍ਹਾਂ ਦਾ ਕੰਮ ਕਰਦੇ ਦੇਖਿਆ ਜਾ ਸਕਦਾ ਹੈ। ਰੈਸਟੋਰੈਂਟ ਵਿਚ ਵੇਟਰ ਤੋਂ ਲੈ ਕੇ ਹੋਟਲ ਅਤੇ ਕੰਪਨੀਆਂ ਵਿਚ ਰੀਸੈਪਸ਼ਨਿਸਟ ਤੱਕ ਦਾ ਕੰਮ ਉਸ ਨੂੰ ਸੌਂਪ ਦਿੱਤਾ ਗਿਆ ਹੈ ਪਰ ਹੁਣ ਇੱਥੋਂ ਦੀ ਇੱਕ ਕੰਪਨੀ ਨੇ ਰੋਬੋਟ ਨੂੰ ਅੰਤਿਮ ਸੰਸਕਾਰ ਵਿਚ ਪਾਦਰੀ ਦਾ ਕਾਰਜ ਵੀ ਸੌਂਪ ਦਿੱਤਾ ਹੈ। ਇਸ ਦਾ ਕਾਰਨ ਇਹ ਹੈ ਕਿ ਇੱਥੇ ਮਰਨਾ ਮਹਿੰਗਾ ਹੈ। ਤੁਹਾਨੂੰ ਦੱਸ ਦਈਏ ਕਿ ਪੇਪਰ ਨਾਮਕ ਇਹ ਰੋਬੋਟ ਬੋਧੀ ਭਿਕਸ਼ੂ ਬਣੇਗਾ। ਮੰਤਰ ਬੋਲਣ ਤੋਂ ਲੈ ਕੇ ਉਹ ਸਾਰਾ ਕੰਮ ਕਰ ਰਿਹਾ ਹੈ, ਜੋ ਸੰਸਕਾਰ ਵਿਚ ਇਕ ਪਾਦਰੀ ਦੀ ਜ਼ਿੰਮੇਵਾਰੀ ਹੁੰਦੀ ਹੈ। ਬੋਧੀ ਰੋਬੋਟ ਸ਼ੁਰੂ ਕਰਨ ਵਾਲੀ ਕੰਪਨੀ ਨਿਸੇਈ ਇਕੋ ਨੇ ਘੱਟ ਖਰਚ ਵਿਚ ਸੰਸਕਾਰ ਦਾ ਕੰਮ ਕਰਨ ਲਈ ਇਹ ਤਰੀਕਾ ਲੱਭਿਆ ਹੈ ਕਿਉਂਕਿ ਇੱਥੇ ਮਰਨਾ ਵੀ ਮਹਿੰਗਾ ਹੈ। ਦਰਅਸਲ, ਮਰੇ ਹੋਏ ਵਿਅਕਤੀ ਨੂੰ ਦਫਨਾਉਣ ਲਈ ਜ਼ਮੀਨ ਲੱਭਣ ਤੋਂ ਲੈ ਕੇ ਪਾਦਰੀ ਨੂੰ ਬੁਲਾਉਣ ਤੱਕ ਪੰਜ ਲੱਖ ਰੁਪਏ ਤੋਂ ਜ਼ਿਆਦਾ ਤੱਕ ਦਾ ਖਰਚਾ ਹੋ ਜਾਂਦਾ ਹੈ। ਕੰਪਨੀ ਨੇ ਮੱਧ ਵਰਗ ਨੂੰ ਧਿਆਨ ਵਿਚ ਰੱਖ ਕੇ ਇਸ ਰੋਬੋਟ ਦੀ ਸਰੰਚਨਾ ਕੀਤੀ ਹੈ।
ਰੋਬੋਟ ਦੀ ਸੇਵਾ ਲਈ ਲੋਕਾਂ ਨੂੰ ਸਿਰਫ਼ 30 ਹਜ਼ਾਰ ਰੁਪਏ ਖਰਚ ਕਰਨੇ ਹੋਣਗੇ, ਜਦੋਂ ਕਿ ਆਮਤੌਰ 'ਤੇ ਪਾਦਰੀ ਇਸ ਦੇ ਲਈ ਦੁੱਗਣੀ ਰਾਸ਼ੀ ਲੈਂਦੇ ਹਨ। ਆਗਾਮੀ ਦਿਨਾਂ ਵਿਚ ਟੋਕੀਓ ਵਿਚ ਹੋਣ ਵਾਲੇ ਇੰਟਰਨੈਸ਼ਨਲ ਫਿਊਨਰਲ ਐਂਡ ਸਿਮੇਟਰੀ ਸ਼ੋਅ ਵਿਚ ਡਿਸਪਲੇਅ ਕਰੇਗੀ। ਇਸ ਵਿਚ ਵੱਡੀ ਗਿਣਤੀ ਵਿਚ ਲੋਕ ਆਪਣੀਆਂ ਸੇਵਾਵਾਂ ਦੀ ਪੇਸ਼ਕਾਰੀ ਦਿੰਦੇ ਹਨ। ਦੁਨੀਆਭਰ ਵਿਚ 10 ਹਜ਼ਾਰ ਰੋਬੋਟ ਨਿਸੇਈ ਇਕੋ ਕੰਪਨੀ ਮੁਤਾਬਕ, ਭਵਿੱਖ ਵਿਚ ਦੁਨੀਆਭਰ ਵਿਚ 10 ਹਜ਼ਾਰ ਰੋਬੋਟ ਇਸਤੇਮਾਲ ਹੋ ਰਹੇ ਹਨ, ਜੋ ਵੱਖਰੀ ਭੂਮਿਕਾ ਨਿਭਾ ਰਹੇ ਹਨ। ਚਾਰ ਫੁੱਟ ਲੰਬਾ ਨਿਸੇਈ ਇਕੋ ਰੋਬੋਟ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਲੈਸ ਹਨ ਅਤੇ ਚਲਦਾ ਵੀ ਹੈ।
ਮਾਂ ਦੀ ਬੇਪਰਵਾਹੀ ਕਾਰਨ ਧੀ ਦਾ ਹੋਇਆ ਅਜਿਹਾ ਹਾਲ, 10 ਸਾਲਾਂ ਮਗਰੋਂ ਸਭ ਨੂੰ ਇੰਝ ਦੱਸਿਆ ਸੱਚ
NEXT STORY